18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

'ਸਾਡਾ ਬਜੁਰਗ ਸਾਡਾ ਮਾਣ' ਮੁਹਿੰਮ ਤਹਿਤ ਬਿਰਧ ਆਸ਼ਰਮ 'ਚ ਕਰਵਾਇਆ ਪ੍ਰੋਗਰਾਮ <br/>

ਅਜੀਤ ਡੈਸਕ 04-03-2026
ਸ੍ਰੀ ਚਮਕੌਰ ਸਾਹਿਬ, 3 ਮਾਰਚ (ਜਗਮੋਹਣ ਸਿੰਘ ਨਾਰੰਗ)-ਸਥਾਨਕ ਮਾਤਾ ਸੱਤਿਆ ਦੇਵੀ ਮੈਮੋਰੀਅਲ ਬਿਰਧ ਆਸ਼ਰਮ ਵਿਖੇ ਸਮਾਜਿਕ ਸੁਰੱਖਿਆ ਬਾਲ ਵਿਕਾਸ ਵਿਭਾਗ ਰੂਪਨਗਰ ਵਲੋਂ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ 'ਸਾਡੇ ਬਜ਼ੁਰਗ ਸਾਡੇ ਮਾਣ' ਮਿੁਹੰਮ ਤਹਿਤ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਬਜ਼ੁਰਗਾਂ ਅਤੇ ਸਕੂਲੀ ਬੱਚਿਆਂ ਨੂੰ ਪੁੱਜੇ ਯੋਗਾ ਮਾਹਰਾਂ ਨੇ ਆਸਣ ਕਰਵਾਏ | ਇਸ ਪ੍ਰੋਗਰਾਮ 'ਚ ਰੂਪਨਗਰ ਦੇ ਆਯੁਰਵਾਦਿਕ ਅਤੇ ਯੂਨਾਨੀ ਹਸਪਤਾਲ ਦੀ ਯੋਗਾ ਟ੍ਰੇਨਰ ਸ੍ਰੀਮਤੀ ਲਖਵੀਰ ਕੌਰ ਨੇ ਸੇਵਾ ਨਿਭਾਈ | ਸ੍ਰੀਮਤੀ ਸਤਵਿੰਦਰ ਕੌਰ ਨੇ ਅਚਾਰ ਪਾਉਣ ਦੇ ਤਰੀਕੇ ਦੱਸੇ, ਵਿਦਿਆਰਥਣਾਂ ਨੂੰ ਪੇਂਟਿੰਗ ਕਰਨ ਦੀ ਸਿਖਲਾਈ ਸ੍ਰੀਮਤੀ ਆਸ਼ਾ ਰਾਣੀ ਨੇ ਦਿੱਤੀ ਗਈ | ਇਸ ਮੌਕੇ ਆਸ਼ਰਮ ਵਿਚ ਰਹਿੰਦੀਆਂ ਬਜੁਰਗ ਔਰਤਾਂ ਅਤੇ ਸਕੂਲੀ ਵਿਦਿਆਰਥਣਾਂ ਨੂੰ ਪੰਜਾਬੀ ਫੁਲਕਾਰੀ ਦੀ ਸਿਖਲਾਈ ਸ੍ਰੀਮਤੀ ਜੋਤੀ ਕਿਰਨ ਵਲੋਂ ਦਿੱਤੀ ਗਈ | ਇਸ ਮੌਕੇ ਆਸ਼ਰਮ ਦੇ ਚੇਅਰਮੈਨ ਪ੍ਰੋ: ਆਰ. ਸੀ. ਢੰਡ ਨੇ ਸਮਾਜਿਕ ਸੁਰਖਿਆ ਅਤੇ ਬਾਲ ਵਿਕਾਸ ਵਿਭਾਗ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਆਸ਼ਰਮ ਵਿਚ ਸਮੁੱਚੇ ਅਮਲੇ ਵਲੋਂ ਹਰ ਬਜੁਰਗ ਨੂੰ ਇੱਕ ਪਰਿਵਾਰਕ ਮੈਂਬਰ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਇਨ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ | ਇਸ ਮੌਕੇ ਸਮਾਜਿਕ ਸੁਰੱਖਿਆ ਵਿਭਾਗ ਤੋ ਸ੍ਰੀਮਤੀ ਅੰਮਿ੍ਤ ਬਾਲਾ ਤੇ ਅਮਰਪ੍ਰੀਤ ਸਿੰਘ ਸਮੇਤ ਸਟਾਫ ਮੈਂਬਰ, ਕੈਪਟਨ ਹਰਪਾਲ ਸਿੰਘ ਸੰਧੂਆਂ, ਸ੍ਰੀ ਮਤੀ ਆਸ਼ਾ ਰਾਣੀ, ਦਮਨਪ੍ਰੀਤ ਸਿੰਘ, ਸਾਹਿਲਪ੍ਰੀਤ ਸਿੰਘ, ਸੁਖਪਾਲ ਸਿੰਘ, ਵਿਵੇਕਪ੍ਰੀਤ ਕੌਰ, ਮਨਪ੍ਰੀਤ ਕੌਰ, ਮਨਜੀਤ ਕੌਰ, ਹਰਸ਼ ਵਿਵੇਕ ਢੰਡ ਆਦਿ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ |

ਪਿਛਲੀ ਖ਼ਬਰ ਲੋਹਗੜ੍ਹ ਫਿੱਡੇ ਫੁੱਟਬਾਲ ਟੂਰਨਾਮੈਂਟ 'ਚ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕੀਤੀ ਸ਼ਿਰਕਤ <br/> ਅਗਲੀ ਖ਼ਬਰ ਐਫ.ਸੀ.ਆਈ. ਵਰਕਰ ਦੀ ਸੇਵਾ ਮੁਕਤੀ ਮੌਕੇ ਸਨਮਾਨ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।