18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਵਲੋਂ ਹੋਲੇ ਮਹੱਲੇ ਮੌਕੇ ਸੰਗਤਾਂ ਲਈ ਮੁਫ਼ਤ ਰਿਹਾਇਸ਼ ਦਾ ਪ੍ਰਬੰਧ <br/>

ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਵਲੋਂ ਹੋਲੇ ਮੁਹੱਲੇ ਮੌਕੇ ਮੁਫਤ ਰਿਹਾਇਸ਼ ਦਾ ਉਦਘਾਟਨ ਕਰਦੇ ਹੋਏ ਪਿ੍ੰਸੀਪਲ ਡਾ. ਜਸਵੀਰ ਸਿੰਘ, ਜਥੇਦਾਰ ਸੁਰਿੰਦਰ ਸਿੰਘ ਮਟੌਰ ਤੇ ਹੋਰ | <br/> 04-03-2026
ਸ੍ਰੀ ਅਨੰਦਪੁਰ ਸਾਹਿਬ, 3 ਮਾਰਚ (ਜੇ ਐਸ ਨਿੱਕੂਵਾਲ / ਕਰਨੈਲ ਸਿੰਘ)- ਹੋਲਾ ਮੁਹੱਲਾ ਮੌਕੇ ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਵਲੋਂ ਦੇਸ਼ਾਂ ਵਿਦੇਸ਼ਾਂ ਤੋਂ ਆਈ ਸੰਗਤ ਲਈ ਮੁਫਤ ਰਿਹਾਇਸ਼ ਦਾ ਉਦਘਾਟਨ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਪਿ੍ੰਸੀਪਲ ਡਾ. ਜਸਵੀਰ ਸਿੰਘ ਵਲੋਂ ਕੀਤਾ ਗਿਆ ਹੈ | ਇਸ ਸਬੰਧੀ ਸਭਾ ਦੇ ਪ੍ਰਧਾਨ ਜਥੇਦਾਰ ਸੁਰਿੰਦਰ ਸਿੰਘ ਮਟੌਰ ਨੇ ਦੱਸਿਆ ਕਿ ਸੰਗਤਾਂ ਦੀ ਰਿਹਾਇਸ਼ ਦੇ ਨਾਲ-ਨਾਲ ਸੰਗਤਾਂ ਲਈ ਪੀਣ ਵਾਲੇ ਪਾਣੀ, ਬਿਜਲੀ, ਫਲੱਸ਼ਾਂ ਦਾ ਪ੍ਰਬੰਧ, ਸੰਗਤਾਂ ਲਈ ਗੱਦੇ ਅਤੇ ਬੱਚਿਆਂ ਵਾਲੇ ਪਰਿਵਾਰ ਲਈ ਬਿਸਤਰਿਆਂ ਆਦਿ ਦਾ ਵਿਸੇਸ਼ ਪ੍ਰਬੰਧ ਕੀਤਾ ਗਿਆ ਹੈ | ਇਸ ਤੋਂ ਬਿਨਾਂ ਡਾਕਟਰੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ | ਇਸ ਮੌਕੇ ਸਕੱਤਰ ਡਾ. ਰਾਮ ਆਸਰਾ ਸਿੰਘ, ਸਟੇਟ ਐਵਾਰਡੀ ਹਰੀਸ਼ ਚੰਦਰ, ਗੁਰਨਾਮ ਸਿੰਘ, ਕੈਪਟਨ ਤਰਸੇਮ ਸਿੰਘ, ਬਲਦੇਵ ਸਿੰਘ, ਮੇਹਰ ਸਿੰਘ, ਬਲਜਿੰਦਰ ਸਿੰਘ ਗੱਜਪੁਰ, ਜ਼ਸਵੰਤ ਸਿੰਘ ਹਰੀਵਾਲ, ਨਿਰਮਲ ਸਿੰਘ ਹਰੀਵਾਲ ਸਮੇਤ ਵੱਡੀ ਗਿਣਤੀ ਵਿਚ ਸਭਾ ਦੇ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਭੂਰੀ ਵਾਲੇ ਟਿੱਬਾ ਨੰਗਲ ਕਾਲਜ ਵਿਖੇ ਏਡਜ਼ ਦੀ ਬਿਮਾਰੀ ਖ਼ਿਲਾਫ਼ ਕੀਤਾ ਜਾਗਰੂਕ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਚਤਾਮਲਾ ਵਲੋਂ ਇਨਾਮ ਵੰਡ ਸਮਾਰੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।