ਮੋਰਿੰਡਾ, 30 ਅਪ੍ਰੈਲ (ਪਿ੍ਤਪਾਲ ਸਿੰਘ)-ਰੋਗੀ ਕਲਿਆਣ ਸਮਿਤੀ ਦੇ ਦੂਜੇ ਤਿਮਾਹੀ ਕੁਆਟਰ ਅਧੀਨ ਆਰ.ਕੇ.ਐਸ ਦੀ ਮੀਟਿੰਗ ਐਸ.ਡੀ.ਐਮ ਮੋਰਿੰਡਾ ਦੀ ਪ੍ਰਧਾਨਗੀ ਹੇਠ ਕੀਤੀ ਹੋਈ ¢ ਇਸ ਮÏਕੇ ਡਾ. ਪਰਮਿੰਦਰ ਜੀਤ ਸਿੰਘ , ਐਸ.ਐਮ.ਓ., ਮੋਰਿੰਡਾ ਵਲੋਂ ਹਸਪਤਾਲ ਵਿਚ ਇਲਾਜ ਲਈ ਆਉਂਦੇ ਮਰੀਜ਼ਾਂ ਨੂੰ ਹੋਰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ¢ ਐਸ.ਡੀ.ਐਮ. ਸਾਹਿਬ ਵਲੋਂ ਮÏਕੇ 'ਤੇ ਹਾਜ਼ਰ ਐਸ.ਡੀ.ਓ ਵਾਟਰ ਸਪਲਾਈ ਵਿਭਾਗ ਮੋਰਿੰਡਾ ਨੂੰ ਮੋਰਿੰਡਾ ਸ਼ਹਿਰ ਵਿਚ ਸਰਵੇ ਕਰਕੇ ਵਾਟਰ ਸਪਲਾਈ ਚੈੱਕ ਕਰਨ ਦੀ ਹਦਾਇਤ ਕੀਤੀ ਗਈ ਅਤੇ ਸਿਹਤ ਵਿਭਾਗ ਨੂੰ ਆਸ਼ਾ ਵਰਕਰ ਸਮੇਤ ਐਮ.ਪੀ.ਐਚ. ਡਬਲਿਊ ਨੂੰ ਉਸ ਏਰੀਏ ਵਿਚ ਸ਼ੱਕੀ ਘਰਾਂ ਦੇ ਆਸ ਪਾਸ ਪਾਣੀ ਦੀ ਸੈਂਪਲਿੰਗ ਅਤੇ ਸਰਵੇ ਕਰਨ ਦੀ ਹਦਾਇਤ ਕੀਤੀ ਅਤੇ ਗਰਮੀਆਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਕਾਰਜ ਸਾਧਕ ਅਤੇ ਐਸ.ਐਮ.ਓ ਮੋਰਿੰਡਾ ਨੂੰ ਆਪਸ ਵਿਚ ਤਾਲਮੇਲ ਕਰਕੇ ਰੋਜ਼ਾਨਾ ਫੌਗਿੰਗ ਕਰਵਾਉਣ ਲਈ ਕਿਹਾ¢