18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਚੰਡੀਗੜ੍ਹ 'ਚ 8 ਮਾਰਚ ਨੂੰ ਹੋਵੇਗੀ ਰੈਲੀ <br/>

ਮੀਟਿੰਗ 'ਚ ਸ਼ਾਮਿਲ ਅਹੁਦੇਦਾਰ | <br/> 04-03-2026
ਨੰਗਲ, 3 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬ ਪੈਨਸ਼ਨਰ ਐਸੋਸੀਏਸ਼ਨ ਨੰਗਲ ਇਕਾਈ ਦੀ ਮੀਟਿੰਗ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਨੰਗਲ ਦੇ ਪ੍ਰਧਾਨ ਤਰਸੇਮ ਲਾਲ ਸੈਣੀ ਭਨਾਮ ਦੀ ਅਗਵਾਈ ਹੇਠ ਪੰਡਿਤ ਰਾਮ ਕਿਸ਼ਨ ਭੜੋਲੀਆਂ ਯਾਦਗਾਰ ਭਵਨ ਵਿਚ ਕੀਤੀ ਗਈ | ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ 8 ਮਾਰਚ ਨੂੰ ਚੰਡੀਗੜ੍ਹ 'ਚ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੌਰਾਨ ਰੈਲੀ ਮਾਰਚ ਕੀਤਾ ਜਾਵੇਗਾ | ਉਨ੍ਹਾਂ ਨੇ ਦੱਸਿਆ ਕਿ ਇਸ ਰੈਲੀ 'ਚ ਪੈਨਸ਼ਨਰ ਜਥੇਬੰਦੀਆਂ ਆਪਣੇ ਸਾਥੀਆਂ ਨਾਲ ਹਿੱਸਾ ਲੈਣਗੀਆਂ | ਇਸ ਮੌਕੇ ਜਨਰਲ ਸੱਕਤਰ ਕਸ਼ਮੀਰੀ ਲਾਲ, ਹਰਜਾਪ ਸਿੰਘ ਪਲਾਸੀ, ਦੌਲਤ ਰਾਮ, ਪ੍ਰੀਤਮ ਸਿੰਘ ਰੱਕੜ, ਫਕੀਰ ਚੰਦ, ਜਰਨੈਲ ਸਿੰਘ ਸੰਧੂ, ਤਰਸੇਮ ਲਾਲ ਰਤੂ, ਪਿ੍ੰਸੀਪਲ ਸੁਖਦੇਵ ਰਾਮ, ਸਵਰਨ ਦਾਸ, ਵਿਜੈ ਕੁਮਾਰ, ਹਰੀਸ਼ ਚੰਦਰ, ਗੁਰਮੇਲ ਸਿੰਘ, ਦੇਵਿੰਦਰ ਨਾਥ, ਪਰਮਜੀਤ ਸਿੰਘ, ਭਜਨ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਪੰਜ ਪਿਆਰਾ ਪਾਰਕ ਵਿਖੇ ਲਗਾਈ ਸਿਹਤ ਪ੍ਰਦਰਸ਼ਨੀ <br/> ਅਗਲੀ ਖ਼ਬਰ ਲੋਹਗੜ੍ਹ ਫਿੱਡੇ ਫੁੱਟਬਾਲ ਟੂਰਨਾਮੈਂਟ 'ਚ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕੀਤੀ ਸ਼ਿਰਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।