12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਅੱਜ ਸੇਵਾ ਮੁਕਤੀ 'ਤੇ ਵਿਸ਼ੇਸ਼: ਸਾਇੰਸ ਅਧਿਆਪਕ ਰਾਕੇਸ਼ ਕੁਮਾਰ

ਅਜੀਤ ਡੈਸਕ 30-04-2026
ਭਰਤਗੜ੍ਹ-ਜ਼ਿਲ੍ਹਾ ਰੂਪਨਗਰ ਦੇ ਪਿੰਡ ਖਰੋਟਾ ਦੇ ਵਸਨੀਕ ਜੋਗਿੰਦਰ ਸਿੰਘ ਧੀਮਾਨ ਅਤੇ ਮਾਤਾ ਸੀਤਾ ਦੇਵੀ ਦੇ ਘਰ 21 ਅਪ੍ਰੈਲ, 1968 ਨੂੰ ਜਨਮੇ ਰਾਕੇਸ਼ ਕੁਮਾਰ ਨੇ ਮੁਢਲੀ ਵਿੱਦਿਅਕ ਤਾਲੀਮ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ, ਦਸਵੀਂ ਭਰਤਗੜ੍ਹ ਦੇ ਸਕੂਲ ਤੋਂ, ਬਾਰਵੀਂ ਬੀ. ਏ. ਵੀ. ਸੀ. ਸੈ. ਸਕੂਲ ਬਲਾਚੌਰ, ਬੀ. ਐਸ. ਸੀ. ਸਰਕਾਰੀ ਕਾਲਜ ਰੂਪਨਗਰ, ਬੀ. ਐੱਡ. ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਧਰਮਸ਼ਾਲਾ ਤੋਂ ਕਰਨ ਮਗਰੋਂ ਸਰਕਾਰੀ ਸੇਵਾਵਾਂ ਵਜੋਂ ਅਧਿਆਪਨ ਕਿੱਤੇ ਦੀ ਸ਼ੁਰੂਆਤ 21 ਅਗਸਤ, 1997 'ਚ ਸ. ਪ੍ਰਾ. ਸਕੂਲ ਹਰਦੋ ਨਮੋਹ ਤੋਂ ਕੀਤੀ | 24 ਅਪ੍ਰੈਲ, 2001 'ਚ ਤਰੱਕੀ ਮਿਲਣ ਮਗਰੋਂ ਬਤੌਰ ਸਾਇੰਸ ਅਧਿਆਪਕ ਸਰਕਾਰੀ ਹਾਈ ਸਕੂਲ ਗੋਬਿੰਦਪੁਰ, ਬੰਗਾ 'ਚ ਨਿਯੁਕਤੀ ਹੋਈ | ਫਰਵਰੀ, 1997 'ਚ ਇਨ੍ਹਾਂ ਦਾ ਵਿਆਹ ਨੂਰਪੁਰ ਬੇਦੀ ਦੇ ਵਸਨੀਕ ਹੁਸਨ ਚੰਦ ਦੀ ਪੁੱਤਰੀ ਸੁਮਨ ਨਾਲ ਹੋਣ ਮਗਰੋਂ ਇਨ੍ਹਾਂ ਦੇ ਘਰ ਦੋ ਪੁੱਤਰਾਂ ਹਰਮਨਪ੍ਰੀਤ ਅਤੇ ਨਵਦੀਪ ਨੇ ਜਨਮ ਲੈ ਕੇ ਉੱਚ ਵਿੱਦਿਅਕ ਤਲੀਮ ਪ੍ਰਾਪਤ ਕੀਤੀ | ਬਤੌਰ ਸਾਇੰਸ ਅਧਿਆਪਕ ਸੇਵਾਵਾਂ ਦੌਰਾਨ ਸ. ਸ. ਸ. ਸ. ਸੜੋਆ, ਸ. ਮਿ. ਸ. ਬਾਲੇਵਾਲ, ਸ. ਮਿ. ਸ. ਧਮਾਣਾ, ਸ. ਸ. ਸ. ਸ. ਅਟਾਰੀ 'ਚ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਪ੍ਰਤੀ ਵਿੱਦਿਅਕ ਤਲੀਮ ਦੇਣ ਤੋਂ ਬਾਅਦ ਸ. ਮਿਡਲ ਸਕੂਲ ਹਰਦੋ ਨਮੋਹ ਰਹਿਕੇ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਪ੍ਰਤੀ ਜਾਗਰੂਕ ਕੀਤਾ | ਇਨ੍ਹਾਂ ਕੋਲੋਂ ਵਿੱਦਿਅਕ ਤਾਲੀਮ ਹਾਸਲ ਕਰ ਚੁੱਕੇ ਵਿਦਿਆਰਥੀ ਸਰਕਾਰੀ, ਗੈਰ ਸਰਕਾਰੀ ਸੇਵਾਵਾਂ ਦੇ ਰਹੇ ਹਨ, ਕੁੱਝ ਆਪੋ-ਆਪਣੇ ਕਾਰੋਬਾਰਾਂ ਅਤੇ ਵਿਦੇਸ਼ਾਂ ਅੰਦਰ ਕਾਰੋਬਾਰਾਂ ਨੂੰ ਸਮਰਪਿਤ ਹੋ ਕੇ ਇਨ੍ਹਾਂ ਦੇ ਵਿਦਿਆਰਥੀ ਹੋਣ ਦਾ ਮਾਣ ਮਹਿਸੂਸ ਕਰ ਰਹੇ ਹਨ | ਅੱਜ ਸਰਕਾਰੀ ਮਿਡਲ ਸਕੂਲ ਹਰਦੋ ਨਮੋਹ (ਅੱਪਰ) ਤੋਂ ਅਧਿਆਪਕ ਕਿੱਤੇ ਤੋਂ ਸੇਵਾ ਮੁਕਤ ਹੋਣ ਮਗਰੋਂ ਸਾਇੰਸ ਅਧਿਆਪਕ ਰਾਕੇਸ਼ ਕੁਮਾਰ, ਆਪਣੇ ਪਿੰਡ ਖਰੋਟਾ 'ਚ ਸਮੂਹ ਪਰਿਵਾਰ, ਅਧਿਆਪਕ ਵਰਗ ਅਤੇ ਸਥਾਨਕ ਮੁਹਤਬਰਾਂ ਨਾਲ ਖ਼ੁਸ਼ੀਆਂ ਦੀ ਸਾਂਝ ਪਾਉਣਗੇ |
-ਜਸਬੀਰ ਸਿੰਘ ਬਾਵਾ
ਪਿਛਲੀ ਖ਼ਬਰ ਅੱਜ ਸੇਵਾ ਮੁਕਤੀ 'ਤੇ ਵਿਸ਼ੇਸ਼: ਸਾਇੰਸ ਅਧਿਆਪਕ ਰਾਕੇਸ਼ ਕੁਮਾਰ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਭਾਜਪਾ ਵਲੋਂ ਸੱਤ ਦਿਨਾਂ ਪੋਲ ਖ਼ੋਲ ਪਦ ਯਾਤਰਾ ਦੀ ਨੰਗਲ ਤੋਂ ਸ਼ੁਰੂਆਤ ਕਾਂਗਰਸ ਅਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।