01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਗੁਰਦੁਆਰਾ ਬਿਬਾਣਗੜ੍ਹ ਸਾਹਿਬ ਵਿਖੇ ਭੂਰੀ ਵਾਲਿਆਂ ਵਲੋਂ ਲੰਗਰ ਸੇਵਾ <br/>

ਅਜੀਤ ਡੈਸਕ 01-05-2026
ਸ੍ਰੀ ਕੀਰਤਪੁਰ ਸਾਹਿਬ/ਬੁੰਗਾ ਸਾਹਿਬ, 30 ਅਪ੍ਰੈਲ (ਨਿੱਕੂਵਾਲ/ਸੰਨੀ/ਰਾਣਾ)-ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਸ਼ਤਾਬਦੀ ਸਮਾਗਮਾਂ ਵਿਚ ਸ੍ਰੀ ਕੀਰਤਪੁਰ ਸਾਹਿਬ ਆਉਣ ਵਾਲੀ ਸੰਗਤ ਲਈ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਵਿਖੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੀ ਯੋਗ ਅਗਵਾਈ ਦੇ ਹੇਠ ਲੰਗਰ ਲਗਾਇਆ ਗਿਆ ਹੈ, ਜੋ ਕਿ 1 ਮਈ ਤੱਕ ਜਾਰੀ ਰਹੇਗਾ | ਇਸ ਸਬੰਧੀ ਜਥੇਦਾਰ ਬਾਬਾ ਕਾਲਾ ਸਿੰਘ ਨੇ ਦੱਸਿਆ ਕਿ ਸ੍ਰੀ ਅੰਮਿ੍ਤਸਰ ਸਾਹਿਬ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਅਤੇ ਬਾਬਾ ਸੁਖਵਿੰਦਰ ਸਿੰਘ ਸੁੱਖਾ ਭੂਰੀ ਵਾਲਿਆਂ ਵਲੋਂ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਲੰਗਰਾਂ ਦੀਆਂ ਸੇਵਾਵਾਂ, ਦਵਾਈਆਂ ਅਤੇ ਗਠੜੀ ਘਰ ਦੇ ਨਾਲ ਸੰਗਤ ਦੀ ਸਹੂਲਤ ਲਈ ਰਿਹਾਇਸ਼ ਦਾ ਪ੍ਰਬੰਧ ਵੀ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਵਿਦੇਸ਼ੀ ਸਹੂਲਤਾਂ ਦੀ ਤਰਜ਼ 'ਤੇ ਯਾਤਰੀ ਸਰਾਂਵਾਂ ਦਾ ਨਿਰਮਾਣ ਕਾਰਜ ਵੀ ਕਰਵਾਇਆ ਜਾ ਰਿਹਾ ਹੈ | ਜਿਸ ਤਹਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ 200 ਤੋਂ ਵੱਧ ਕਮਰਿਆਂ ਵਾਲੀ ਵਿਦੇਸ਼ੀ ਸਹੂਲਤਾਂ ਦੀ ਤਰਜ਼ ਤੇ ਸਰਾਂ ਤਿਆਰ ਕਰਵਾਈ ਜਾ ਰਹੀ ਹੈ | ਇਸ ਮੌਕੇ ਰਤਨ ਸਿੰਘ, ਪ੍ਰਤਾਪ ਸਿੰਘ, ਸੇਵਾ ਸਿੰਘ, ਜਤਿੰਦਰ ਸਿੰਘ ਸੇਵਾਦਾਰ, ਬਾਬਾ ਨਰਿੰਦਰ ਸਿੰਘ, ਬਾਬਾ ਗੁਰਦੇਵ ਸਿੰਘ, ਬਾਬਾ ਕਰਨ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਦਲ ਬਾਬਾ ਬਿਧੀ ਚੰਦ ਵਲੋਂ ਲਗਾਇਆ ਜਾ ਰਿਹਾ ਪੰਜ ਰੋਜ਼ਾ ਲੰਗਰ <br/> ਅਗਲੀ ਖ਼ਬਰ 'ਵਿਸ਼ਵ ਮਜ਼ਦੂਰ ਦਿਵਸ' ਮਨਾਉਂਦਿਆਂ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।