ਨੂਰਪੁਰ ਬੇਦੀ, 28 ਅਪ੍ਰੈਲ (ਵਿੰਦਰਪਾਲ ਝਾਂਡੀਆਂ)- ਦੂਨ ਗੁੱਜਰ ਵੈੱਲਫੇਅਰ ਸਭਾ ਨੂਰਪੁਰ ਬੇਦੀ ਵਲੋਂ ਬਿਨਾਂ ਦਾਜ ਦਹੇਜ ਤੇ ਬਿਨਾਂ ਗਹਿਣੇ ਪਵਾਏ ਅਤੇ ਸਾਦਗੀ ਨਾਲ ਵਿਆਹ ਕਰਨ ਵਾਲੇ ਸਮਾਜ ਦੇ ਪਰਿਵਾਰਾਂ ਨੂੰ ਘਰ ਜਾ ਕੇ ਸਨਮਾਨ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ | ਜਿਸ ਤਹਿਤ ਲੜਕੀ ਵਾਲਿਆਂ ਦੇ ਪਰਿਵਾਰ ਤੋਂ ਬਿਨਾਂ ਦਾਜ ਦਹੇਜ ਤੇ ਬਿਨਾਂ ਗਹਿਣੇ ਪਵਾਏ ਅਤੇ ਹੋਰ ਕਿਸੀ ਵੀ ਤਰਾਂ ਦਾ ਲੈਣ-ਦੇਣ ਨਾ ਕਰਕੇ ਅਤੇ ਸਿਰਫ਼ ਇੱਕ ਰੁਪਏ ਸ਼ਗਨ ਝੋਲੀ ਵਿਚ ਪਵਾ ਕੇ ਵਿਆਹ ਦੀ ਰਸਮਾਂ ਪੂਰੀਆਂ ਕਰਨ ਅਤੇ ਸਾਦਗੀ ਨਾਲ ਵਿਆਹ ਕਰਨ ਵਾਲੇ ਪਰਿਵਾਰਾਂ 'ਚ ਸੋਮ ਸਿੰਘ ਚੇਚੀ ਪਿੰਡ ਕਰਤਾਰਪੁਰ, ਰੋਸ਼ਨ ਲਾਲ ਭੂੰਬਲਾਂ ਪਿੰਡ ਰੂੜੇਵਾਲ, ਨਰਿੰਦਰ ਕੁਮਾਰ ਹੱਕਲਾ ਰੂੜੇਵਾਲ ਆਦਿ ਸ਼ਾਮਿਲ ਹਨ | ਜਿਸ 'ਤੇ ਉਨ੍ਹਾਂ ਦੇ ਪਰਿਵਾਰ ਦਾ ਦੂਨ ਗੁੱਜਰ ਵੈੱਲਫੇਅਰ ਸਭਾ ਦੇ ਨੁਮਾਇੰਦਿਆਂ ਵਲੋਂ ਘਰ ਜਾ ਕੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਉਕਤ ਸਭਾ ਦੇ ਨੁਮਾਇੰਦਿਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਿਆਹਾਂ 'ਚ ਅਥਾਹ ਕੀਤੀ ਜਾ ਰਹੀ ਫ਼ਜ਼ੂਲ ਖ਼ਰਚ ਨੂੰ ਰੋਕ ਕੇ ਆਪਣੇ ਬੱਚਿਆਂ ਦੀ ਸਿੱਖਿਆ ਤੇ ਰੁਜ਼ਗਾਰ ਦਾ ਸਾਧਨ ਬਣਾਉਣ ਲਈ ਲਗਾਉਣੇ ਚਾਹੀਦੇ ਹਨ | ਇਸ ਮੌਕੇ ਪ੍ਰਧਾਨ ਜੀਵਨ ਕੁਮਾਰ ਸੰਜੂ ਹਰੀਪੁਰ, ਅਖਿਲ ਭਾਰਤੀਯ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਤੇ ਡਾਇਰੈਕਟਰ ਕਮਲ ਚੌਹਾਨ ਟੇਡੇਵਾਲ, ਕੋਆਰਡੀਨੇਟਰ ਸੋਹਣ ਲਾਲ ਚੇਚੀ, ਚੌਧਰੀ ਸ਼ੁਭਾਸ਼ ਰਾਮਪੁਰ, ਮਹਿੰਦਰ ਲਾਲ ਕੋਹਲੀ, ਡਾਕਟਰ ਵਿਜੇ ਚੌਧਰੀ ਰੂੜੇਵਾਲ, ੳਾਕਾਰ ਚੌਹਾਨ ਟੇਡੇਵਾਲ ਆਦਿ ਨੁਮਾਇੰਦੇ ਸਮੇਤ ਮੁਹਤਬਰ ਹਾਜ਼ਰ ਸਨ |