20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਵਿਧਾਇਕ ਰੰਧਾਵਾ ਵਲੋਂ ਹਾਈਟੈੱਕ ਡਾਗ ਕੈਚਰ ਐਂਬੂਲੈਂਸ ਤੇ ਸਵੀਪਿੰਗ ਮਸ਼ੀਨ ਲਾਂਚ

ਅਜੀਤ ਡੈਸਕ 29-04-2026
ਡੇਰਾਬੱਸੀ, 28 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਹਲਕਾ ਡੇਰਾਬੱਸੀ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਅਵਾਰਾ ਪਸ਼ੂਆਂ ਦੇ ਭੈਅ ਤੋਂ ਮੁਕਤ ਸ਼ਹਿਰ ਬਣਾਉਣ ਦੀ ਦਿਸ਼ਾ 'ਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਅੱਜ ਡੇਰਾਬੱਸੀ ਨਗਰ ਕੌਂਸਲ ਵਲੋਂ ਕਰੀਬ 65.45 ਲੱਖ ਰੁ. ਦੀ ਲਾਗਤ ਨਾਲ ਖ਼ਰੀਦੀ ਗਈ ਆਧੁਨਿਕ ਸਵੀਪਿੰਗ ਮਸ਼ੀਨ ਅਤੇ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੀ ਗਈ ਡਾਗ ਕੈਚਰ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ |
49.50 ਲੱਖ ਦੀ ਸਵੀਪਿੰਗ ਮਸ਼ੀਨ ਨਾਲ ਚਮਕਣਗੀਆਂ ਸੜਕਾਂ
ਵਿਧਾਇਕ ਰੰਧਾਵਾ ਨੇ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਮਿੱਟੀ-ਘੱਟੇ ਤੋਂ ਮੁਕਤ ਕਰਨ ਲਈ 49.50 ਲੱਖ ਰੁ. ਦੀ ਲਾਗਤ ਨਾਲ ਆਧੁਨਿਕ ਸਵੀਪਿੰਗ ਮਸ਼ੀਨ ਲਿਆਂਦੀ ਗਈ ਹੈ | ਇਹ ਮਸ਼ੀਨ ਰਾਤ ਸਮੇਂ ਸੜਕਾਂ ਦੀ ਸਫ਼ਾਈ ਕਰੇਗੀ, ਜਿਸ ਨਾਲ ਧੂੜ-ਮਿੱਟੀ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਨਿਜ਼ਾਤ ਮਿਲੇਗੀ | ਮਸ਼ੀਨਰੀ ਰਵਾਨਾ ਕਰਨ ਉਪਰੰਤ ਵਿਧਾਇਕ ਰੰਧਾਵਾ ਨੇ 'ਆਪ' ਟੀਮ ਮੈਂਬਰਾਂ ਅਤੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ | ਉਨ੍ਹਾਂ ਅਧਿਕਾਰੀਆਂ ਨੂੰ ਦਫ਼ਤਰਾਂ 'ਚ ਲੋਕਾਂ ਦੇ ਪੈਂਡਿੰਗ ਪਏ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਨਿਪਟਾਉਣ ਦੇ ਨਿਰਦੇਸ਼ ਦਿੱਤੇ |
ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੋਵੇਗਾ ਪੱਕਾ ਹੱਲ
ਇਸ ਮੌਕੇ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਨੇ ਦੱਸਿਆ ਕਿ 15.95 ਲੱਖ ਰੁ. ਦੀ ਲਾਗਤ ਵਾਲੀ ਇਹ ਐਂਬੂਲੈਂਸ ਵੈਨ ਅਵਾਰਾ ਕੁੱਤਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਫੜ੍ਹ ਕੇ ਨਸਬੰਦੀ ਆਪ੍ਰੇਸ਼ਨ ਥੀਏਟਰ (ਜੋ ਕਿ ਮਾਹੀ ਵਾਲਾ ਵਿਖੇ ਬਣਾਇਆ ਗਿਆ ਹੈ) ਤੱਕ ਪਹੁੰਚਾਉਣ ਦਾ ਕੰਮ ਕਰੇਗੀ | ਉਨ੍ਹਾਂ ਸਪੱਸ਼ਟ ਕੀਤਾ ਕਿ ਹਾਲਾਂਕਿ ਕੁੱਤਿਆਂ ਦੀ ਨਸਬੰਦੀ ਸੰਬੰਧੀ ਅੰਤਿਮ ਪ੍ਰਵਾਨਗੀ ਮਿਲਣੀ ਹਾਲੇ ਬਾਕੀ ਹੈ, ਪਰ ਉਦੋਂ ਤੱਕ ਇਸ ਮਿਸ਼ਨ ਦੇ ਤਹਿਤ ਜ਼ੀਰਕਪੁਰ ਸਥਿਤ ਸੈਂਟਰ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਤਾਂ ਜੋ ਸ਼ਹਿਰ ਵਾਸੀਆਂ ਨੂੰ ਤੁਰੰਤ ਰਾਹਤ ਮਿਲ ਸਕੇ | ਇਹ ਵੈਨ ਇਕ ਸਮੇਂ 'ਚ 10-12 ਕੁੱਤਿਆਂ ਨੂੰ ਲਿਜਾਣ ਦੀ ਸਮਰੱਥਾ ਰੱਖਦੀ ਹੈ |

ਪਿਛਲੀ ਖ਼ਬਰ ਲੋਕਾਂ ਨੂੰ ਮੁਫ਼ਤ ਬਿਜਲੀ ਤਾਂ ਦੂਰ ਦੀ ਗੱਲ ਬੁਨਿਆਦੀ ਸਪਲਾਈ ਵੀ ਨਸੀਬ ਨਹੀਂ ਹੋ ਰਹੀ : ਗਿੱਲ ਅਗਲੀ ਖ਼ਬਰ ਯਤਿੰਦਰ ਕੌਰ ਮਾਹਲ ਦੀ ਕਹਾਣੀ 'ਤਾਂਡਵ ਦੇ ਪਾਰ' ਉੱਪਰ ਹੋਈ ਵਿਚਾਰ ਚਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।