20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਦਰਬਾਰ ਬਾਬਾ ਸ਼ਾਹ ਮੀਰ ਕਾਂਗੜ੍ਹ ਵਿਖੇ ਸ੍ਰੀ ਰਾਮ ਦਰਬਾਰ ਦੀ ਮੂਰਤੀ ਸਥਾਪਿਤ <br/>

ਦਰਬਾਰ ਸ਼ਾਹ ਮੀਰ ਕਾਂਗੜ ਵਿਖੇ ਹਵਨ ਪਾਉਂਦੀਆਂ ਸੰਗਤਾਂ ਤੇ ਰਾਮ ਦਰਬਾਰ ਦੀਆਂ ਸਥਾਪਿਤ ਮੂਰਤੀਆਂ | ਤਸਵੀਰਾਂ : ਰਾਜੇਸ਼ ਚੌਧਰੀ <br/> 29-03-2026
ਨੂਰਪੁਰ ਬੇਦੀ, 28 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)-ਪ੍ਰਸਿੱਧ ਇਤਿਹਾਸਿਕ ਧਾਰਮਿਕ ਅਸਥਾਨ ਦਰਬਾਰ ਬਾਬਾ ਸ਼ਾਹ ਮੀਰ ਕਾਂਗੜ੍ਹ ਵਿਖੇ ਮਹੰਤ ਬਾਬਾ ਰਮੇਸ਼ਵਰ ਪੁਰੀ ਦੀ ਅਗਵਾਈ ਹੇਠ ਕਈ ਦਿਨਾਂ ਤੋਂ ਚੱਲ ਰਿਹਾ ਸ੍ਰੀ ਰਾਮ ਕਥਾ ਮਹਾਂ ਯੱਗ ਸ਼ਰਧਾ ਤੇ ਭਗਤੀ ਭਾਵ ਨਾਲ ਸਮਾਪਤ ਹੋ ਗਿਆ | ਅੰਤਿਮ ਦਿਨ ਸੰਗਤਾਂ ਦੀ ਵੱਡੀ ਹਾਜ਼ਰੀ 'ਚ ਵਿਸ਼ੇਸ਼ ਤੌਰ 'ਤੇ ਹਵਨ ਯੱਗ ਕੀਤਾ, ਜਿੱਥੇ ਭਗਤਾਂ ਨੇ ਅਹੂਤੀਆਂ ਪਾ ਕੇ ਲੋਕ-ਕਲਿਆਣ ਲਈ ਅਰਦਾਸਾਂ ਕੀਤੀਆਂ | ਇਸ ਪਾਵਨ ਮੌਕੇ ਸ੍ਰੀ ਰਾਮ ਦਰਬਾਰ ਦੀ ਮੂਰਤੀ ਦੀ ਸਥਾਪਨਾ ਵੀ ਵਿਧੀ-ਵਿਧਾਨ ਨਾਲ ਕਰਵਾਈ ਗਈ | ਅੰਤਿਮ ਦਿਨ ਦੀ ਕਥਾ ਦੌਰਾਨ ਪ੍ਰਸਿੱਧ ਕਥਾਵਾਚਕ ਵਿਭੀਸ਼ਨ ਸ਼ਾਸਤਰੀ ਨੇ ਪ੍ਰਭੂ ਸ੍ਰੀ ਰਾਮ ਦੇ ਜੀਵਨ ਦੇ ਮੂਲ ਸਿਧਾਂਤਾਂ 'ਤੇ ਵਿਸਥਾਰ ਨਾਲ ਚਰਚਾ ਕਰਦਿਆਂ ਕਿਹਾ ਕਿ ਸ੍ਰੀ ਰਾਮ ਸਿਰਫ਼ ਪੂਜਾ ਦੇ ਪਾਤਰ ਨਹੀਂ, ਸਗੋਂ ਇਕ ਆਦਰਸ਼ ਜੀਵਨ ਜਿਊਣ ਦਾ ਮਾਰਗ ਦਰਸ਼ਨ ਹਨ | ਕਥਾ ਸਮਾਪਤੀ ਉਪਰੰਤ ਸੰਗਤਾਂ ਵਿਚ ਪ੍ਰਸਾਦ ਵੰਡਿਆ ਗਿਆ | ਇਸ ਮੌਕੇ ਪ੍ਰਬੰਧਕਾਂ ਤੋਂ ਇਲਾਵਾ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ |

ਪਿਛਲੀ ਖ਼ਬਰ ਕੁੱਤਿਆਂ ਅਤੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ <br/> ਅਗਲੀ ਖ਼ਬਰ ਸੈਕਟਰ 37 ਡੀ 'ਚ ਦਿਨ ਦਿਹਾੜੇ ਮੋਬਾਈਲ ਖੋਹ ਕੇ ਨੌਜਵਾਨ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।