15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਹਾਸ ਵਿਅੰਗ ਲੇਖਕ ਸਮਰਜੀਤ ਸਿੰਘ ਸ਼ੰਮੀ ਵਲੋਂ ਪਲਾਸਟਿਕ ਮੁਕਤ ਨੰਗਲ ਪ੍ਰੋਗਰਾਮ ਦੀ ਸ਼ਲਾਘਾ <br/>

ਅਜੀਤ ਡੈਸਕ 12-05-2026
ਨੰਗਲ, 11 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਤਲਵਾੜਾ ਟਾਊਨਸ਼ਿਪ ਤੋਂ ਆਏ ਪ੍ਰਸਿੱਧ ਹਾਸ ਵਿਅੰਗ ਲੇਖਕ ਸਮਰਜੀਤ ਸਿੰਘ ਸ਼ੰਮੀ ਵਲੋਂ ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਇਸ ਦੌਰਾਨ ਕਲੱਬ ਵਲੋਂ ਅਰੰਭੇ 'ਪਲਾਸਟਿਕ ਮੁਕਤ ਨੰਗਲ ਪ੍ਰੋਗਰਾਮ 'ਚ ਭਾਗ ਲੈਣ ਆਏ ਸਮਰਜੀਤ ਸਿੰਘ ਸ਼ਮੀ ਨੇ ਕਿਹਾ ਕਿ ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਦਾ ਪ੍ਰਦੂਸ਼ਿਤ ਹੋਣਾ ਸ਼ਰਮ ਦੀ ਗੱਲ ਹੈ | ਪਲਾਸਟਿਕ ਕਚਰਾ ਵਧਣ, ਰੁੱਖਾਂ ਦੀ ਕਟਾਈ ਤੇ ਸ਼ੋਰ ਪਰਦੂਸ਼ਣ ਕਾਰਨ ਪਰਵਾਸੀ ਪੰਛੀਆਂ ਦੀ ਆਮਦ ਵੀ ਘਟੀ ਹੈ | ਸਮਰਜੀਤ ਸਿੰਘ ਨੇ ਡਾਕਟਰ ਜੀ.ਐਸ. ਚੱਠਾ, ਡਾ. ਅਸ਼ੌਕ ਸ਼ਰਮਾ, ਡਾ. ਸਤਬੀਰ ਸਿੰਘ, ਪ੍ਰਭਾਤ ਭੱਟੀ ਤੇ ਡਾ. ਕੈਲਾਸ਼ ਠਾਕੁਰ ਦੀ ਸ਼ਲਾਘਾ ਕੀਤੀ ਜਿਹੜੇ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਜਾਗਰੂਕ ਕਰ ਰਹੇ ਹਨ | ਇਸ ਮੌਕੇ ਆਰ.ਟੀ.ਆਈ. ਕਾਰਕੁਨ ਯੋਗੇਸ਼ ਸੱਚਦੇਵਾ ਤੇ ਸਮਾਜ ਸੇਵੀ ਸੇਖਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਕਰਮਚਾਰੀ ਦਲ ਪੰਜਾਬ ਵਲੋਂ ਇਕੱਤਰਤਾ <br/> ਅਗਲੀ ਖ਼ਬਰ ਮੂਰਤੀ ਸਥਾਪਨਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।