18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਲੋਹਗੜ੍ਹ ਫਿੱਡੇ ਫੁੱਟਬਾਲ ਟੂਰਨਾਮੈਂਟ 'ਚ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕੀਤੀ ਸ਼ਿਰਕਤ <br/>

ਖਿਡਾਰੀਆਂ ਨਾਲ ਤਸਵੀਰ ਦੌਰਾਨ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ | ਤਸਵੀਰ: ਜਸਵੀਰ ਸਿੰਘ ਸੈਣੀ <br/> 04-03-2026
ਘਨੌਲੀ, 3 ਮਾਰਚ (ਜਸਵੀਰ ਸਿੰਘ ਸੈਣੀ)-ਗ੍ਰਾਮ ਪੰਚਾਇਤ ਅਤੇ ਯੂਥ ਸਰਵਿਸਿਜ਼ ਕਲੱਬ ਲੋਹਗੜ੍ਹ ਫਿੱਡੇ ਵਲੋਂ ਆਯੋਜਿਤ 41ਵੇਂ ਬਾਬਾ ਮਸਤ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੌਰਾਨ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵਿਸ਼ੇਸ਼ ਤੌਰ 'ਤੇ ਆਪਣੀ ਆਮ ਆਦਮੀ ਪਾਰਟੀ ਟੀਮ ਪਰਮਿੰਦਰ ਸਿੰਘ ਬਾਲਾ, ਸਰਪੰਚ ਕੁਲਦੀਪ ਸਿੰਘ ਜੇ.ਈ., ਬਲਾਕ ਸੰਮਤੀ ਮੈਂਬਰ ਲਲਿਤ ਸੈਣੀ, ਸਾਬਕਾ ਸਰਪੰਚ ਤਜਿੰਦਰ ਸਿੰਘ ਸੋਨੀ ਸਮੇਤ ਸ਼ਿਰਕਤ ਕੀਤੀ | ਟੂਰਨਾਮੈਂਟ ਦੌਰਾਨ ਵਿਧਾਇਕ ਚੱਢਾ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ ਨੂੰ ਖੇਡਾਂ ਪ੍ਰਤੀ ਜ਼ਜ਼ਬੇ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ | ਇਸ ਸਬੰਧੀ ਸਰਪੰਚ ਸੁਖਜਿੰਦਰ ਸਿੰਘ ਜੋਹਲ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਕੁੱਲ 32 ਟੀਮਾਂ ਨੇ ਭਾਗ ਲਿਆ | ਰੋਮਾਂਚਕ ਮੁਕਾਬਲਿਆਂ ਤੋਂ ਬਾਅਦ ਪਹਿਲਾ ਸਥਾਨ ਘਨੋਲਾ ਟੀਮ ਨੇ ਹਾਸਲ ਕੀਤਾ, ਜਦਕਿ ਦੂਜੇ ਸਥਾਨ 'ਤੇ ਲੋਹਗੜ੍ਹ ਫਿੱਡੇ, ਤੀਜੇ ਸਥਾਨ 'ਤੇ ਘਨੌਲੀ ਅਤੇ ਚੌਥੇ ਸਥਾਨ 'ਤੇ ਢੱਕੀ ਦੀ ਟੀਮ ਰਹੀ | ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵਲੋਂ ਨਕਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਟੂਰਨਾਮੈਂਟ ਦੇ ਆਯੋਜਨ ਲਈ 200 ਡਾਲਰ ਦੀ ਨਕਦ ਸਹਾਇਤਾ ਪ੍ਰਦਾਨ ਕਰਨ ਵਾਲੇ ਮਨਵੀਰ ਕੈਨੇਡਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਪ੍ਰਬੰਧਕ ਕਮੇਟੀ ਵਲੋਂ ਵਿਧਾਇਕ ਦਿਨੇਸ਼ ਚੱਢਾ ਨੂੰ ਵੀ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਪ੍ਰਧਾਨ ਸਰਪੰਚ ਸੁਖਜਿੰਦਰ ਸਿੰਘ ਜੌਹਲ, ਸਰਪੰਚ ਹਰਜਿੰਦਰ ਸਿੰਘ ਮਕੌੜੀ, ਸਾਹਿਤਕਾਰ ਬਲਜੀਤ ਸਿੰਘ ਫਿੱਡਿਆ, ਪੰਚ ਮਹਿਮਾ ਸਿੰਘ, ਦਲਬੀਰ ਸਿੰਘ, ਨਵਜੋਤ ਸਿੰਘ, ਪਰਮਜੀਤ ਸਿੰਘ ਪੰਮੂ, ਪ੍ਰਦੀਪ ਸਿੰਘ ਜੋਹਲ, ਕਸ਼ਮੀਰ ਸਿੰਘ, ਮਨਦੀਪ ਸਿੰਘ ਜੋਹਲ, ਹਰਿੰਦਰ ਬੁੱਗਾ, ਜੱਸੂ ਕੈਨੇਡਾ, ਨਿਰਮਲ ਸਿੰਘ, ਅਵਤਾਰ ਸਿੰਘ ਅਤੇ ਹੋਰ ਪ੍ਰਬੰਧਕ ਕਮੇਟੀ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਚੰਡੀਗੜ੍ਹ 'ਚ 8 ਮਾਰਚ ਨੂੰ ਹੋਵੇਗੀ ਰੈਲੀ <br/> ਅਗਲੀ ਖ਼ਬਰ 'ਸਾਡਾ ਬਜੁਰਗ ਸਾਡਾ ਮਾਣ' ਮੁਹਿੰਮ ਤਹਿਤ ਬਿਰਧ ਆਸ਼ਰਮ 'ਚ ਕਰਵਾਇਆ ਪ੍ਰੋਗਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।