ਨੂਰਪੁਰ ਬੇਦੀ, 30 ਅਪ੍ਰੈਲ (ਵਿੰਦਰਪਾਲ ਝਾਂਡੀਆਂ)- ਅਜੋਕੇ ਸਮੇਂ 'ਚ ਹਰ ਜੀਵ ਬਾਹਰੀ ਸਿੰਗਾਰ 'ਤੇ ਜ਼ਿਆਦਾ ਧਿਆਨ ਦੇ ਰਿਹਾ ਹੈ, ਪਰ ਅਸਲ ਸੁੰਦਰਤਾ ਉਸਦੇ ਮਨ ਦੇ ਅੰਦਰ ਵੱਸਦੀ ਹੈ | ਇਹੀ ਅੰਦਰਲੀ ਚਮਕ ਹਰ ਜੀਵ ਨੂੰ ਮਹਾਨ ਬਣਾਉਂਦੀ ਹੈ | ਇਹ ਅਨਮੋਲ ਪ੍ਰਵਚਨ ਆਚਾਰੀਆ ਨੀਲਕੰਠ ਕੌਸ਼ਲ ਨੇ ਪਿੰਡ ਸਮੀਰੋਵਾਲ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦੌਰਾਨ ਸੰਗਤਾਂ ਦੇ ਸਨਮੁੱਖ ਹੁੰਦਿਆ ਸਤਿਸੰਗ ਕਰਦਿਆਂ ਪ੍ਰਗਟਾਏ | ਉਨ੍ਹਾਂ ਮਨੁੱਖੀ ਜੀਵਨ ਦੀ ਅਸਲੀ ਸੁੰਦਰਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੁੰਦਰਤਾ ਦੀ ਭੁੱਖ ਹਰ ਇਨਸਾਨ 'ਚ ਹੁੰਦੀ ਹੈ, ਹਰ ਕੋਈ ਚਾਹੁੰਦਾ ਹੈ ਕਿ ਉਹ ਦੂਜਿਆਂ ਦੀ ਨਜ਼ਰ 'ਚ ਚੰਗਾ ਲੱਗੇ | ਇਸ ਲਈ ਅਸੀਂ ਕਪੜਿਆਂ, ਗਹਿਣਿਆਂ ਅਤੇ ਬਾਹਰੀ ਸਿੰਗਾਰ 'ਤੇ ਕਾਫੀ ਸਮਾਂ ਅਤੇ ਧਨ ਖਰਚ ਕਰਦੇ ਹਾਂ | ਪਰ ਜੇਕਰ ਅਸੀਂ ਆਪਣੇ ਮਨ ਨੂੰ ਸੁੰਦਰ ਨਹੀਂ ਬਣਾਇਆ, ਤਾਂ ਇਹ ਸਾਰਾ ਬਾਹਰੀ ਸਿੰਗਾਰ ਬੇਮਾਇਨੇ ਹੋ ਜਾਂਦਾ ਹੈ | ਉਨ੍ਹਾਂ ਸਮਝਾਇਆ ਕਿ ਸੱਤਿਅਮ, ਸ਼ਿਵਮ, ਸੁੰਦਰਮ ਦੇ ਸਿਧਾਂਤ ਅਨੁਸਾਰ ਸੱਚ ਅਤੇ ਭਲਾਈ ਤੋਂ ਹੀ ਅਸਲ ਸੁੰਦਰਤਾ ਜਨਮ ਲੈਂਦੀ ਹੈ | ਜੇਕਰ ਜੀਵ ਦੇ ਵਿਚਾਰ ਸੱਚੇ ਹਨ, ਉਸਦੇ ਕਰਮ ਪਵਿੱਤਰ ਹਨ |