ਨੂਰਪੁਰ ਬੇਦੀ-ਇਲਾਕੇ ਦੇ ਪਿੰਡ ਮੂਸਾਪੁਰ ਨਾਲ ਸਬੰਧਤ ਪੰਜਾਬ ਪੁਲਿਸ ਦੇੇ ਏ.ਐਸ.ਆਈ ਹਰਜੀਤ ਸਿੰਘ ਦਾ ਜਨਮ ਪਿਤਾ ਰਤਨ ਸਿੰਘ ਦੇ ਘਰ ਪਿੰਡ ਮੂਸਾਪੁਰ ਵਿਖੇ ਹੋਇਆ | ਸਕੂਲੀ ਸਿੱਖਿਆ ਪੂਰੀ ਕਰਨ ਉਪਰੰਤ ਇਹ 20 ਜੂਨ 1990 ਨੂੰ ਪੰਜਾਬ ਪੁਿੁਲਸ ਵਿਚ ਭਰਤੀ ਹੋਏ | ਪਿੁਲਸ ਸਿਖਲਾਈ ਕੇਂਦਰ ਜਹਾਨ ਖੇਲਾਂ (ਹੁਸ਼ਿਆਰਪੁਰ) ਤੋਂ ਇੱਕ ਸਾਲ ਦੀ ਸਫਲਤਾਪੂਰਵਕ ਟਰੇਨਿੰਗ ਪੂਰੀ ਕਰਨ ਉਪਰੰਤ ਇਹ ਜ਼ਿਲ੍ਹਾ ਪੁਲਿਸ ਵਿਚ ਕਾਂਸਟੇਬਲ ਵਜੋਂ ਤੈਨਾਤ ਹੋਏ | ਸਾਲ 2002 ਵਿਚ ਇਹ ਹੌਲਦਾਰ ਬਣਨ ਉਪਰੰਤ ਇਹਨਾਂ ਪੁਲਿਸ ਥਾਣਾ ਕੁਰਾਲੀ ਵਿਖੇ ਛੋਟੇ ਮੁਨਸ਼ੀ ਵਜੋਂ ਸੇਵਾਵਾਂ ਨਿਭਾਈਆਂ | ਇਸ ਤੋਂ ਇਲਾਵਾ ਇਹ ਪੁਲਿਸ ਚੌਂਕੀ ਖਿਜ਼ਰਾਬਾਦ, ਬੇਲਾ, ਭਰਤਗੜ੍ਹ ਅਤੇ ਘਨੌਲੀ ਵਿਖੇ ਮੁਨਸ਼ੀ ਵਜੋਂ ਸੇਵਾਵਾਂ ਨਿਭਾਉਂਦੇ ਰਹੇ | ਹਰਜੀਤ ਸਿੰਘ ਨੇ ਕਰੀਬ 12 ਸਾਲ ਸਾ. ਸਿੱਖਿਆ ਰਾਜ ਮੰਤਰੀ ਮਾ. ਤਾਰਾ ਸਿੰਘ ਲਾਡਲ ਦੇ ਨਿੱਜੀ ਸੁਰੱਖਿਆ ਕਰਮੀਂ ਵਜੋਂ ਵੀ ਕੰਮ ਕੀਤਾ | ਸਤੰਬਰ 2016 ਵਿਚ ਏ.ਐਸ.ਆਈ ਬਣਨ ਉਪਰੰਤ ਇਹਨਾਂ ਨੇ ਥਾਣਾ ਚਮਕੌਰ ਸਾਹਿਬ, ਕੀਰਤਪੁਰ ਸਾਹਿਬ, ਬੇਲਾ ਚੌਂਕੀ ਵਿਖੇ ਸੇਵਾ ਨਿਭਾਈ | ਅੱਜ ਇਹ ਪੁਲਿਸ ਥਾਣਾ ਅਨੰਦਪੁਰ ਸਾਹਿਬ ਤੋਂ ਸੇਵਾ ਮੁਕਤ ਹੋ ਰਹੇ ਹਨ | ਇਹਨਾਂ ਨੇ ਆਪਣੀ ਸਾਰੀ ਸੇਵਾ ਇਮਾਨਦਾਰੀ ਤੇ ਸੇਵਾ ਭਾਵਨਾ ਨਾਲ ਨਿਭਾਈ | -ਹਰਦੀਪ ਸਿੰਘ ਢੀਂਡਸਾ