18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਿਹਤ ਵਿਭਾਗ ਵਲੋਂ ਪੰਜ ਪਿਆਰਾ ਪਾਰਕ ਵਿਖੇ ਲਗਾਈ ਸਿਹਤ ਪ੍ਰਦਰਸ਼ਨੀ <br/>

ਸ੍ਰੀ ਅਨੰਦਪੁਰ ਸਾਹਿਬ ਦੇ ਪੰਜ ਪਿਆਰਾ ਪਾਰਕ ਵਿਖੇ ਸਿਹਤ ਵਿਭਾਗ ਵਲੋਂ ਲਗਾਈ ਗਈ ਸਿਹਤ ਪ੍ਰਦਰਸ਼ਨੀ ਦਾ ਦਿ੍ਸ਼ | <br/> 04-03-2026
ਸ੍ਰੀ ਅਨੰਦਪੁਰ ਸਾਹਿਬ, 3 ਮਾਰਚ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ)-ਕੌਮੀ ਜੋੜ ਮੇਲਾ ਹੋਲਾ ਮਹੱਲਾ ਮੌਕੇ ਸਿਹਤ ਵਿਭਾਗ ਵਲੋਂ ਪੰਜ ਪਿਆਰਾ ਪਾਰਕ ਵਿਖੇ ਵਿਸ਼ੇਸ਼ ਸਿਹਤ ਪ੍ਰਦਰਸ਼ਨੀ ਲਗਾਈ ਗਈ | ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਦੇਸ਼ ਭਰ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਸਿਹਤ ਸਬੰਧੀ ਜਾਣਕਾਰੀ ਦੇਣਾ ਅਤੇ ਤਿਉਹਾਰ ਦੌਰਾਨ ਉਨ੍ਹਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ | ਪ੍ਰਦਰਸ਼ਨੀ ਸਥਾਨਾਂ 'ਤੇ ਵੱਖ-ਵੱਖ ਸਟਾਲ ਲਗਾਏ ਗਏ ਹਨ ਜਿੱਥੇ ਆਮ ਬਿਮਾਰੀਆਂ ਤੋਂ ਬਚਾਅ, ਪੋਸ਼ਣ, ਸਫ਼ਾਈ ਅਤੇ ਸਿਹਤਮੰਦ ਜੀਵਨਸ਼ੈਲੀ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ | ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਸਿਹਤ ਵਿਭਾਗ ਵਲੋਂ ਇਥੇ ਮੁਫ਼ਤ ਡਾਕਟਰੀ ਜਾਂਚ ਦੀ ਵੀ ਵਿਵਸਥਾ ਕੀਤੀ ਗਈ ਹੈ | ਲੋੜ ਪੈਣ 'ਤੇ ਸ਼ਰਧਾਲੂਆਂ ਨੂੰ ਤੁਰੰਤ ਡਾਕਟਰੀ ਸਲਾਹ ਅਤੇ ਇਲਾਜ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ | ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਲਈ ਖਾਸ ਤੌਰ 'ਤੇ ਸਿਹਤ ਸਹਾਇਤਾ ਕਾਊਾਟਰ ਬਣਾਏ ਗਏ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਅਸੁਵਿਧਾ ਨਾ ਆਵੇ | ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਵਿੰਦਰ ਸਿੰਘ ਪ੍ਰਦਰਸ਼ਨੀ ਵਿਚ ਸਾਫ਼ ਪੀਣ ਵਾਲੇ ਪਾਣੀ ਦੀ ਮਹੱਤਤਾ, ਹੱਥ ਧੋਣ ਦੀ ਸਹੀ ਵਿਧੀ, ਮੌਸਮੀ ਬਿਮਾਰੀਆਂ ਤੋਂ ਬਚਾਅ ਅਤੇ ਭੀੜ ਵਿਚ ਸੁਰੱਖਿਅਤ ਰਹਿਣ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ |

ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਚਤਾਮਲਾ ਵਲੋਂ ਇਨਾਮ ਵੰਡ ਸਮਾਰੋਹ <br/> ਅਗਲੀ ਖ਼ਬਰ ਚੰਡੀਗੜ੍ਹ 'ਚ 8 ਮਾਰਚ ਨੂੰ ਹੋਵੇਗੀ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।