18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮੋਬਾਈਲ 'ਤੇ ਗੱਲ ਕਰਦੇ ਗੱਡੀ ਚਾਲਕ ਨੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ

ਅਜੀਤ ਡੈਸਕ 11-05-2026
ਡੇਰਾਬੱਸੀ, 10 ਮਈ (ਰਣਬੀਰ ਸਿੰਘ ਪੜ੍ਹੀ) - ਸਥਾਨਕ ਇਸਾਪੁਰ ਕਾਲੋਨੀ ਦੇ ਸਾਹਮਣੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਐਕਟਿਵਾ ਸਵਾਰ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਜਿਸ ਦੀ ਲੱਤ ਬੁਰੀ ਤਰ੍ਹਾਂ ਟੁੱਟਣ ਕਾਰਨ ਉਸਦੇ ਹੁਣ ਤੱਕ 5 ਆਪ੍ਰੇਸ਼ਨ ਹੋ ਚੁੱਕੇ ਹਨ | ਪੁਲਿਸ ਨੇ ਘਟਨਾ ਦੇ ਕਰੀਬ 11 ਮਹੀਨਿਆਂ ਬਾਅਦ ਵਾਹਨ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਪੀੜਤ ਸਤਵੰਤ ਸਿੰਘ (42) ਪੁੱਤਰ ਸਵ. ਮੇਵਾ ਸਿੰਘ ਵਾਸੀ ਪਿੰਡ ਇਸਾਪੁਰ ਨੇ ਦੱਸਿਆ ਕਿ ਬੀਤੀ 17 ਜੂਨ 2025 ਦੀ ਸਵੇਰ ਕਰੀਬ 7 ਵਜੇ ਜਦੋਂ ਉਹ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਡਿਊਟੀ 'ਤੇ ਜਾ ਰਿਹਾ ਸੀ ਤਾਂ ਇਸਾਪੁਰ ਕਾਲੋਨੀ ਦੇ ਸਾਹਮਣੇ ਡੇਰਾਬੱਸੀ ਸਾਈਡ ਤੋਂ ਆ ਰਹੇ ਇਕ ਛੋਟੇ ਹਾਥੀ ਦੇ ਚਾਲਕ ਨੇ ਆਪਣਾ ਵਾਹਨ ਬੇਹੱਦ ਤੇਜ਼ ਰਫਤਾਰ ਤੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਉਸ ਦੀ ਐਕਟਿਵਾ ਵਿਚ ਮਾਰ ਦਿੱਤਾ | ਪੀੜਤ ਅਨੁਸਾਰ ਹਾਦਸੇ ਵੇਲੇ ਚਾਲਕ ਮੋਬਾਈਲ ਫੋਨ 'ਤੇ ਗੱਲਬਾਤ ਕਰ ਰਿਹਾ ਸੀ | ਇਸ ਭਿਆਨਕ ਟੱਕਰ ਕਾਰਨ ਸਤਵੰਤ ਸਿੰਘ ਦੇ ਸੱਜੇ ਗੋਡੇ ਦੀ ਚੱਪਣੀ ਤੇ ਉੱਪਰਲੀ ਹੱਡੀ ਬੁਰੀ ਤਰ੍ਹਾਂ ਟੁੱਟ ਗਈ | ਇਸ ਹਾਦਸੇ ਤੋਂ ਤੁਰੰਤ ਬਾਅਦ ਉਸ ਦੇ ਚਾਚਾ ਗੁਰਦੀਪ ਸਿੰਘ ਨੇ ਉਸ ਨੂੰ ਜੀਰਕਪੁਰ ਦੇ ਟ੍ਰਾਈਨਿਟੀ ਹਸਪਤਾਲ ਦਾਖ਼ਲ ਕਰਵਾਇਆ ਜਿਥੇ 3 ਮਹੀਨੇ ਇਲਾਜ ਚੱਲਣ ਮਗਰੋਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ | ਪੀੜਤ ਦੇ ਪਰਿਵਾਰ ਅਨੁਸਾਰ ਹੁਣ ਤੱਕ ਉਸ ਦੀ ਲੱਤ ਦੇ ਕੁੱਲ 5 ਆਪ੍ਰੇਸ਼ਨ ਹੋ ਚੁੱਕੇ ਹਨ ਅਤੇ ਹਾਲੇ ਵੀ ਇਲਾਜ ਜਾਰੀ ਹੈ | ਪੁਲਿਸ ਨੇ ਇਹ ਮਾਮਲਾ 11 ਮਹੀਨੇ ਬਾਅਦ ਪੀੜਿਤ ਦੇ ਬਿਆਨਾਂ ਦੇ ਅਧਾਰ 'ਤੇ ਦਰਜ ਕੀਤਾ ਹੈ | ਉਕਤ ਮਾਮਲੇ ਦੀ ਤਫਤੀਸ਼ੀ ਅਫਸਰ ਏ. ਐਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਵਿਚ ਦੇਰੀ ਦਾ ਮੁੱਖ ਕਾਰਨ ਗੱਡੀ ਮਾਲਕ ਨਾਲ ਚੱਲ ਰਹੀ ਰਾਜ਼ੀਨਾਮੇ ਦੀ ਗੱਲਬਾਤ ਰਹੀ ਹੈ, ਜੋ ਸਿਰੇ ਨਾ ਚੜ੍ਹਨ ਕਾਰਨ ਹੁਣ ਪੁਲਿਸ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ |

ਪਿਛਲੀ ਖ਼ਬਰ ਡੇਰਾਬੱਸੀ ਦੇ ਵਾਰਡ ਨੰਬਰ 3 ਤੋਂ ਸੁਨੀਤਾ ਰਾਣੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਮੈਦਾਨ 'ਚ <br/> ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ ਬਦਹਾਲ ਹਾਲਤ 'ਚ, ਲੋਕ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।