28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਵਿਧਾਇਕਾ ਕਟਾਰੀਆ ਵਲੋਂ ਬਣ ਰਹੇ ਨਵੇਂ ਪੁਲ ਦੇ ਕਾਰਜ ਦੀ ਜਾਂਚ

ਅਜੀਤ ਡੈਸਕ 03-05-2026
ਬਲਾਚੌਰ, 2 ਮਈ (ਨਰੇਸ਼ ਧੌਲ)-ਬਲਾਚੌਰ-ਭੱਦੀ ਸੜਕ 'ਤੇ ਪਿੰਡ ਰਾਜੂ ਮਾਜਰਾ ਮੋੜ ਤੇ ਪਿੰਡ ਧਕਤਾਣਾ ਵਿਚਕਾਰ ਪੈਂਦੇ ਕਾਜਵੇ 'ਤੇ ਪੁੱਲ ਬਣਾਉਣ ਦੀ ਚਿਰਾਂ ਤੋਂ ਲਟਕ ਰਹੀ ਮੰਗ ਸੰਬੰਧੀ ਪ੍ਰਧਾਨ ਲਖਵਿੰਦਰ ਸਹਿਬਾਜਪੁਰ ਦੀ ਅਗਵਾਈ ਹੇਠ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਬੀਤੀ 6 ਅਗਸਤ ਨੂੰ ਇਕ ਮੰਗ-ਪੱਤਰ ਦਿੱਤਾ ਗਿਆ ਸੀ, ਜਿਸ 'ਤੇ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਇਲਾਕੇ ਦੀ ਇਸ ਮੁੱਖ ਮੰਗ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਲਿਆਂਦਾ ਗਿਆ | ਉਪਰੰਤ ਹੁਣ ਪੰਜਾਬ ਸਰਕਾਰ ਵਲੋਂ ਇਸ ਮੰਗ ਨੂੰ ਪੂਰਾ ਕਰਦਿਆਂ ਹੋਇਆਂ 1.5 ਕਰੋੜ ਦੀ ਲਾਗਤ ਨਾਲ ਇਸ ਪੁੱਲ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਹੈ | ਜਿਸ ਦੇ ਚੱਲ ਰਹੇ ਕਾਰਜਾਂ ਦੀ ਜਾਂਚ ਕਰਨ ਲਈ ਉਚੇਚੇ ਤੌਰ 'ਤੇ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਫੇਰੀ ਪਾਈ ਗਈ | ਵਿਧਾਇਕਾ ਕਟਾਰੀਆ ਨੇ ਕਿਹਾ ਇਸ ਪੁੱਲ ਦੇ ਕਾਰਜ ਸਮੇਤ ਇਲਾਕੇ ਅੰਦਰ ਹੋਰ ਵੀ ਬਹੁ ਗਿਣਤੀ ਕਾਰਜ ਸ਼ੁਰੂ ਕਰਵਾ ਦਿੱਤੇ ਗਏ ਹਨ ਤੇ ਰਹਿੰਦੇ ਕਾਰਜਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ | ਬਲਾਕ ਪ੍ਰਧਾਨ ਲਖਵਿੰਦਰ ਸਹਿਬਾਜਪੁਰ ਤੇ ਸਮੁੱਚੇ ਇਲਾਕਾ ਵਾਸੀਆਂ ਵਲੋਂ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ | ਜ਼ਿਕਰਯੋਗ ਹੈ ਕਿ ਇਸ ਮੁੱਖ ਸੜਕ 'ਤੇ ਬਣਿਆ ਕਾਜਵੇ ਹੁਣ ਬਹੁਤ ਹੀ ਬਦਤਰ ਹਾਲਾਤ ਧਾਰਨ ਕਰ ਚੁੱਕਾ ਸੀ ਅਤੇ ਬਰਸਾਤਾਂ ਨੂੰ ਖੱਡਾਂ ਵਿਚ ਪਾਣੀ ਆ ਜਾਣ ਕਾਰਨ ਦੋਨੋਂ ਪਾਸੇ ਆਵਾਜਾਈ ਕਈ-ਕਈ ਘੰਟੇ ਬੰਦ ਰਹਿੰਦੀ ਸੀ | ਇਸ ਪੁੱਲ ਬਣਨ ਨਾਲ ਲਗਪਗ 25-30 ਪਿੰਡਾਂ ਨੂੰ ਲਾਭ ਪਹੁੰਚੇਗਾ ਅਤੇ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਤੇ ਸ੍ਰੀ ਨੈਣਾਂ ਦੇਵੀ ਦੇ ਧਾਰਮਿਕ ਅਸਥਾਨ ਨੂੰ ਜਾਣ ਵਾਲੀਆਂ ਸੰਗਤਾਂ ਲਈ ਵੀ ਇਹ ਪੁੱਲ ਵਰਦਾਨ ਸਾਬਿਤ ਹੋਵੇਗਾ | ਇਸ ਮੌਕੇ ਚੌਧਰੀ ਅਸ਼ੋਕ ਕਟਾਰੀਆ, ਬਲਾਕ ਪ੍ਰਧਾਨ ਲਖਵਿੰਦਰ ਸਹਿਬਾਜ਼ਪੁਰ, ਸਰਪੰਚ ਹਰਮੇਸ਼ ਲਾਲ ਲੰਬੂਆਂ, ਅਸ਼ਵਨੀ ਸਰਪੰਚ ਭਾਣੇਵਾਲ, ਸੋਹਣ ਲਾਲ ਸਰਪੰਚ ਜੀਤਪੁਰ, ਦਵਿੰਦਰ ਸਰਪੰਚ ਰਾਜੂ ਮਾਜਰਾ, ਹਰਚਰਨ ਸਿੰਘ ਰਾਜੂਮਾਜਰਾ, ਓਮ ਪ੍ਰਕਾਸ਼ ਸਰਪੰਚ, ਭਜਨ ਲਾਲ ਸਰਪੰਚ, ਪਿਆਰਾ ਲਾਲ ਸਰਪੰਚ, ਸੁਭਾਸ਼ ਨੰਬਰਦਾਰ, ਸੋਹਣ ਲਾਲ ਭਾਣੇਵਾਲ, ਬਲਜੀਤ ਰਾਜੂ ਮਾਜਰਾ, ਰਾਕੇਸ਼ ਰਾਜੂ ਮਾਜਰਾ ਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਜਿੰਪਾ ਨੇ ਸ਼ਿਵ ਜੀ ਚੌਕ ਤੋਂ ਮੋਨਾ ਮੈਮੋਰੀਅਲ ਚਰਚ ਤੱਕ ਨਵੀਂ ਸੜਕ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਭੂਰੀਵਾਲੇ ਸੰਪਰਦਾਇ ਵਲੋਂ ਮੁੱਖ ਮੰਤਰੀ ਦਾ ਦੁਸ਼ਾਲਾ ਭੇਟ ਕਰਕੇ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।