22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬੇਲਾ ਕਾਲਜ ਨੂੰ ਮਿਲਿਆ ਭਾਰਤ ਸਰਕਾਰ ਵਲੋਂ ਡੀ.ਬੀ.ਟੀ. ਸਟਾਰ ਸਟੇਟਸ ਦਾ ਦਰਜਾ <br/>

ਬੇਲਾ ਕਾਲਜ ਨੂੰ ਮਿਲਿਆ ਭਾਰਤ ਸਰਕਾਰ ਵਲੋਂ ਡੀ.ਬੀ.ਟੀ. ਸਟਾਰ ਸਟੇਟਸ ਦਾ ਦਰਜਾ ਮਿਲਣ ਤੋਂ ਖੁਸ਼ੀ ਦਾ ਇਜਹਾਰ ਕਰਦੇ ਹੋਏ ਕਮੇਟੀ ਅਹੁਦੇਦਾਰ, ਸਟਾਫ਼ ਮੈਂਬਰ ਅਤੇ ਵਿਦਿਆਰਥੀ | ਤਸਵੀਰ: ਮਨਜੀਤ ਸਿੰਘ ਸੈਣੀ <br/> 19-04-2026
ਬੇਲਾ, 18 ਅਪ੍ਰੈਲ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਬਤੌਰ ਵਿਦਅਕ ਸੰਸਥਾ ਇੱਕ ਬਹੁਤ ਹੀ ਅਹਿਮ ਪ੍ਰਾਪਤੀ ਕਰਦਿਆਂ ਭਾਰਤ ਸਰਕਾਰ ਕੋਲੋਂ ਡੀ.ਬੀ.ਟੀ. ਸਟਾਰ ਕਾਲਜ ਸਕੀਮ ਅਧੀਨ 'ਸਟਾਰ ਕਾਲਜ' ਦਾ ਦਰਜਾ ਪ੍ਰਾਪਤ ਕੀਤਾ ਹੈ | ਇਸ ਪ੍ਰਾਪਤੀ ਨਾਲ ਬੇਲਾ ਕਾਲਜ ਦਾ ਵੱਕਾਰ ਹੋਰ ਵੀ ਉੱਚਾ ਹੋ ਗਿਆ ਹੈ ਅਤੇ ਪੇਂਡੂ ਖੇਤਰ ਦੇ ਇਸ ਕਾਲਜ ਲਈ ਇਹ ਪ੍ਰਾਪਤੀ ਬਹੁਤ ਮਹੱਤਵਪੂਰਨ ਹੈ |ਇਸ ਖੁਸ਼ੀ ਦੇ ਮੌਕੇ ਕਾਲਜ ਪਿ੍ੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਦੇ ਕੈਮਿਸਟਰੀ, ਫਿਜ਼ੀਕਸ, ਬਾਇਓਟੈੱਕਨਾਲੋਜੀ ਅਤੇ ਗਣਿਤ ਵਿਭਾਗ ਵੱਲੋਂ ਡੀ.ਬੀ.ਟੀ. ਸਟਾਰ ਸਕੀਮ ਲਈ ਅਪਲਾਈ ਕੀਤਾ ਗਿਆ ਅਤੇ ਕਰੜੀ ਮੁਸ਼ੱਕਤ ਅਤੇ ਸਕਰੀਨਿੰਗ ਬਾਅਦ, ਸੰਸਥਾ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈੱਕਨਾਲੋਜੀ ਮੰਤਰਾਲੇ ਦੇ ਬਾਇਓਟੈੱਕਨਾਲੋਜੀ ਵਿਭਾਗ ਤੋਂ ਇਹ ਦਰਜਾ ਪ੍ਰਾਪਤ ਕਰਨ ਵਿਚ ਸਫ਼ਲ ਰਹੀ, ਜਿਸ ਤਹਿਤ ਕਾਲਜ ਨੁੰ 1.25 ਕਰੋੜ ਦੇ ਕਰੀਬ ਗਰਾਂਟ ਪ੍ਰਾਪਤ ਹੋਵੇਗੀ | ਇਸ ਵੱਡੀ ਪ੍ਰਾਪਤੀ ਦੀ ਖੁਸ਼ੀ ਸਾਂਝਾ ਕਰਨ ਲਈ ਸੰਸਥਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੇ ਉਚੇਚੇ ਤੌਰ 'ਤੇ ਕਾਲਜ ਪਹੁੰਚ ਕੇ ਸਮੁੱਚੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ | ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਸੰਸਥਾ ਨੂੰ ਸਟਾਰ ਸਟੇਟਸ ਮਿਲਣਾ ਆਪਣੇ ਆਪ ਵਿਚ ਪੇਂਡੂ ਖੇਤਰ ਦੇ ਇਸ ਕਾਲਜ ਦੀ ਵਿੱਦਿਆ ਦੇ ਪਸਾਰ ਪ੍ਰਤੀ ਘਾਲਣਾ ਨੂੰ ਬਿਆਨ ਕਰਦਾ ਹੈ | ਕੈਪਟਨ ਐਮ.ਪੀ. ਸਿੰਘ, ਚੇਅਰਮੈਨ ਫਾਰਮੇਸੀ ਕਾਲਜ ਨੇ ਸਮੁੱਚੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੇਲਾ ਕਾਲਜ ਪੂਰੀ ਤਨਦੇਹੀ ਨਾਲ ਸਮਾਜ ਸੇਵਾ ਕਰ ਰਿਹਾ ਹੈ | ਸਕੱਤਰ ਜਗਵਿੰਦਰ ਸਿੰਘ ਪੰਮੀ, ਸੰਸਥਾ ਦੇ ਇਸ ਨਾਮਣੇ ਦਾ ਸਿਹਰਾ ਪਿ੍ੰਸੀਪਲ ਸ਼ਾਹੀ ਦੀ ਸੁਚੱਜੀ ਅਗਵਾਈ ਅਤੇ ਸਟਾਫ਼ ਦੀ ਮਿਹਨਤ ਨੂੰ ਦਿੱਤਾ | ਮੈਨੇਜਰ . ਸੁਖਵਿੰਦਰ ਸਿੰਘ ਵਿਸਕੀ ਖੁਸ਼ੀ ਜ਼ਾਹਿਰ ਕਰਦਿਆਂ ਪਰਮਾਤਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਟਾਰ ਸਟੇਟਸ ਨਾਲ ਸੰਸਥਾ ਦੀ ਹੀ ਨਹੀਂ ਸਗੋਂ ਇੱਥੇ ਪੜ੍ਹਨ ਵਾਲੇ ਹਰੇਕ ਵਿਦਆਰਥੀ ਦੇ ਭਵਿੱਖ ਨੂੰ ਬਿਹਤਰ ਸੇਧ ਮਿਲੇਗੀ | ਦੇਵਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਆਟੋਨੋਮਸ ਹੋਣ ਤੋਂ ਬਾਅਦ ਸਟਾਰ ਸਟੇਟਸ ਵਾਲਾ ਕਾਲਜ ਬਣਨਾ ਫਖ਼ਰ ਦੀ ਗੱਲ ਹੈ | ਇਸ ਮੌਕੇ ਕੋਆਰਡੀਨੇਟਰ ਡਾ. ਮਮਤਾ ਅਰੋੜਾ, ਅਤੇ ਪ੍ਰੋ. ਪਰਮਿੰਦਰ ਕੌਰ, ਪ੍ਰੋ. ਰਮਨਜੀਤ ਕੌਰ, ਡਾ. ਦੀਪਿਕਾ, ਡਾ. ਬਲਜੀਤ ਕੌਰ, ਡਾ. ਅਣਖ ਸਿੰਘ, ਡਾ. ਪਰਵਿੰਦਰ ਕੌਰ, ਡਾ. ਰੀਮਾ ਦੇਵੀ, ਪ੍ਰੋ. ਅਮਰਜੀਤ ਕੌਰ, ਪ੍ਰੋ. ਸਪਿੰਦਰ ਕੌਰ, ਪ੍ਰੋ. ਗੁਰਵਿੰਦਰ ਕੌਰ, ਪ੍ਰੋ. ਦਲਜੀਤ ਕੌਰ, ਪ੍ਰੋ. ਨਵਜੋਤ ਭਾਰਤੀ, ਪ੍ਰੋ. ਜਸਪ੍ਰੀਤ ਕੌਰ ਅਤੇ ਸੰਸਥਾ ਦਾ ਸਮੁੱਚਾ ਸਟਾਫ਼ ਮੌਜੂਦ ਸੀ |

ਪਿਛਲੀ ਖ਼ਬਰ ਡਾਕਟਰ ਬੀ ਆਰ ਅੰਬੇਡਕਰ ਦੀ ਜੈਅੰਤੀ ਮਨਾਈ ਅਗਲੀ ਖ਼ਬਰ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਰੋੜਾਂ ਦੇ ਪ੍ਰੋਜੈਕਟ ਕੀਤੇ ਲੋਕ ਅਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।