15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਮਾਤਾ ਜੋਗਿੰਦਰ ਕੌਰ ਝੱਜ ਦੀ ਯਾਦ ਵਿਚ ਪਰਿਵਾਰ ਵਲੋਂ ਪਾਣੀ ਵਾਲੀ ਟੈਂਕੀ ਕੀਤੀ ਦਾਨ <br/>

ਅਜੀਤ ਡੈਸਕ 01-03-2026
ਕਾਹਨਪੁਰ ਖੂਹੀ, 28 ਫਰਵਰੀ (ਗੁਰਬੀਰ ਸਿੰਘ ਵਾਲੀਆ)-ਨਜ਼ਦੀਕੀ ਪਿੰਡ ਝੱਜ ਵਿਖੇ ਉੱਘੇ ਕਾਰੋਬਾਰੀ ਗੁਰਦੀਪ ਸਿੰਘ ਝੱਜ ਅਤੇ ਝੱਜ ਟੈਂਟ ਹਾਊਸ ਡੂਮੇਵਾਲ ਦੇ ਮਾਲਕ ਰਘਵੀਰ ਸਿੰਘ ਝੱਜ ਨੇ ਆਪਣੀ ਸਵਰਗਵਾਸੀ ਮਾਤਾ, ਬੀਬੀ ਜੋਗਿੰਦਰ ਕੌਰ ਝੱਜ ਦੀ ਪਹਿਲੀ ਬਰਸੀ ਮੌਕੇ, ਇੱਕ ਪਾਣੀ ਵਾਲੀ ਟੈਂਕੀ ਪਿੰਡ ਝੱਜ ਨੂੰ ਦਾਨ ਕੀਤੀ | ਉਨ੍ਹਾਂ ਕਿਹਾ ਕਿ ਕੋਈ ਵੀ ਲੋੜਵੰਦ ਵਿਅਕਤੀ ਆਪਣੇ ਸਮਾਜਿਕ ਕੰਮਾਂ ਲਈ ਇਸਨੂੰ ਵਰਤ ਸਕਦਾ ਹੈ | ਇਸ ਮੌਕੇ ਇਕੱਤਰ ਪਿੰਡ ਦੇ ਪਤਵੰਤਿਆਂ ਨੇ ਸਮੂਹ ਪਰਿਵਾਰ ਦਾ ਧੰਨਵਾਦ ਕਰਦਿਆਂ ਸਵਰਗਵਾਸੀ ਮਾਤਾ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਅਵਤਾਰ ਸਿੰਘ ਗਿੱਲ, ਸ਼ੀਤਲ ਸਿੰਘ, ਕੇਹਰ ਸਿੰਘ, ਰਣਜੀਤ ਸਿੰਘ ਭੱਠਲ, ਅਮਰੀਕ ਸਿੰਘ ਭੱਠਲ, ਸਰਪੰਚ ਪਰਮਿੰਦਰ ਕੌਰ, ਕੁਲਵਿੰਦਰ ਸਿੰਘ ਝੱਜ, ਧਿਆਨ ਸਿੰਘ ਸਰਾਂ, ਸਤਨਾਮ ਸਿੰਘ ਢੀਂਡਸਾ, ਸੰਤੋਖ ਸਿੰਘ ਬਿੰਦੜਾ, ਡਾ ਧਰਮਪਾਲ ਸਿੰਘ, ਭੋਲਾ ਸਿੰਘ, ਰਾਮ ਕੁਮਾਰ, ਦੇਵਰਾਜ ਲੰਬੜਦਾਰ, ਹਰਮੇਸ਼ ਸਿੰਘ ਜੇ ਈ, ਬਲਵਿੰਦਰ ਸਿੰਘ ਝੱਜ, ਜਸਵਿੰਦਰ ਸਿੰਘ, ਨਿਰਮਲ ਸਿੰਘ, ਮਾਸਟਰ ਤਰਸੇਮ ਲਾਲ, ਰੇਸ਼ਮ ਸਿੰਘ ਝੱਜ, ਬਾਬਾ ਸੁਰਜੀਤ ਸਿੰਘ ਡੂਮੇਵਾਲ, ਬਾਬਾ ਪ੍ਰੇਮ ਸਿੰਘ, ਬਾਬਾ ਅਜੇ ਕੁਮਾਰ, ਮਾਸਟਰ ਬਿਹਾਰੀ ਲਾਲ, ਅਜੇ ਪੁਰੀ, ਯਾਦਵਿੰਦਰ ਸਿੰਘ, ਪ੍ਰਭਜੋਤ ਸਿੰਘ ਝੱਜ, ਹਰਮਿੰਦਰ ਸਿੰਘ ਦੁਬਈ, ਹਰਦੇਵ ਸਿੰਘ ਝੱਜ | ਦਲਬਾਰਾ ਸਿੰਘ ਬਿੰਦਰਾ, ਮਾਸਟਰ ਤਰਲੋਕ ਚੰਦ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹਲਕਾ ਸੁਨਾਮ ਵਾਸੀਆਂ ਨੂੰ ਦਿੱਤਾ ਵਿਕਾਸ ਕਾਰਜਾਂ ਦਾ ਤੋਹਫ਼ਾ ਅਗਲੀ ਖ਼ਬਰ ਸਕੂਲੀ ਰਸਤੇ ਨੂੰ ਪੱਕਾ ਕਰਨ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਰੀ ਹਾਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।