15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭੱਕੂਮਾਜਰਾ ਸਕੂਲ 'ਚ ਹੋਈ ਚਾਰ ਰੋਜ਼ਾ ਸਕਾਊਟ ਕੈਂਪ ਦੀ ਸ਼ੁਰੂਆਤ <br/>

ਅਜੀਤ ਡੈਸਕ 12-05-2026
ਸ੍ਰੀ ਚਮਕੌਰ ਸਾਹਿਬ, 11 ਮਈ (ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਭੱਕੂ ਮਾਜਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚਾਰ ਰੋਜ਼ਾ ਸਕਾਊਟ ਤੇ ਗਾਈਡ ਕੈਂਪ ਦੀ ਸ਼ੁਰੂਆਤ ਇੰਚਾਰਜ ਮੇਜਰ ਸਿੰਘ ਦੀ ਅਗਵਾਈ ਹੇਠ ਹੋਈ | ਜਾਣਕਾਰੀ ਦਿੰਦਿਆਂ ਲੈਕਚਰਾਰ ਤੇ ਸਕਾਊਟ ਮਾਸਟਰ ਰਾਬਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੈਂਪ ਦੇ ਪਹਿਲੇ ਦਿਨ ਸੁਰਿੰਦਰ ਸਿੰਘ ਡੀ.ਓ.ਸੀ., ਹਰਜੀਤ ਕੌਰ ਮੋਰਿੰਡਾ ਗਾਈਡ ਕੈਪਟਨ, ਰਣਧੀਰ ਕੌਰ ਗਾਈਡ ਕੈਪਟਨ ਤੋਂ ਬੱਚਿਆਂ ਨੇ ਸਕਾਊਟ ਲਹਿਰ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕੀਤੀ | ਉਨ੍ਹਾਂ ਨੂੰ ਲਾਰਡ ਬੇਡਨ ਪਾਵਲ ਦੀ ਜੀਵਨੀ ਤੋਂ ਜਾਣੂ ਕਰਵਾਇਆ ਗਿਆ | ਇਸ ਤੋਂ ਇਲਾਵਾ ਸਕਾਊਟ ਪ੍ਰਾਰਥਨਾ, ਝੰਡਾ ਗੀਤ, ਸਕਾਊਟ ਪ੍ਰਣ ਤੇ ਪੈਟਰੋਲਿੰਗ ਸਿਸਟਮ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ | ਚਾਰ ਰੋਜ਼ਾ ਚੱਲਣ ਵਾਲਾ ਇਹ ਤਿ੍ਤੀਆ ਸੋਪਾਨ ਟੈਸਟਿੰਗ ਕੈਂਪ 14 ਮਈ ਨੂੰ ਸਮਾਪਤ ਹੋਵੇਗਾ | ਉਪਰੰਤ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਜਾਵੇਗੀ ਤੇ ਪਾਸ ਵਿਦਿਆਰਥੀ ਰਾਜ ਪੁਰਸਕਾਰ ਲਈ ਤਾਰਾ ਦੇਵੀ ਸਕਾਊਟ ਤੇ ਗਾਈਡ ਸੈਂਟਰ ਸ਼ਿਮਲਾ ਵਿਖੇ ਲਗਾਉਣਗੇ | ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ | ਇਸ ਮੌਕੇ ਲੈਕਚਰਰ ਜਸਵਿੰਦਰ ਕੌਰ, ਸੁਰਿੰਦਰ ਸਿੰਘ, ਗੁਰਕਿ੍ਪਾਲ ਸਿੰਘ, ਰਿਸ਼ੀਕਾ ਨੈਥਾਨੀ, ਰਜਨੀ ਰਾਣੀ, ਬਲਜੀਤ ਕੌਰ, ਮਨਪ੍ਰੀਤ ਕੌਰ, ਆਸ਼ਿਮਾ, ਵਰਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਸੈਣੀ ਭਵਨ ਰੂਪਨਗਰ ਵਲੋਂ ਜਨਗਣਨਾ 'ਚ ਓ.ਬੀ.ਸੀ. ਕਾਲਮ ਸ਼ਾਮਿਲ ਕਰਨ ਦੀ ਮੰਗ <br/> ਅਗਲੀ ਖ਼ਬਰ ਕਰਮਚਾਰੀ ਦਲ ਪੰਜਾਬ ਵਲੋਂ ਇਕੱਤਰਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।