21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੈਨਸ਼ਨਰ ਐਸੋਸੀਏਸ਼ਨ ਵਲੋਂ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਘਰ ਮੂਹਰੇ ਕੀਤੀ ਜਾ ਰਹੀ ਵਿਸ਼ਾਲ ਰੋਸ ਰੈਲੀ ਲਈ ਰਵਾਨਾ ਹੋਏ ਬਿਜਲੀ ਮੁਲਾਜ਼ਮ <br/>

ਅਜੀਤ ਡੈਸਕ 19-04-2026
ਨੂਰਪੁਰ ਬੇਦੀ, 18 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਬਿਜਲੀ ਮੁਲਾਜ਼ਮਾਂ, ਪੈਨਸ਼ਨਰ ਆਪਣੀਆਂ ਪੈਨਸ਼ਨਰ ਯੂਨੀਅਨ ਦੇ ਝੰਡੇ ਹੇਠ ਲਗਾਤਾਰ ਮੰਗ ਪੱਤਰ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਭੇਜ ਰਹੇ ਹਨ ਅਤੇ ਵਾਰ ਵਾਰ ਆਪਣੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਜ਼ੋਰ ਪਾਇਆ ਜਾ ਰਿਹਾ ਹੈ | ਪ੍ਰੰਤੂ ਪੰਜਾਬ ਦੀ ਸਰਕਾਰ ਨੇ ਲਾਰਿਆਂ ਤੋਂ ਇਲਾਵਾ ਕੁੱਝ ਵੀ ਨਹੀਂ ਦੇ ਰਹੀ ਜਿਸ ਤੋਂ ਅੱਕੇ ਪਾਵਰਕਾਮ ਦੇ ਪੈਨਸ਼ਨਰ ਅੱਜ ਲੁਧਿਆਣਾ ਵਿਖੇ ਸੰਜੀਵ ਅਰੋੜਾ ਦੇ ਘਰ ਸਾਹਮਣੇ ਦਿੱਤੇ ਜਾ ਰਹੇ ਵਿਸ਼ਾਲ ਰੋਸ ਧਰਨਾ 'ਚ ਸ਼ਾਮਿਲ ਹੋਣ ਲਈ ਸ੍ਰੀ ਅਨੰਦਪੁਰ ਸਾਹਿਬ ਡਵੀਜ਼ਨ ਪ੍ਰਧਾਨ ਭਾਗ ਸਿੰਘ ਭਉਵਾਲ ਦੀ ਪ੍ਰਧਾਨਗੀ ਹੇਠ ਵੱਡਾ ਕਾਫ਼ਲਾ ਨੂਰਪੁਰ ਬੇਦੀ ਤੋਂ ਲੁਧਿਆਣਾ ਲਈ ਰਵਾਨਾ ਹੋਇਆ ਹੈ | ਜਿਸ ਵਿਚ ਬਲਵੰਤ ਸਿੰਘ ਰਕੇਸ਼ ਬਾਲੀ, ਤੇਲੂ ਰਾਮ, ਪ੍ਰੀਤਮ ਸਿੰਘ, ਪ੍ਰੇਮ ਕੁਮਾਰ, ਜਗੀਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਹੋਰ ਵੀ ਰਿਟਾਇਰੀ ਬਿਜਲੀ ਮੁਲਾਜ਼ਮਾਂ ਹਾਜ਼ਰ ਸਨ | ਪੈਨਸ਼ਨਰ ਸਾਥੀਆਂ ਵੱਲੋਂ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਪੈਨਸ਼ਨਰਾਂ ਦੇ ਸਕੇਲ 2.59 ਦੇ ਨਾਲ ਹੀ ਸੋਧੇ ਜਾਣ ਅਤੇ ਇੱਕ ਇੱਕ 2016 ਤੋਂ ਪੈਨਸ਼ਨ ਦਾ ਬਕਾਇਆ ਇੱਕ ਕਿਸ਼ਤ ਦੇ ਵਿਚ ਜਾਰੀ ਕੀਤਾ ਜਾਵੇ ਅਤੇ ਡੀਏ ਦੀਆਂ ਬਕਾਇਆ ਕਿਸ਼ਤਾਂ ਹਾਈਕੋਰਟ ਦੇ ਫ਼ੈਸਲੇ ਮੁਤਾਬਿਕ ਜਾਰੀ ਕੀਤੀਆਂ ਜਾਣ |

ਪਿਛਲੀ ਖ਼ਬਰ ਨੂਰਪੁਰ ਬੇਦੀ ਵਿਖੇ ਨਰੇਗਾ ਕਰਮਚਾਰੀ ਯੂਨੀਅਨ ਦੀ 20 ਨੂੰ ਦਿੱਤੇ ਜਾਣ ਵਾਲੇ ਧਰਨੇ ਸੰਬੰਧੀ ਹੋਈ ਮੀਟਿੰਗ ਅਗਲੀ ਖ਼ਬਰ ਬੇਮੌਸਮੀ ਮੀਂਹ ਨਾਲ ਪ੍ਰਭਾਵਿਤ ਕਣਕ 'ਤੇ ਕੇਂਦਰ ਸਰਕਾਰ ਵਲੋਂ ਵੱਡੀ ਰਾਹਤ-ਚਰਨਜੀਤ ਸਿੰਘ ਬਰਾੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।