06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹੋਲਾ ਮਹੱਲਾ ਮੌਕੇ ਨਿਰਮਲ ਭੇਖ ਵਲੋਂ ਗੁਰਦੁਆਰਾ ਸੰਤਗੜ੍ਹ ਡੇਰਾ ਹਰਖੋਵਾਲ ਤੋਂ ਸਜਾਇਆ ਨਗਰ ਕੀਰਤਨ <br/>

ਹੋਲਾ ਮਹੱਲਾ ਮੌਕੇ ਨਿਰਮਲ ਭੇਖ ਵਲੋਂ ਸਜਾਏ ਨਗਰ ਕੀਰਤਨ ਤੋਂ ਪਹਿਲਾਂ ਕੀਤੀ ਜਾਂ ਰਹੀ ਅਰਦਾਸ ਵਿੱਚ ਸ਼ਮੂਲੀਅਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ, ਭਾਈ ਚਾਵਲਾ, ਬਾਬਾ ਭਗਵਾਨ ਸਿੰਘ ਹਰਖੋਵਾਲ ਅਤੇ ਹੋਰ ਸੰਤ ਮਹਾਂਪੁਰਸ਼ | ਅਜੀਤ ਤਸਵੀਰ <br/> 03-03-2026
ਸ੍ਰੀ ਅਨੰਦਪੁਰ ਸਾਹਿਬ, 2 ਮਾਰਚ (ਜੇ.ਐਸ. ਨਿਕੂਵਾਲ, ਕਰਨੈਲ ਸਿੰਘ)- ਨਿਰਮਲ ਭੇਖ ਵਲੋਂ ਹੋਲਾ ਮਹੱਲਾ ਮੌਕੇ ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਮਟੌਰ ਵਿਖੇ ਸਥਿਤ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲ ਵਾਲਿਆਂ ਦੇ ਪ੍ਰਬੰਧਾਂ ਹੇਠ ਚੱਲ ਰਹੇ ਗੁਰਦੁਆਰਾ ਸੰਤਗੜ੍ਹ ਡੇਰਾ ਹਰਖੋਵਾਲ ਤੋਂ ਸ੍ਰੀਮਾਨ ਮਹੰਤ ਸੁਆਮੀ ਗਿਆਨ ਦੇਵ ਮੁਖੀ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਕਨਖ਼ਲ ਹਰਿਦੁਆਰ ਅਤੇ ਨਿਰਮਲ ਭੇਖ ਦੇ ਸਮੂਹ ਸੰਤਾਂ ਮਹਾਂਪੁਰਸ਼ਾਂ ਵਲੋਂ ਪੁਰਾਤਨ ਰਵਾਇਤਾਂ ਦੇ ਚਲਦਿਆਂ ਹੋਲੇ ਮਹੱਲੇ ਦੀ ਆਰੰਭਤਾ ਮੌਕੇ 35ਵਾਂ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਚੰਡੀਗੜ੍ਹ-ਨੰਗਲ ਮੁੱਖ ਮਾਰਗ, ਪੰਜ ਪਿਆਰਾ ਪਾਰਕ, ਨਵੀਂ ਅਬਾਦੀ ਹੁੰਦਾ ਹੋਇਆ ਬਾਅਦ ਦੁਪਹਿਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ | ਨਗਰ ਕੀਰਤਨ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਜਨਰਲ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ, ਤਖਤ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਅਤੇ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਸੰਤ ਤੇਜਾ ਸਿੰਘ , ਸੰਤ ਮੱਖਣ ਸਿੰਘ, ਸੰਤ ਬਲਵੀਰ ਸਿੰਘ, ਸੰਤ ਡਾਕਟਰ ਸੁਖਵੰਤ ਸਿੰਘ, ਸੰਤ ਗੁਰਚਰਨ ਸਿੰਘ, ਬੀਬੀ ਗੁਰਿੰਦਰ ਕੌਰ, ਸੰਤ ਅਜਮੇਰ ਸਿੰਘ ਬਾੜੀਆਂ , ਸੰਤ ਸੰਤੋਖ ਸਿੰਘ, ਸੰਤ ਅਮਰੀਕ ਸਿੰਘ, ਸੰਤ ਜਸਵੀਰ ਸਿੰਘ, ਸੰਤ ਗੁਰਚਰਨ ਸਿੰਘ, ਸੰਤ ਹਰਜਿੰਦਰ ਸਿੰਘ ਜੋਹਲਾਂ, ਸੰਤ ਗੁਰਮੀਤ ਸਿੰਘ ਖੋਸਾ, ਸੰਤ ਬਲਦੇਵ ਸਿੰਘ, ਸੰਤ ਜਗਮੀਤ ਸਿੰਘ, ਸੰਤ ਅਮਰੀਕ ਸਿੰਘ, ਸੰਤ ਜਗਮੀਤ ਸਿੰਘ, ਬੀਬੀ ਗਗਨਦੀਪ ਕੌਰ, ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ , ਪਰਮਜੀਤ ਸਿੰਘ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਮਿੰਦਰ ਸਿੰਘ ਭੱਕੂਮਾਜਰਾ 'ਕਰਮ ਸਿੰਘ ਇਤਿਹਾਸਕਾਰ' ਦੇ ਸਨਮਾਨ ਨਾਲ ਸਨਮਾਨਿਤ ਅਗਲੀ ਖ਼ਬਰ ਲੈਕਚਰਾਰ ਪਦਉਨਤ ਬਲਜਿੰਦਰ ਸਿੰਘ ਸਾਂਤਪੁਰੀ ਦੇ ਸਨਮਾਨ ਵਜੋਂ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।