15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸਕੂਲੀ ਰਸਤੇ ਨੂੰ ਪੱਕਾ ਕਰਨ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਰੀ ਹਾਮੀ <br/>

ਸਕੂਲੀ ਰਸਤੇ 'ਚ ਭਰਤ ਪੁਆਉਣ ਮੌਕੇ ਸਕੂਲ ਮੁਖੀ | (ਸੱਜੇ) ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ | ਤਸਵੀਰਾਂ: ਅਜੀਤ <br/> 01-03-2026
ਭਰਤਗੜ੍ਹ, 28 ਫਰਵਰੀ (ਜਸਬੀਰ ਸਿੰਘ ਬਾਵਾ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ ਦੀ ਨਵੀਂ ਇਮਾਰਤ ਦੇ ਨਾਲ-ਨਾਲ ਹੋਰ ਸਹੂਲਤਾਂ ਲਈ ਲੋੜੀਂਦੀ ਜ਼ਮੀਨ ਤੱਕ ਰਸਤੇ ਨੂੰ ਪੱਕੇ ਕਰਵਾਉਣ ਦੀ ਹਾਮੀ ਅੱਜ ਪੰਜਾਬ ਦੇ ਸਿੱਖਿਆ, ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਰੀ ਹੈ | ਪਿ੍ੰਸੀਪਲ ਰਮੇਸ਼ ਕੁਮਾਰ ਮੁਤਾਬਿਕ ਉਕਤ ਸਕੂਲ ਕੇਂਦਰੀ ਯੋਜਨਾਵਾਂ ਅਧੀਨ ਆਉਣ ਅਤੇ ਮੌਜੂਦਾ ਇਮਾਰਤ ਦਾ ਕਾਫ਼ੀ ਹਿੱਸਾ ਕੌਮੀ ਮਾਰਗ ਦੇ ਨਵੇਂ ਨਿਰਮਾਣ 'ਚ ਆਉਣ ਕਰਕੇ ਕੌਮੀ ਮਾਰਗ ਨਿਰਮਾਣ ਅਥਾਰਿਟੀ ਨੇ ਜ਼ਮੀਨ ਛੁਡਾਉਣ ਦੀ ਹਦਾਇਤ ਕੀਤੀ ਸੀ, ਕਾਫ਼ੀ ਸਮੇਂ ਤੋਂ ਅਸੀਂ ਨਵੀਂ ਇਮਾਰਤ ਲਈ ਜੱਦੋਜਹਿਦ ਕਰ ਰਹੇ ਸਾਂ, ਜਿਸ ਜ਼ਮੀਨ 'ਚ ਅਸੀਂ ਇਮਾਰਤ ਅਤੇ ਹੋਰ ਸਹੂਲਤਾਂ ਦਾ ਨਿਰਮਾਣ ਕਰ ਰਹੇ ਹਾਂ, ਉੱਥੇ ਰਸਤੇ ਦੀ ਦਿੱਕਤ ਆਉਣ ਕਰਕੇ ਪੁੱਜਣ 'ਚ ਅਸਮਰਥ ਵੀ ਸਨ | ਉਨ੍ਹਾਂ ਭਰਤਗੜ੍ਹ ਦੇ ਮੁਹਤਬਰਾਂ, ਧਾਰਮਿਕ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਨਾਲ ਰਾਬਤਾ ਕੀਤਾ ਅਤੇ ਕੁੱਝ ਦਾਨੀ ਸੱਜਣਾਂ ਨੇ ਸਕੂਲ ਤੱਕ 12 ਫੁੱਟ ਚੌੜੇ ਰਸਤੇ ਲਈ ਆਪਣੀ ਜ਼ਮੀਨ ਸੰਸਥਾ ਨੂੰ ਦਾਨ ਕਰ ਦਿੱਤੀ ਸੀ, ਅੱਜ ਜਿਉਂ ਹੀ ਇਨ੍ਹਾਂ ਨੇ ਜ਼ਮੀਨ ਦਾਨ ਮਿਲਣ ਦੀ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਬੈਂਸ ਨੂੰ ਦਿੱਤੀ ਤਾਂ ਇਨ੍ਹਾਂ ਦੇ ਨਿੱਜੀ ਰਾਬਤੇ ਦੌਰਾਨ ਸ. ਬੈਂਸ ਨੇ ਪੂਰੇ ਰਸਤੇ ਨੂੰ ਪੱਕਾ ਕਰਵਾਉਣ ਦੀ ਹਾਮੀ ਭਰ ਦਿੱਤੀ | ਸਕੂਲ ਮੁਖੀ ਅਤੇ ਸਬੰਧਿਤ ਅਧਿਆਪਕਾਂ ਨੇ ਦਾਨੀ ਸੱਜਣਾਂ ਸਮੇਤ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਂਝੀ ਦੂਰ ਅੰਦੇਸ਼ੀ ਸੋਚ ਬਦੌਲਤ ਸਕੂਲਾਂ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਨਾਲ ਭਰਪੂਰ ਨਵੀਂ ਇਮਾਰਤ, ਖੇਡ ਮੈਦਾਨ, ਲੈਬਜ, ਪ੍ਰਯੋਗਸ਼ਾਲਾਵਾਂ ਆਦਿ ਦੀ ਉਮੀਦ ਬੱਝੀ ਹੈ |

ਪਿਛਲੀ ਖ਼ਬਰ ਮਾਤਾ ਜੋਗਿੰਦਰ ਕੌਰ ਝੱਜ ਦੀ ਯਾਦ ਵਿਚ ਪਰਿਵਾਰ ਵਲੋਂ ਪਾਣੀ ਵਾਲੀ ਟੈਂਕੀ ਕੀਤੀ ਦਾਨ <br/> ਅਗਲੀ ਖ਼ਬਰ ਭਾਜਪਾ 14 ਨੂੰ ਬਦਲਾਅ ਰੈਲੀ ਕਰਕੇ ਅਗਾਮੀਂ ਵਿਧਾਨ ਸਭਾ ਚੋਣਾਂ ਦਾ ਕਰੇਗੀ ਆਗਾਜ਼-ਡਾ. ਸੁਭਾਸ਼ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।