20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਅਵੀਵਾ ਇੰਡੀਆ ਨੇ ਅਵੀਵਾ ਸਿਕਿਓਰ ਨੇਸਟ ਐਨਿਊਟੀ ਪਲਾਨ ਲਾਂਚ ਕੀਤਾ

ਅਜੀਤ ਡੈਸਕ 29-04-2026
ਚੰਡੀਗੜ੍ਹ, 28 ਅਪ੍ਰੈਲ (ਅ.ਬ.)- ਅਵੀਵਾ ਇੰਡੀਆ ਨੇ ਅਵੀਵਾ ਸਿਕਿਊਰ ਨੇਸਟ ਐਨਿਊਟੀ ਪਲਾਨ ਲਾਂਚ ਕਰਨ ਦਾ ਐਲਾਨ ਕੀਤਾ ਹੈ | ਇਹ ਇਕ ਰਿਟਾਇਰਮੈਂਟ ਹੱਲ ਹੈ, ਜਿਸ 'ਚ ਗਾਹਕ ਇੱਕ ਵਾਰ ਪ੍ਰੀਮੀਅਮ ਭਰਕੇ ਜ਼ਿੰਦਗੀ ਭਰ ਨਿਯਮਿਤ ਆਮਦਨ ਪ੍ਰਾਪਤ ਕਰ ਸਕਦੇ ਹਨ | ਇਸ ਪਲਾਨ 'ਚ 80 ਸਾਲ ਦੀ ਉਮਰ ਤੱਕ ਨਿਵੇਸ਼ ਕੀਤਾ ਜਾ ਸਕਦਾ ਹੈ, ਜਿਸ ਨਾਲ ਰਿਟਾਇਰਮੈਂਟ ਦੀ ਯੋਜਨਾ ਬਣਾਉਣ ਵਾਲਿਆਂ ਲਈ ਇਹ ਇਕ ਆਸਾਨ ਤੇ ਸੁਵਿਧਾਜਨਕ ਵਿਕਲਪ ਬਣਦਾ ਹੈ | ਅਵੀਵਾ ਸਿਕਿਊਰ ਨੇਸਟ ਐਨਿਊਟੀ ਪਲਾਨ 'ਚ ਵੱਖ-ਵੱਖ ਲੋੜਾਂ ਅਨੁਸਾਰ ਕਈ ਤਰ੍ਹਾਂ ਦੇ ਐਨਿਊਟੀ ਵਿਕਲਪ ਉਪਲਬਧ ਹਨ | ਇਨ੍ਹਾਂ 'ਚ ਸਿੰਗਲ ਲਾਈਫ ਅਤੇ ਜੋਇੰਟ ਲਾਈਫ ਕਵਰੇਜ, ਲਚਕੀਲੀ ਭੁਗਤਾਨ ਅਵਧੀ ਦੇ ਨਾਲ ਜ਼ਿੰਦਗੀ ਭਰ ਲਈ ਗਾਰੰਟੀਸ਼ੁਦਾ ਆਮਦਨ ਅਤੇ ਨੋਮੀਨੀ ਦੀ ਸੁਰੱਖਿਆ ਲਈ ਪਰਚੇਜ਼ ਪ੍ਰਾਈਸ ਦੀ ਵਾਪਸੀ ਵਰਗੀਆਂ ਸੁਵਿਧਾਵਾਂ ਸ਼ਾਮਿਲ ਹਨ | ਇਸ ਲਾਂਚਿੰਗ ਬਾਰੇ ਗੱਲ ਕਰਦੇ ਹੋਏ ਅਸਿਤ ਰਥ, ਐਮ.ਡੀ. ਅਤੇ ਸੀ.ਈ.ਓ. ਅਵੀਵਾ ਇੰਡੀਆ ਨੇ ਕਿਹਾ ਕਿ ਰਿਟਾਇਰਮੈਂਟ ਜੀਵਨ ਦਾ ਇਕ ਅਹਿਮ ਪੜਾਅ ਹੁੰਦਾ ਹੈ, ਜਿਸ ਦੀ ਪਛਾਣ ਸੁਰੱਖਿਆ ਅਤੇ ਸਨਮਾਨ ਨਾਲ ਹੋਣੀ ਚਾਹੀਦੀ ਹੈ | ਅਵੀਵਾ ਸਿਕਿਊਰ ਨੇਸਟ ਐਨਿਊਟੀ ਪਲਾਨ ਰਾਹੀਂ ਅਸੀਂ ਆਪਣੇ ਗਾਹਕਾਂ ਨੂੰ ਇੱਕ ਸਧਾਰਣ ਅਤੇ ਮਜ਼ਬੂਤ ਤਰੀਕਾ ਦੇ ਰਹੇ ਹਾਂ, ਜਿਸ ਨਾਲ ਉਨ੍ਹਾਂ ਨੂੰ ਜ਼ਿੰਦਗੀ ਭਰ ਨਿਯਮਿਤ ਆਮਦਨ ਮਿਲਦੀ ਰਹੇ | ਨਾਲ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਤੀ ਹਿੱਤ ਵੀ ਸੁਰੱਖਿਅਤ ਰਹਿੰਦੇ ਹਨ |
ਪਿਛਲੀ ਖ਼ਬਰ ਹੈਰੋਇਨ ਤੇ 3 ਲੱਖ ਡਰੱਗ ਮਨੀ ਸਮੇਤ ਕਾਬੂ ਮੁਲਜ਼ਮ ਦੀ ਰੈਗੂਲਰ ਜ਼ਮਾਨਤ ਅਰਜ਼ੀ ਖ਼ਾਰਜ਼ ਅਗਲੀ ਖ਼ਬਰ ਨਿਗਮ ਵਲੋਂ ਵਿੱਦਿਅਕ ਤੇ ਧਾਰਮਿਕ ਸੰਸਥਾਵਾਂ ਨੂੰ ਪੁਰਾਤਨ ਹੱਥ-ਲਿਖਤਾਂ ਸੰਬੰਧੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।