20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪੈਸਕੋ ਦੇ ਡੀ. ਜੀ. ਐਮ. ਵਲੋਂ ਡੰਪਿੰਗ ਗਰਾਊਾਡ ਦਾ ਦੌਰਾ

ਅਜੀਤ ਡੈਸਕ 29-04-2026
ਖਰੜ, 28 ਅਪ੍ਰੈਲ (ਜੰਡਪੁਰੀ)-ਪੈਸਕੋ ਦੇ ਡੀ. ਜੀ. ਐਮ. ਹਰਜੀਤ ਸਿੰਘ ਵਲੋਂ ਅੱਜ ਨਗਰ ਕੌਂਸਲ ਖਰੜ ਦੇ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਨਾਲ ਮਿਲ ਕੇ ਡੰਪਿੰਗ ਗਰਾਊਾਡ ਵਿਖੇ ਚੱਲ ਰਹੇ ਰੈਮੀਡੇਸ਼ਨ ਦੇ ਕੰਮ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਉਨ•ਾਂ ਨਾਲ ਟ੍ਰੇਨਰ ਵਿਪਿਨ ਵੀ ਉਚੇਚੇ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਡੀ. ਜੀ. ਐਮ. ਹਰਜੀਤ ਸਿੰਘ ਨੇ ਡੰਪਿੰਗ ਗਰਾਊਾਡ 'ਚ ਕੂੜੇ ਦੇ ਨਿਪਟਾਰੇ ਲਈ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਕੰਮ ਦੀ ਗੁਣਵੱਤਾ ਅਤੇ ਰਫ਼ਤਾਰ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ, ਉਪਰੰਤ ਨਗਰ ਕੌਂਸਲ ਦਫ਼ਤਰ ਵਿਖੇ ਪੈਸਕੋ ਦੇ ਸੁਪਰਵਾਈਜ਼ਰਾਂ ਲਈ ਇਕ ਵਿਸ਼ੇਸ਼ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ | ਇਸ ਸੈਸ਼ਨ ਦੌਰਾਨ ਟ੍ਰੇਨਰ ਵਿਪਿਨ ਨੇ ਸੁਪਰਵਾਈਜ਼ਰਾਂ ਨੂੰ ਏ. ਆਈ. ਟੂਲਜ਼ ਦੀ ਵਰਤੋਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਇਸ ਮੌਕੇ ਨਗਰ ਕੌਂਸਲ ਖਰੜ ਦੇ ਸੁਪਰਡੈਂਟ ਸੈਨੀਟੇਸ਼ਨ ਦਲਜੀਤ ਸਿੰਘ, ਐਸ. ਆਈ. ਹਰਦਰਸ਼ਨਜੀਤ ਸਿੰਘ, ਐਸ. ਆਈ. ਰਜਿੰਦਰ ਕੁਮਾਰ, ਸੀ. ਐਫ. ਨਰਿੰਦਰ ਸਿੰਘ, ਜੇ. ਈ. ਮਨੋਜ ਕੁਮਾਰ ਅਤੇ ਐਮ. ਆਈ. ਐਸ. ਸੰਦੀਪ ਕੌਰ ਸਮੇਤ ਪੈਸਕੋ ਦੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਹਰਿਆਣਾ ਨਾਲ ਸੰਬੰਧਿਤ ਵਿਅਕਤੀ ਨਾਜਾਇਜ਼ ਸ਼ਰਾਬ ਦੇ 150 ਪਊਆਂ ਸਮੇਤ ਕਾਬੂ ਅਗਲੀ ਖ਼ਬਰ ਪਿ੍ੰ. ਮਧੂ ਕਾਲੀਆ ਐਨ. ਪੀ. ਐਸ. ਸਕੂਲ ਤੋਂ ਸੇਵਾ-ਮੁਕਤ ਹੋਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।