10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਰਕਾਰੀ ਹਸਪਤਾਲ ਸਿੰਘਪੁਰ 'ਚ ਆਉਣ ਵਾਲੇ ਮਰੀਜ਼ ਸਿਰਫ਼ 200 ਰੁਪਏ 'ਚ ਕਰਵਾ ਸਕਦੇ ਆਪਣਾ ਅਲਟਰਾਸਾਊਾਡ- ਵਿਧਾਇਕ ਚੱਢਾ <br/>

ਅਜੀਤ ਡੈਸਕ 21-02-2026
ਨੂਰਪੁਰ ਬੇਦੀ, 20 ਫਰਵਰੀ (ਹਰਦੀਪ ਸਿੰਘ ਢੀਂਡਸਾ)-ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦਿਆਂ ਸਰਕਾਰੀ ਹਸਪਤਾਲ ਸਿੰਘਪੁਰ 'ਚ ਆਉਣ ਵਾਲੇ ਮਰੀਜ਼ਾਂ ਲਈ ਬਹੁਤ ਹੀ ਘੱਟ ਫ਼ੀਸ 'ਤੇ ਅਲਟਰਾਸਾਊਾਡ ਦੀ ਸਹੂਲਤ ਉਪਲਬਧ ਕਰਵਾ ਦਿੱਤੀ ਗਈ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਹੁਣ ਅਲਟਰਾਸਾਊਾਡ ਟੈੱਸਟ ਲਈ ਇੱਧਰ-ਉੱਧਰ ਭਟਕਣਾ ਨਹੀਂ ਪਵੇਗਾ | ਉਨ੍ਹਾਂ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਇਲਾਕਾ ਵਾਸੀਆਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰੀ ਹਸਪਤਾਲ ਸਿੰਘਪੁਰ ਵਿਚ ਘੱਟ ਖ਼ਰਚੇ 'ਤੇ ਅਲਟਰਾਸਾਊਾਡ ਦੀ ਸੁਵਿਧਾ ਦਿੱਤੀ ਜਾਵੇ | ਇਸ ਮੰਗ ਨੂੰ ਧਿਆਨ ਵਿਚ ਰੱਖਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਬਣਾਇਆ ਗਿਆ ਅਤੇ ਇਲਾਕੇ ਦੇ ਵੱਖ-ਵੱਖ ਨਿੱਜੀ ਅਲਟਰਾਸਾਊਾਡ ਸੈਂਟਰਾਂ ਨੂੰ ਹਸਪਤਾਲ ਨਾਲ ਇੰਪੈਨਲ ਕਰ ਦਿੱਤਾ ਗਿਆ ਹੈ | ਜਿਸ ਤਹਿਤ ਹੁਣ ਸਰਕਾਰੀ ਹਸਪਤਾਲ ਸਿੰਘਪੁਰ ਵਿਚ ਆਉਣ ਵਾਲੇ ਮਰੀਜ਼ ਸਿਰਫ਼ 200 ਰੁਪਏ ਦੀ ਫ਼ੀਸ ਜਮਾਂ ਕਰਵਾ ਕੇ ਇੰਪੈਨਲ ਕੀਤੇ ਗਏ ਨਿੱਜੀ ਸੈਂਟਰਾਂ 'ਤੇ ਆਪਣਾ ਅਲਟਰਾਸਾਊਾਡ ਕਰਵਾ ਸਕਦੇ ਹਨ | ਇਹ ਸਹੂਲਤ ਖ਼ਾਸ ਕਰਕੇ ਗ਼ਰੀਬ ਅਤੇ ਮੱਧ ਵਰਗ ਲਈ ਵੱਡੀ ਰਾਹਤ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਨਾ ਕੇਵਲ ਲੋਕਾਂ ਦਾ ਸਮਾਂ ਬਚੇਗਾ, ਬਲਕਿ ਉਨ੍ਹਾਂ ਨੂੰ ਸਸਤੀ ਅਤੇ ਭਰੋਸੇਯੋਗ ਸੇਵਾ ਵੀ ਪ੍ਰਾਪਤ ਹੋਵੇਗੀ | ਹਸਪਤਾਲ ਪ੍ਰਸ਼ਾਸਨ ਵਲੋਂ ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਇਲਾਕੇ ਦੇ ਲੋਕਾਂ ਨੇ ਸਰਕਾਰ ਅਤੇ ਵਿਧਾਇਕ ਦਿਨੇਸ਼ ਚੱਢਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਲਟਰਾਸਾਊਾਡ ਦੀ ਘੱਟ ਖ਼ਰਚੇ ਵਾਲੀ ਸਹੂਲਤ ਮਿਲਣ ਨਾਲ ਉਨ੍ਹਾਂ ਨੂੰ ਵੱਡੀ ਆਰਥਿਕ ਰਾਹਤ ਮਿਲੇਗੀ | ਲੋਕਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਛੋਟੇ ਟੈੱਸਟਾਂ ਲਈ ਵੀ ਵੱਡੀ ਰਕਮ ਖ਼ਰਚ ਨਹੀਂ ਕਰਨੀ ਪਵੇਗੀ | ਇਸ ਮੌਕੇ ਐੱਸ. ਐੱਮ. ਓ. ਡਾ. ਹਰਪ੍ਰੀਤ ਕੌਰ, ਡਾਕਟਰ ਜਗਦੀਪ ਸਿੰਘ, ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਸਰਪੰਚ ਰਵਿੰਦਰ ਸਿੰਘ, ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ, ਕੇਸ਼ਵ ਕੁਮਾਰ, ਬਲਾਕ ਪ੍ਰਧਾਨ ਪਰਮਿੰਦਰ ਬਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐੱਨ. ਜੀ. ਟੀ. ਵਲੋਂ ਡੀਸਿਲਟਿੰਗ ਕਰਨ 'ਤੇ ਲਗਾਈ ਪਾਬੰਦੀ ਦਾ ਇਲਾਕਾ ਸੰਘਰਸ਼ ਕਮੇਟੀ ਨੇ ਕੀਤਾ ਸਵਾਗਤ <br/> ਅਗਲੀ ਖ਼ਬਰ ਟਰਾਂਸਪੋਰਟ ਨਗਰ 'ਚ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।