06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸ਼ਮਿੰਦਰ ਸਿੰਘ ਭੱਕੂਮਾਜਰਾ 'ਕਰਮ ਸਿੰਘ ਇਤਿਹਾਸਕਾਰ' ਦੇ ਸਨਮਾਨ ਨਾਲ ਸਨਮਾਨਿਤ

ਅਜੀਤ ਡੈਸਕ 03-03-2026
ਸ੍ਰੀ ਚਮਕੌਰ ਸਾਹਿਬ, 2 ਮਾਰਚ (ਜਗਮੋਹਣ ਸਿੰਘ ਨਾਰੰਗ)-ਗਿਆਨ ਪਰਗਾਸ ਟਰੱਸਟ ਬੁੱਢੇਵਾਲ (ਲੁਧਿਆਣਾ) ਵਲੋਂ ਕਰਵਾਏ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਭਰਵੇਂ ਇਕੱਠ 'ਚ ਨਜ਼ਦੀਕੀ ਪਿੰਡ ਭੱਕੂਮਾਜਰਾ ਦੇ ਇਤਿਹਾਸ ਦੇ ਖੋਜੀ ਲੇਖਕ ਭਾਈ ਸ਼ਮਿੰਦਰ ਸਿੰਘ ਭੱਕੂ ਮਾਜਰਾ ਨੂੰ ਸਰਬਪੱਖੀ ਪੰਥਕ ਸੇਵਾਵਾਂ ਅਤੇ ਇਤਿਹਾਸਕ ਖੋਜ ਕਾਰਜਾਂ ਵਿਸ਼ੇਸ਼ ਕਰਕੇ ਅਮਰ ਸ਼ਹੀਦ ਭਾਈ ਜਮਾਲਾ ਸਿੰਘ ਨਨੂੰਆ ਉਰਫ ਭਾਈ ਨਾਨੂੰ (ਨਨੂੰਆ ਬੈਰਾਗੀ) ਬਾਰੇ ਇਤਿਹਾਸਕ ਖੋਜ ਅਤੇ ਲਿਖਤਾਂ ਬਦਲੇ ਪੰਥ ਦੇ ਉੱਘੇ ਇਤਿਹਾਸਕਾਰ ਦੇ ਨਾਮ ਉੱਤੇ ਸਥਾਪਤ 'ਭਾਈ ਕਰਮ ਸਿੰਘ ਇਤਿਹਾਸਕਾਰ (ਹਿਸਟੋਰੀਅਨ) ਸਨਮਾਨ ਦੇ ਕੇ ਨਿਵਾਜਿਆ | ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਨੇ ਇਹ ਸਨਮਾਨ ਪੱਤਰ ਸੰਗਤਾਂ ਨੂੰ ਪੜ੍ਹ ਕੇ ਜਾਣੂ ਕਰਵਾਇਆ | ਉੱਘੇ ਵਿਦਵਾਨਾਂ ਭਾਈ ਸਰਬਜੀਤ ਸਿੰਘ ਧੂੰਦਾ, ਉੱਘੇ ਇਤਿਹਾਸਕਾਰ ਕਿ੍ਪਾਲ ਸਿੰਘ ਬਠਿੰਡਾ, ਪੰਜ ਪਿਆਰੇ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਸਤਨਾਮ ਸਿੰਘ ਖੰਡਾ, ਉੱਘੇ ਵਿਦਵਾਨ ਡਾ ਆਤਮਪ੍ਰਕਾਸ਼ ਸਿੰਘ, ਭਾਈ ਗੁਰਚਰਨ ਸਿੰਘ ਬਸਿਆਲਾ, ਡਾ ਕੇਵਲ ਸਿੰਘ ਹੇਅਰਾਂ, ਭਾਈ ਸਲੋਚਨਬੀਰ ਸਿੰਘ ਟਰੱਸਟ ਪ੍ਰਧਾਨ ਅਤੇ ਟਰੱਸਟ ਸਕੱਤਰ ਭਾਈ ਪ੍ਰੀਤਮ ਸਿੰਘ ਨੇ ਸੰਗਤਾਂ ਵਲੋਂ ਸ਼ਮਿੰਦਰ ਸਿੰਘ ਭੱਕੂਮਾਜਰਾ ਨੂੰ ਇਹ ਸਨਮਾਨ ਭੇਟ ਕੀਤਾ | ਭਾਈ ਸ਼ਮਿੰਦਰ ਸਿੰਘ ਭੱਕੂ ਮਾਜਰਾ ਨੇ ਇਸ ਸਨਮਾਨ ਲਈ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਮਿਲਕਫੈੱਡ ਪੰਜਾਬ ਦੇ ਚੇਅਰਮੈਨ ਦਾ ਅਸਤੀਫ਼ਾ ਮਨਜ਼ੂਰ ਹੋਣ ਦਾ ਬੀ.ਕੇ.ਯੂ. ਰਾਜੇਵਾਲ ਵਲੋਂ ਸਵਾਗਤ ਬੀ.ਕੇ.ਯੂ. ਰਾਜੇਵਾਲ... ਅਗਲੀ ਖ਼ਬਰ ਹੋਲਾ ਮਹੱਲਾ ਮੌਕੇ ਨਿਰਮਲ ਭੇਖ ਵਲੋਂ ਗੁਰਦੁਆਰਾ ਸੰਤਗੜ੍ਹ ਡੇਰਾ ਹਰਖੋਵਾਲ ਤੋਂ ਸਜਾਇਆ ਨਗਰ ਕੀਰਤਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।