11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਆਰ.ਬੀ.ਯੂ. ਵਿਖੇ ਖੇਤੀਬਾੜੀ ਵਿਗਿਆਨ 'ਚ ਨਵੀਆਂ ਤਕਨੀਕਾਂ ਵਿਸ਼ੇ 'ਤੇ ਕੌਮਾਂਤਰੀ ਕਾਨਫ਼ਰੰਸ <br/>

ਅਜੀਤ ਡੈਸਕ 10-05-2026
ਰੂਪਨਗਰ,9 ਮਈ (ਯਸ਼ਵੰਤ ਬੱਸੀ)- ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ਼ ਐਗਰੀਕਲਚਰ ਸਾਇੰਸਿਜ਼ ਵਲੋਂ ਪੰਜਾਬ ਰਾਜ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਤੇ ਮਾਈਕ੍ਰੋ ਬਾਇਓਲੋਜਿਸਟ ਸੋਸਾਇਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਐਡਵਾਂਸ ਇਨ ਐਗਰੀਕਲਚਰ ਸਾਇੰਸਜ਼ (ਆਈ. ਸੀ. ਏ. ਏ. ਐਸ.-2026) ਵਿਸ਼ੇ 'ਤੇ ਦੂਜੀ ਅੰਤਰਰਾਸ਼ਟਰੀ ਕਾਨਫ਼ਰੰਸ ਸਫਲਤਾ ਪੂਰਵਕ ਕਰਵਾਈ ਗਈ | ਇਸ ਕੌਮਾਂਤਰੀ ਕਾਨਫ਼ਰੰਸ ਵਿਚ ਭਾਰਤ ਤੇ ਵਿਦੇਸ਼ਾਂ ਤੋਂ 250 ਤੋਂ ਵੱਧ ਡੈਲੀਗੇਟਾਂ ਨੇ ਭਾਗ ਲਿਆ | ਪ੍ਰੋਗਰਾਮ ਦੌਰਾਨ ਸਭਨਾਂ ਦਾ ਰਸਮੀ ਸਵਾਗਤ ਕਰਦੇ ਹੋਏ ਡੀਨ ਪ੍ਰੋ. (ਡਾ.) ਅਮਿਤਾ ਮਹਾਜਨ ਨੇ ਸਹਿਯੋਗੀ ਖੋਜ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸੇ ਤਰ•ਾਂ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਰਾਸ਼ਟਰੀ ਵਿਕਾਸ ਵਿਚ ਖੇਤੀਬਾੜੀ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ ਜਦੋਂ ਕਿ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਖੇਤੀਬਾੜੀ ਵਿਗਿਆਨ 'ਚ ਨਵੀਂ ਤਕਨੀਕਾਂ ਤੇ ਆਪਣੇ ਵਿਚਾਰ ਸਾਂਝੇ ਕੀਤੇ | ਕਾਨਫ਼ਰੰਸ ਦੇ ਮੁੱਖ ਮਹਿਮਾਨ, ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਖੇਤੀਬਾੜੀ ਕਾਰੋਬਾਰ ਉੱਦਮਤਾ 'ਤੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ | ਇਸ ਤੋਂ ਇਲਾਵਾ ਡਾ. ਪਿ੍ਤਪਾਲ ਸਿੰਘ, ਡਾ. ਰਵਨੀਤ ਕੌਰ ਤੇ ਡਾ. ਬਲਬੀਰ ਸਿੰਘ ਖੱਡਾ ਸ਼ਾਮਲ ਸਨ ਜਿਨ•ਾਂ ਨੇ ਖੇਤੀਬਾੜੀ ਵਿਗਿਆਨ ਅਤੇ ਤਕਨਾਲੋਜੀ ਵਿਚ ਉੱਭਰ ਰਹੇ ਰੁਝਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਨਿਊਯਾਰਕ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਬੁਲਾਰੇ ਡਾ. ਸੁਭਾਸ਼ ਮਿੱਢਾ ਨੇ ਖੇਤੀਬਾੜੀ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ 'ਤੇ ਸੰਬੋਧਨ ਕੀਤਾ | ਕਾਨਫ਼ਰੰਸ ਵਿਚ ਪੇਪਰ ਪੇਸ਼ਕਾਰੀਆਂ ਪੋਸਟਰ ਸੈਸ਼ਨ ਤੇ ਪ੍ਰੋਜੈਕਟ ਡਿਸਪਲੇ ਸ਼ਾਮਲ ਸਨ | ਸਮਾਗਮ ਦੇ ਸਮਾਪਤੀ ਸਮਾਰੋਹ ਦੌਰਾਨ ਪੁਰਸਕਾਰਾਂ ਦੀ ਵੰਡ ਕੀਤੀ ਗਈ ਅਤੇ ਡਾ. ਕੇ.ਐਸ. ਚੰਦੇਲ ਦੁਆਰਾ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ' ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਪੂਰੀ ਤਰ੍ਹਾਂ ਸਮਰੱਥ-ਵਡਾਲਾ ਅਗਲੀ ਖ਼ਬਰ ਡੀ.ਏ.ਵੀ. ਸਕੂਲ ਰੂਪਨਗਰ ਦੇ ਪ੍ਰਾਇਮਰੀ ਵਿੰਗ ਨੇ ਕਰਵਾਇਆ 'ਮਦਰ-ਡੇ' ਪ੍ਰੋਗਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।