28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਇੰਟਰ-ਮਿਊਰਲ ਕਿ੍ਕਟ ਮੈਚ

ਅਜੀਤ ਡੈਸਕ 03-05-2026
ਬੰਗਾ, 2 ਮਈ (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਚ ਜਮਾਤ 9ਵੀਂ ਤੋਂ 11ਵੀਂ ਤੱਕ ਦੇ ਵਿਦਿਆਰਥੀਆਂ ਲਈ ਇੰਟਰ-ਮਿਊਰਲ ਕਿ੍ਕਟ ਮੈਚ ਬੜੇ ਜੋਸ਼ ਤੇ ਖੇਡ ਭਾਵਨਾ ਨਾਲ ਕਰਵਾਇਆ | ਮੁਕਾਬਲੇ ਵਿਚ ਚਾਰ ਪ੍ਰਸਿੱਧ ਹਾਊਸ-ਜੇਨ ਆਸਟਿਨ ਹਾਊਸ, ਵਿਲੀਅਮ ਸ਼ੈਕਪੀਅਰ ਹਾਊਸ, ਵਿਲੀਅਮ ਵਰਡਜ਼ਵਰਥ ਹਾਊਸ ਅਤੇ ਏਮਿਲੀ ਬ੍ਰੋਂਟੇ ਹਾਊਸ-ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ | ਟੂਰਨਾਮੈਂਟ ਦੀ ਸ਼ੁਰੂਆਤ ਬੜੇ ਹੀ ਰੋਮਾਂਚਕ ਮਾਹੌਲ ਵਿਚ ਹੋਈ | ਸਾਰੀਆਂ ਟੀਮਾਂ ਮੈਦਾਨ ਵਿਚ ਇਕੱਠੀਆਂ ਹੋਈਆਂ ਤੇ ਮੈਚ ਦੀ ਸ਼ੁਰੂਆਤ ਟਾਸ ਨਾਲ ਕੀਤੀ ਗਈ | ਟਾਸ ਏਮਿਲੀ ਬਰੋਂਟੇ ਹਾਊਸ ਨੇ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ | ਮੈਚਾਂ ਦੌਰਾਨ ਕਦੇ ਜ਼ਬਰਦਸਤ ਬੱਲੇਬਾਜ਼ੀ ਤੇ ਕਦੇ ਸਟੀਕ ਗੇਂਦਬਾਜ਼ੀ ਅਤੇ ਤੇਜ਼ ਫੀਲਡਿੰਗ ਨੇ ਦਰਸ਼ਕਾਂ ਨੂੰ ਮੋਹ ਲਿਆ | ਟੂਰਨਾਮੈਂਟ ਦੀ ਖਾਸ ਵਿਸ਼ੇਸ਼ਤਾ ਸਕੂਲ ਦੀ ਕਿ੍ਕਟ ਅਕੈਡਮੀ ਰਹੀ, ਜੋ ਨਵਾਂਸ਼ਹਿਰ ਕਿ੍ਕੇਟ ਅਕੈਡਮੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ | ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਦੇਣਾ ਅਤੇ ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨਾ ਹੈ | ਸਕੂਲ ਦੀ ਪਿ੍ੰਸੀਪਲ ਮੈਡਮ ਸ਼੍ਰੀਮਤੀ ਨੀਨਾ ਭਾਰਦਵਾਜ ਨੇ ਆਪਣੇ ਪ੍ਰੇਰਣਾਦਾਇਕ ਸੰਦੇਸ਼ ਵਿੱਚ ਖੇਡਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ | ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ, ਸਗੋਂ ਖੇਡਾਂ ਰਾਹੀਂ ਵਿਦਿਆਰਥੀ ਅਨੁਸ਼ਾਸਨ, ਲੀਡਰਸ਼ਿਪ, ਟੀਮ ਵਰਕ ਅਤੇ ਧੀਰਜ ਵਰਗੀਆਂ ਅਹਿਮ ਜੀਵਨ ਮੁੱਲ ਸਿੱਖਦੇ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਐਸੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਤੇ ਆਤਮਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਭੂਰੀਵਾਲੇ ਸੰਪਰਦਾਇ ਵਲੋਂ ਮੁੱਖ ਮੰਤਰੀ ਦਾ ਦੁਸ਼ਾਲਾ ਭੇਟ ਕਰਕੇ ਕੀਤਾ ਸਨਮਾਨ ਅਗਲੀ ਖ਼ਬਰ ਐੱਲ.ਟੀ.ਐੱਸ.ਯੂ. ਵਿਖੇ ਤੇਜ਼ੀ ਨਾਲ ਬਦਲ ਰਹੀ ਗਲੋਬਲ ਤਕਨਾਲੋਜੀ ਵਿਸ਼ੇ 'ਤੇ ਭਾਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।