ਨੂਰਪੁਰ ਬੇਦੀ, 19 ਫਰਵਰੀ (ਹਰਦੀਪ ਸਿੰਘ ਢੀਂਡਸਾ)-ਪੀਰ ਬਾਬਾ ਜ਼ਿੰਦਾ ਸ਼ਹੀਦ ਅਸਥਾਨ ਥਾਣਾ ਨੂਰਪੁਰ ਬੇਦੀ ਵਿਖੇ ਦਿੱਲੀ ਪੁਲਿਸ ਮਹਾਂਸੰਘ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਡਾ. ਦਵਿੰਦਰ ਬਜਾੜ ਵਲੋਂ ਐੱਸ.ਐੱਸ.ਪੀ. ਰੂਪਨਗਰ ਮਨਿੰਦਰ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ | ਡਾ. ਬਜਾੜ ਨੇ ਦੱਸਿਆ ਕਿ ਇਹ ਖ਼ੂਨਦਾਨ ਕੈਂਪ ਪੁਲਵਾਮਾ ਸ਼ਹੀਦਾਂ ਦੀ ਯਾਦ ਵਿਚ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਥਾਣਾ ਨੂਰਪੁਰ ਬੇਦੀ ਦੇ ਮੁਖੀ ਰੋਹਿਤ ਸ਼ਰਮਾ ਅਤੇ ਪੁਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਿਤਾ ਦਰਸ਼ਨ ਸਿੰਘ ਨੇ ਕੀਤਾ | ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨੇ ਸ਼ਹੀਦੀ ਦੀ ਯਾਦ ਵਿਚ ਲਗਾਏ ਗਏ ਇਸ ਕੈਂਪ ਲਈ ਡਾ. ਬਜਾੜ ਦਾ ਵਿਸ਼ੇਸ਼ ਧੰਨਵਾਦ ਕੀਤਾ | ਉਹਨਾਂ ਕਿਹਾ ਕਿ ਅਜਿਹੇ ਯਾਦਗਾਰੀ ਕੈਂਪ ਸ਼ਹੀਦਾਂ ਨੂੰ ਹਮੇਸ਼ਾ ਲਈ ਅਮਰ ਬਣਾਉਂਦੇ ਹਨ | ਇਸ ਮੌਕੇ ਡਾ. ਬਜਾੜ ਨੇ ਥਾਣਾ ਮੁਖੀ ਰੋਹਿਤ ਸ਼ਰਮਾ ਅਤੇ ਦਰਸ਼ਨ ਸਿੰਘ ਰੌਲੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਉਹਨਾਂ ਦੱਸਿਆ ਕਿ ਹਰ ਜੇਠੇ ਵੀਰਵਾਰ ਨੂੰ ਖ਼ੂਨਦਾਨ ਕੈਂਪ ਪੀਰ ਬਾਬਾ ਜ਼ਿੰਦਾ ਸ਼ਹੀਦ ਅਸਥਾਨ ਨੂਰਪੁਰ ਬੇਦੀ ਵਿਖੇ ਲਗਾਇਆ ਜਾਂਦਾ ਹੈ | ਇਸ ਮੌਕੇ ਉਹਨਾਂ ਨੇ ਖ਼ੂਨਦਾਨੀਆਂ ਦਾ ਧੰਨਵਾਦ ਵੀ ਕੀਤਾ, ਜਿਹਨਾਂ ਨੇ ਸ਼ਹੀਦਾਂ ਦੀ ਯਾਦ ਵਿਚ ਆਪਣਾ ਖ਼ੂਨਦਾਨ ਕਰਕੇ ਸ਼ਹੀਦਾਂ ਨੂੰ ਸਿਜਦਾ ਕੀਤਾ | ਇਸ ਮੌਕੇ ਯੁਵਰਾਜ ਸਿੰਘ ਬੁੰਗੜੀ ਮੁੱਖ ਕੋਆਰਡੀਨੇਟਰ, ਸੁਰਜੀਤ ਸਿੰਘ ਚੈਹੜਮਜਾਰਾ, ਦੀਪ ਭੋਲਾ, ਸੀਬੂ, ਸ਼ਿਵ ਕੁਮਾਰ, ਨਰਿੰਦਰ ਕੁਮਾਰ ਕਰਮਜੀਤ ਝੱਜ, ਸੱਤਿਆਵਾਨ, ਹਰਸ਼ਿਤ, ਹੇਮੰਤ ਸੈਣੀ ਅਤੇ ਰਮਨਦੀਪ ਸਿੰਘ ਆਦਿ ਨੇ ਵੀ ਹਾਜ਼ਰ ਸਨ |