20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬਰਫਾਨੀ-ਪਰਬਤ ਦੀ ਚੋਟੀ 'ਤੇ ਪੈੜਾਂ ਪਾਉਣ ਵਾਲੀ 'ਸੁੱਖੀ ਬੱਲ' ਦਾ ਸਨਮਾਨ

ਅਜੀਤ ਡੈਸਕ 29-04-2026
ਸ੍ਰੀ ਚਮਕੌਰ ਸਾਹਿਬ, 28 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-''ਕੁਦਰਤ ਨੇ ਮੈਨੂੰ ਸਫਲ ਪਰਬਤਰੋਹਣ ਵਜੋਂ ਨਿਵਾਜਿਆ ਹੈ, ਇਹ ਮੇਰਾ ਸਵੈਮਾਣ ਹੈ, ਕਿ ਮੈਂ ਔਰਤ-ਵਰਗ ਦੇ ਇਸ ਸਾਹਸੀ-ਮਾਣ ਦਾ ਚਿੰਨ ਬਣੀ ਹਾਂ, ਇਹ ਮਾਣ ਪੰਜਾਬ ਦਾ ਮਾਣ ਹੈ, ਔਰਤ-ਵਰਗ ਦਾ ਸਨਮਾਨ ਹੈ |'' ਇਹ ਵਿਚਾਰ ਬੀਤੀ 15 ਅਪ੍ਰੈਲ ਨੂੰ ਨਿਪਾਲ ਦੇ 'ਅਮਾ ਦਬਲਮ' ਪਰਬਤ ਦੀ ਬਰਫਾਨੀ-ਚੋਟੀ 'ਤੇ ਪੈੜਾਂ ਕਰਨ ਵਾਲੀ, ਸੁਖਬੀਰ ਕੌਰ 'ਸੁੱਖੀ ਬੱਲ' ਨੇ ਪ੍ਰਗਟ ਕੀਤੇ | ਉਹ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਦੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਅਨੇਕਾਂ ਸਬੱਬਾਂ ਵੱਸ, ਪ੍ਰਾਪਤੀ ਤਾਂ ਕਿਸੇ ਮਿਥੀ ਤਾਰੀਖ਼ ਨੂੰ ਮਿਲ ਜਾਂਦੀ ਹੈ, ਪਰ ਇਸ ਤੋਂ ਪਹਿਲਾਂ, ਨਿਸ਼ਾਨਾਂ ਮਿਥ ਕੇ, ਇਕਾਗਰ ਮਨ ਹੋ ਕੇ ਸਖ਼ਤ-ਸਾਧਨਾ ਕਰਨ ਦਾ ਇਤਿਹਾਸ ਹੁੰਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਨਿਸ਼ਾਨੇ ਮਿਥਣ, ਸਕਰੀਨ ਸਮਾਂ ਘਟਾਉਣ, ਮਾਪਿਆਂ ਦਾ ਸਤਿਕਾਰ ਕਰਨ, ਬਾਜ਼ਾਰੂ ਪਕਵਾਨਾਂ, ਨਸ਼ਿਆਂ ਅਤੇ ਬੁਰੀ-ਸੰਗਤ ਤੋਂ ਬਚਣ ਲਈ ਪ੍ਰੇਰਿਆ | ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ, ਕਿ 'ਅਮਾ ਦਬਲਮ' ਚੋਟੀ 'ਤੇ ਪਹੁੰਚਣ ਦਾ ਸਫ਼ਰ ਕਿੰਨਾ ਚੁਣੌਤੀ ਭਰਿਆ ਸੀ | ਦੱਸਿਆ ਗਿਆ ਕਿ ਪਰਬਤਾਂ 'ਤੇ ਹਰ ਕਦਮ ਅਤੇ ਹਰ ਸਾਹ ਵੀ ਕੀਮਤੀ ਹੁੰਦਾ ਹੈ | ਇਸ ਮੌਕੇ 'ਤੇ ਪਰਬਤ ਚੌਟੀ 'ਤੇ ਪੈੜਾਂ ਪਾਉਣ ਸਮੇਂ ਦੀਆਂ ਵੀਡੀਓ ਵਿਖਾਈਆਂ ਗਈਆਂ, ਜਿਸ ਵਿਚ ਉਹ ਸਮੇਂ ਦੀ ਸ਼ੁਕਰਗੁਜ਼ਾਰ ਹੋਈ ਸੀ, ਅਦਬ ਵਜੋਂ ਮਾਪਿਆਂ ਦੀ ਤਸਵੀਰ ਨੂੰ ਚੁੰਮਿਆ ਸੀ ਅਤੇ ਔਰਤ-ਵਰਗ ਦੇ ਮਾਣ ਵਜੋਂ, ਹਵਾ ਵਿਚ ਚੁੰਨੀ ਲਹਿਰਾਈ ਸੀ | ਅੱਜ ਦੀ ਇਸ ਨਾਇਕਾ ਨੂੰ ਸਕੂਲ ਦੇ ਗੇਟ ਤੋਂ ਬਹੁਮੰਤਵੀ-ਹਾਲ ਤੱਕ ਹਾਰ ਪਹਿਨਾਉਂਦਿਆਂ, ਰਿਦਮ 'ਚ ਵੱਜਦੇ ਡਰੰਮਾਂ, ਤਾੜੀਆਂ ਦੀ ਗੜਗੜਾਹਟ ਅਤੇ ਫੁੱਲਾਂ ਦੀ ਵਰਖਾ ਦੌਰਾਨ ਲਾਲ ਗਲੀਚੇ 'ਤੇ ਲਿਆਂਦਾ ਗਿਆ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਪਹੁੰਚੇ, ਲੋਕ ਸੰਪਰਕ ਵਿਭਾਗ ਦੇ ਸਹਾਇਕ ਡਾਇਰੈਕਟਰ ਅਤੇ ਪੰਜਾਬੀ ਟਿ੍ਬਿਊਨ ਦੇ ਸਾਬਕਾ ਉਪ-ਸੰਪਾਦਕ ਡਾ: ਮੇਘਾ ਸਿੰਘ ਨੇ ਇਸ ਪ੍ਰਾਪਤੀ ਬਦਲੇ 'ਸੁੱਖੀ ਬੱਲ' ਨੂੰ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਆ ਕਿ ਉਹ, ਜੀਵਨ ਦੀ ਵਡਿਆਈ ਦਾ ਅਹਿਸਾਸ ਕਰਨ ਅਤੇ ਸਮੇਂ ਦਾ ਸਦਉਪਯੋਗ ਕਰਨ | ਪ੍ਰਬੰਧਕੀ ਕਮੇਟੀ ਵਲੋਂ ਸਵਰਨ ਸਿੰਘ ਭੰਗੂ, ਮਲਕੀਤ ਰੌਣੀ ਅਤੇ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ ਨੇ ਵਿਦਿਆਰਥੀਆਂ ਨੂੰ ਆਪੋ-ਆਪਣੀ ਪਹਿਚਾਣ ਬਣਾਉਣ ਲਈ ਪ੍ਰੇਰਿਆ | ਸੰਸਥਾਵਾਂ ਦੀ ਨਿਰਦੇਸ਼ਕ ਅਮਨਦੀਪ ਕੌਰ ਅਤੇ ਬੇਅੰਤ ਕੌਰ ਨੇ ਇਸ ਮੌਕਾ-ਮੇਲ ਨੂੰ ਯਾਦਗਾਰੀ ਦੱਸਿਆ | ਇਸ ਮੌਕੇ 'ਤੇ ਪੁਲਿਸ ਇੰਸਪੈਕਟਰ ਸ੍ਰੀ ਅਸ਼ੋਕ ਲੋਟੀਆ, ਗੈਵੀ ਲੂਥਰਾ, ਪਿ੍ੰਸੀਪਲ ਕਰਨਜੋਤ ਕੌਰ, ਗੁਰਪ੍ਰੀਤ ਸਿੰਘ, ਗਗਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਚੌਧਰੀ ਤੀਰਥ ਰਾਮ ਆਦਿ ਸ਼ਾਮਲ ਸਨ |
ਪਿਛਲੀ ਖ਼ਬਰ ਕਾਂਗੜ ਸਕੂਲ ਵਿਚ 'ਏਕ ਭਾਰਤ ਸ਼ਰੇਸ਼ਟ ਭਾਰਤ' ਤਹਿਤ ਵਿਦਿਆਰਥੀਆਂ ਨੇ ਦਿਖਾਇਆ ਹੁਨਰ <br/> ਅਗਲੀ ਖ਼ਬਰ ਦੂਨ ਗੁੱਜਰ ਵੈੱਲਫੇਅਰ ਸਭਾ ਵਲੋਂ ਸਾਦਗੀ ਨਾਲ ਵਿਆਹ ਕਰਨ ਵਾਲੇ ਪਰਿਵਾਰਾਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।