15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਪ੍ਰੋ: ਪ੍ਰਭਜੋਤ ਸਿੰਘ ਨੂੰ ਦਿੱਤੀਆਂ ਸ਼ਰਧਾਂਜਲੀਆਂ ਰਾਣਾ ਕੇ.ਪੀ., ਸੇਵਾ ਮੁਕਤ ਡੀ.ਆਈ.ਜੀ. ਦਲਜੀਤ ਰਾਣਾ, ਸਾਬਕਾ ਵਿਧਾਇਕ ਪੱਪੂ ਰਾਣਾ ਨੇ ਕੀਤੀ ਸ਼ਮੂਲੀਅਤ <br/>

ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰੋ: ਪ੍ਰਭਜੋਤ ਸਿੰਘ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਦੀਆਂ ਵੱਖ-ਵੱਖ ਤਸਵੀਰਾਂ | <br/> 20-04-2026
ਸ੍ਰੀ ਅਨੰਦਪੁਰ ਸਾਹਿਬ, 19 ਅਪ੍ਰੈਲ (ਜੇ ਐਸ ਨਿੱਕੂਵਾਲ)-ਹਿਮਾਚਲ ਪ੍ਰਦੇਸ਼ ਦੀ ਨਾਲਾਗੜ੍ਹ ਤਹਿਸੀਲ ਦੇ ਪਿੰਡ ਬੈਰਛਾ ਨਾਲ ਸੰਬੰਧਿਤ ਸਰਕਾਰੀ ਕਾਲਜ ਬੰਗਾਣਾ ਤੋਂ ਬਤੌਰ ਪਿ੍ੰਸੀਪਲ ਸੇਵਾ ਮੁਕਤ ਹੋਏ ਪ੍ਰੋ: ਪ੍ਰਭਜੋਤ ਸਿੰਘ (76) ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ | ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ ਚੱਲੇ ਗੁਰਮਤਿ ਸਮਾਗਮ 'ਚ ਸਿੱਖ ਮਿਸ਼ਨਰੀ ਕਾਲਜ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਜਦੋਂਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਖਵਿੰਦਰ ਸਿੰਘ ਵਲੋਂ ਕਥਾ ਵਿਚਾਰਾਂ ਕੀਤੀਆਂ ਗਈਆਂ | ਬਾਅਦ ਵਿਚ ਚੱਲੇ ਸ਼ਰਧਾਂਜਲੀ ਸਮਾਗਮ 'ਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ, ਪੰਜਾਬ ਪੁਲਿਸ ਦੇ ਸੇਵਾ ਮੁਕਤ ਡੀ.ਆਈ.ਜੀ. ਦਲਜੀਤ ਸਿੰਘ ਰਾਣਾ ਅਤੇ ਹਲਕਾ ਨਾਲਾਗੜ੍ਹ ਤੋਂ ਸਾਬਕਾ ਵਿਧਾਇਕ ਲਖਵਿੰਦਰ ਸਿੰਘ ਪੱਪੂ ਰਾਣਾ ਆਦਿ ਨੇ ਬੋਲਦਿਆਂ ਪ੍ਰੋ: ਪ੍ਰਭਜੋਤ ਸਿੰਘ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਦੇ ਸਮਾਜ ਪ੍ਰੀਤ ਪਾਏ ਯੋਗਦਾਨ ਨੂੰ ਯਾਦ ਕੀਤਾ | ਅੰਤ 'ਚ ਉਨ੍ਹਾਂ ਦੀ ਧਰਮ ਪਤਨੀ ਅਤੇ ਪੰਜਾਬ ਦੇ ਸਿਹਤ ਵਿਭਾਗ ਦੇ ਸੇਵਾ ਮੁਕਤ ਡਿਪਟੀ ਡਾਇਰੈਕਟ ਡਾ. ਹਰਦੀਪ ਕੌਰ, ਸਪੁੱਤਰ ਕੰਵਰਪ੍ਰੀਤ ਸਿੰਘ ਅਤੇ ਪੁੱਤਰੀ ਡਾ. ਅਮਨਪ੍ਰੀਤ ਕੌਰ ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਦੀ ਸੇਵਾ ਸੀਨੀਅਰ ਕਾਂਗਰਸੀ ਆਗੂ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ ਨੇ ਨਿਭਾਈ | ਇਸ ਮੌਕੇ ਕਰਨਲ ਅਵਤਾਰ ਸਿੰਘ ਦਬੂੜ, ਸੇਵਾ ਮੁਕਤ ਡੀ.ਐਸ.ਪੀ. ਦਵਿੰਦਰ ਸਿੰਘ ਰਾਣਾ, ਡਾ. ਇੰਦਰਮੋਹਨ ਸਿੰਘ, ਡਾ. ਜ਼ਸਵਿੰਦਰ ਸਿੰਘ, ਕਰਨ ਰਨੌਤ, ਅੰਤਰਰਾਸ਼ਟਰੀ ਮਹਿਲਾ ਵਿਕਾਸ ਸੰਸਥਾ ਦੀ ਪ੍ਰਧਾਨ ਦਵਿੰਦਰ ਕੌਰ ਦਬੂੜ, ਸੇਵਾ ਮੁਕਤ ਸੁਪਰਡੈਂਟ ਸਤਿੰਦਰ ਕੌਰ, ਡਾ. ਇੰਦਰਜੀਤ ਕੌਰ ਮਾਵੀ, ਡਾ. ਸੰਦੀਪ ਮਾਵੀ, ਨਗਰ ਕੌਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈਾ, ਡਾ. ਰਵਿੰਦਰ ਦੀਵਾਨ, ਆਤਮਾ ਸਿੰਘ ਘੱਟੀਵਾਲ, ਗਿਆਨੀ ਅਮਿ੍ਤਪਾਲ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਪਿ੍ਤਪਾਲ ਸਿੰਘ ਗੰਡਾ, ਠਾਕੁਰ ਜਰਨੈਲ ਸਿੰਘ ਬਾਸੋਵਾਲ, ਬਲਵੀਰ ਸਿੰਘ ਭੀਰੀ, ਰਜਿੰਦਰ ਸਿੰਘ ਦਬੂੜ, ਡਾ. ਸਰਬਣ ਸਿੰਘ, ਹਰਬੀਰ ਕੌਰ ਬਾਗੀ, ਨੰਬਰਦਾਰ ਜਗਦੀਪ ਸਿੰਘ ਕਿੱਟੂ, ਨਰਿੰਦਰ ਸੈਣੀ, ਤਰਲੋਚਨ ਸਿੰਘ ਚੱਠਾ, ਸੁਰਿੰਦਰਪਾਲ ਸਿੰਘ ਢੇਰ, ਇੰਸਪੈਕਟਰ ਰਣਬੀਰ ਸਿੰਘ ਬੱਢਲ, ਡਾ. ਅਮਰਜੀਤ ਸਿੰਘ, ਸਾਬਕਾ ਚੇਅਰਮੈਨ ਹਰਬੰਸ ਲਾਲ ਮਹਿੰਦਲੀ, ਐਡ. ਜਗਦੀਪ ਸਿੰਘ ਮਿਨਹਾਸ, ਚੌਧਰੀ ਪਹੂ ਲਾਲ ਲਖੇੜ, ਜਥੇਦਾਰ ਸੰਤੋਖ ਸਿੰਘ, ਹਰਤੇਗਵੀਰ ਸਿੰਘ ਤੇਗੀ, ਕੇਹਰ ਸਿੰਘ ਮਾਂਗੇਵਾਲ, ਸੀਨੀਅਰ ਕਾਂਗਰਸੀ ਆਗੂ ਪ੍ਰੇਮ ਸਿੰਘ ਬਾਸੋਵਾਲ, ਕੌਸ਼ਲਰ ਬੰਟੀ ਵਾਲੀਆ, ਸੇਵਾ ਮੁਕਤ ਪਿ੍ੰਸੀਪਲ ਨਿਰੰਜਣ ਸਿੰਘ ਰਾਣਾ, ਡਾ. ਗੁਰਇਕਬਾਲ ਸਿੰਘ, ਡਾ. ਪਲਵਿੰਦਰਜੀਤ ਸਿੰਘ ਕੰਗ, ਕੁਲਦੀਪ ਸਿੰਘ ਭੱਠੇਵਾਲ, ਰਾਮ ਪ੍ਰਕਾਸ਼ ਸਿੰਘ, ਪ੍ਰੋ: ਸੁੱਚਾ ਸਿੰਘ ਢੇਸੀ, ਪ੍ਰਧਾਨ ਹਿਮਾਂਸ਼ੂ ਟੰਡਨ, ਕਿਸਾਨ ਆਗੂ ਸੁਰਜੀਤ ਸਿੰਘ ਢੇਰ, ਨੰਬਰਦਾਰ ਕੁਲਦੀਪ ਸਿੰਘ, ਰਾਜਪਾਲ ਆਂਗਰਾ, ਅਰੁਣਦੀਪ ਸੋਨੂੰ, ਗੁਰਦਿਆਲ ਸਿੰਘ ਕੇਟੀਸੀ, ਗੁਰਪ੍ਰੀਤ ਸਿੰਘ ਮੀਰਪੁਰੀ, ਕੈਪ: ਬਹਾਦਰ ਸਿੰਘ, ਤੇਲੂ ਰਾਮ ਲਾਲਪੁਰ, ਜ਼ਸਵਿੰਦਰ ਸਿੰਘ ਨਿੱਟੂ, ਇੰਦਰ ਸਿੰਘ ਦਬੂੜ, ਉਜਾਗਰ ਸਿੰਘ ਚਨੌਲੀ, ਗੁਰਬਖਸ਼ ਸਿੰਘ ਮਝੇੜ, ਜਗਰੂਪ ਸਿੰਘ ਚੰਡੇਸਰ, ਪਿ੍ੰਸੀਪਲ ਰਕੇਸ਼ ਬਸੀ, ਅਵਤਾਰ ਸਿੰਘ ਟੌਹੜਾ, ਪ੍ਰੋ: ਜਗਦੀਸ ਸਿੰਘ ਭੱਟੀ, ਅਸ਼ੋਕ ਸੈਣੀ ਨੰਗਲ, ਡਾ. ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਰਾਮਪੁਰ ਵਲੋਂ ਕਰਵਾਏ ਵਾਲੀਬਾਲ ਮੁਕਾਬਲੇ ਸਾਬਕਾ ਡੀ.ਆਈ.ਜੀ. ਦਲਜੀਤ ਸਿੰਘ ਰਾਣਾ... ਅਗਲੀ ਖ਼ਬਰ ਸ਼ਹੀਦ ਹਵਲਦਾਰ ਰਾਮਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਸੈਨਾ ਦੀ ਟੁਕੜੀ ਤੇ ਵਿਧਾਇਕ ਚੱਢਾ ਸਮੇਤ ਹੋਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।