20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਯਤਿੰਦਰ ਕੌਰ ਮਾਹਲ ਦੀ ਕਹਾਣੀ 'ਤਾਂਡਵ ਦੇ ਪਾਰ' ਉੱਪਰ ਹੋਈ ਵਿਚਾਰ ਚਰਚਾ <br/>

ਚੰਡੀਗੜ੍ਹ 'ਚ 'ਕਹਾਣੀ ਸੰਗਤ ਚੰਡੀਗੜ੍ਹ' ਵਲੋਂ ਕਰਵਾਏ ਸਾਹਿਤਕ ਸਮਾਰੋਹ ਦੌਰਾਨ ਲੇਖਿਕਾ ਯਤਿੰਦਰ ਕੌਰ ਮਾਹਲ ਦੀ ਕਹਾਣੀ 'ਤੇ ਵਿਚਾਰ ਚਰਚਾ 'ਚ ਸ਼ਾਮਿਲ ਲੇਖਿਕਾ ਮਾਹਲ ਦੇ ਨਾਲ ਪਰਮਜੀਤ ਮਾਨ, ਸਰੂਪ ਸਿਆਲਵੀ , ਡਾ. ਅਵਤਾਰ ਸਿੰਘ ਪਤੰਗ, ਡਾ. ਲਾਭ ਸਿੰਘ ਖੀਵਾ ਤੇ ਹੋਰ | ਤਸਵੀਰ : ਕਮਲਜੀਤ ਸਿੰਘ <br/> 29-04-2026
ਚੰਡੀਗੜ੍ਹ, 28 ਅਪ੍ਰੈਲ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ 'ਕਹਾਣੀ ਸੰਗਤ ਚੰਡੀਗੜ੍ਹ' ਵਲੋਂ ਇਕ ਸਾਹਿਤਕ ਸਮਾਰੋਹ ਕਰਵਾਇਆ ਗਿਆ | ਸਾਹਿਤ ਅਕਾਦਮੀ ਦੇ ਹਾਲ 'ਚ ਹੋਏ ਇਸ ਸਮਾਰੋਹ ਦੀ ਪ੍ਰਧਾਨਗੀ ਉੱਘੇ ਕਹਾਣੀਕਾਰ ਸਰੂਪ ਸਿਆਲਵੀ ਵਲੋਂ ਕੀਤੀ ਗਈ | ਕਨਵੀਨਰ ਪਰਮਜੀਤ ਮਾਨ ਦੇ ਜੀ ਆਇਆਂ ਆਖਣ ਉਪਰੰਤ ਸਮਾਰੋਹ ਦਾ ਆਗਾਜ਼ ਹੋਇਆ | ਉਪਰੰਤ ਪ੍ਰਸਿੱਧ ਲੇਖਿਕਾਂ ਯਤਿੰਦਰ ਕੌਰ ਮਾਹਲ ਨੇ ਆਪਣੀ ਨਵੀਂ ਕਹਾਣੀ 'ਤਾਂਡਵ ਦੇ ਪਾਰ' ਨੂੰ ਸਰੋਤਿਆਂ ਨਾਲ ਆਪਣੇ ਨਿਵਕੇਲੇ ਅੰਦਾਜ਼ 'ਚ ਪੇਸ਼ ਕਰਕੇ ਵਾਹਵਾ ਖੱਟੀ | ਇਸ ਉੱਪਰ ਵਿਚਾਰ ਚਰਚਾ ਕਰਦਿਆਂ ਸਾਹਿਤਕਾਰ ਤੇ ਆਲੋਚਕ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਯਤਿੰਦਰ ਮਾਹਲ ਨੇ ਪਾਤਰਾਂ ਰਾਹੀਂ ਫਿਜਿਕਸ ਅਤੇ ਮੈਟਾ ਫਿਜਿਕਸ ਦੇ ਅੰਤਰ-ਸੰਬੰਧਾਂ ਨੂੰ ਵਧੀਆ ਢੰਗ ਨਾਲ ਸਿਰਜਿਆ ਤੇ ਇਹ ਮਨੁੱਖੀ ਮਨ ਅੰਦਰ ਵਸੇ ਸਥਾਈ ਵਿਕਾਰ ਹਾਉਮੇ ਦੇ ਨਾ ਖ਼ਤਮ ਹੋਣ ਵਾਲੀ ਕਹਾਣੀ ਹੈ | ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਇਹ ਅਧਿਆਤਮਿਕਤਾ ਦੀ ਖੋਜ ਦੀ ਕਹਾਣੀ ਹੈ | ਗੁਰਦੀਪ ਮਹੌਣ (ਖੰਨਾ), ਕਹਾਣੀਕਾਰ ਹਰਪ੍ਰੀਤ ਸਿੰਘ ਚੰਨੂੰ, ਸਤਨਾਮ ਸਿੰਘ ਸ਼ੌਕਰ ਤੇ ਪਰਮਜੀਤ ਮਾਨ ਨੇ ਚਰਚਾ 'ਚ ਹਿੱਸਾ ਲੈਂਦਿਆਂ ਬਿਰਤਾਂਤਿਕ ਇਕਾਈਆਂ, ਬਿੰਬਾਂ ਦੀ ਚੋਣ, ਪ੍ਰਤੀਕ-ਪ੍ਰਬੰਧ ਅਤੇ ਕਹਾਣੀ ਦੇ ਸ਼ੈਲੀਗਤ ਸੰਘਣੇਪਣ ਦੀ ਪ੍ਰਸ਼ੰਸਾ ਕੀਤੀ | ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਸਰੂਪ ਸਿਆਲਵੀ ਨੇ ਕਿਹਾ ਕਿ ਇਹ ਕਹਾਣੀ ਜਿੱਥੇ ਅਧਿਅਤਮਵਾਦ ਨੂੰ ਜੀਵਨ ਦਾ ਪ੍ਰਮੁੱਖ ਅੰਗ ਮੰਨਦੀ ਹੈ ਉੱਥੇ ਨਾਲ ਹੀ ਮਨੁੱਖ ਅੰਦਰਲੇ ਖੋਖਲੇਪਣ ਨੂੰ ਵੀ ਉਜਾਗਰ ਕਰਦੀ ਹੈ | ਸਮਾਰੋਹ ਦੇ ਅਖੀਰ ਵਿਚ ਲੇਖਿਕਾਂ ਯਤਿੰਦਰ ਕੌਰ ਮਾਹਲ ਨੇ ਸਾਰਿਆਂ ਦੇ ਸੁਝਾਵਾਂ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਪ੍ਰਤੀ ਧੰਨਵਾਦੀ ਸ਼ਬਦ ਵੀ ਕਹੇ |

ਪਿਛਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ ਹਾਈਟੈੱਕ ਡਾਗ ਕੈਚਰ ਐਂਬੂਲੈਂਸ ਤੇ ਸਵੀਪਿੰਗ ਮਸ਼ੀਨ ਲਾਂਚ ਅਗਲੀ ਖ਼ਬਰ ਹਰਿਆਣਾ ਨਾਲ ਸੰਬੰਧਿਤ ਵਿਅਕਤੀ ਨਾਜਾਇਜ਼ ਸ਼ਰਾਬ ਦੇ 150 ਪਊਆਂ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।