26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ਼ੈਲਰ ਐਸੋਸੀਏਸ਼ਨ ਵਲੋਂ ਐਫ.ਸੀ. ਆਈ. ਦੇ ਗੁਦਾਮ ਮੂਹਰੇ ਰੋਸ ਧਰਨਾ <br/>

ਅਜੀਤ ਡੈਸਕ 15-05-2026
ਮੋਰਿੰਡਾ, 14 ਮਈ (ਪਿ੍ਤਪਾਲ ਸਿੰਘ) - ਮੋਰਿੰਡਾ ਸ਼ੈਲਰ ਅਸੋਸੀਏਸ਼ਨ ਵਲੋਂ ਸਥਾਨਕ ਐਫ.ਸੀ.ਆਈ. ਦੇ ਗੁਦਾਮ ਵਿਚ ਜਮਾਂ ਸਟਾਕ ਦੀ ਮੂਵਮੈਂਟ ਨਾ ਕੀਤੇ ਜਾਣ ਦੇ ਰੋਸ ਵਜੋਂ ਸੂਬਾਈ ਆਗੂ ਬੰਤ ਸਿੰਘ ਕਲਾਰਾਂ ਦੀ ਅਗਵਾਈ ਹੇਠ ਐਫ.ਸੀ.ਆਈ. ਦੇ ਗੋਦਾਮ ਸਥਿਤ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ | ਇਸ ਸੰਬੰਧੀ ਐਸੋਸੀਏਸ਼ਨ ਦੇ ਸੁਬਾਈ ਆਗੂ ਬੰਤ ਸਿੰਘ ਕਲਾਰਾ, ਰਣਦੀਪ ਸਿੰਘ ਰੌਣੀ ਤੇ ਐਡਵੋਕੇਟ ਜਰਨੈਲ ਸਿੰਘ ਸੱਖੋ ਮਾਜਰਾ ਆਦਿ ਆਗੂਆਂ ਨੇ ਇਲਜ਼ਾਮ ਲਗਾਏ ਕਿ ਸਥਾਨਕ ਐਫ.ਸੀ.ਆਈ. ਅਧਿਕਾਰੀਆਂ ਵਲੋਂ ਗੁਦਾਮ ਵਿਚ ਪਿਆ ਪਿਛਲੇ ਸਾਲ ਦਾ ਮਾਲ ਚੁਕਵਾ ਕੇ ਗੁਦਾਮ ਖ਼ਾਲੀ ਨਹੀਂ ਕਰਵਾਇਆ ਜਿਸ ਕਾਰਨ ਸਥਾਨਕ ਰਾਈਸ ਮਿੱਲਰਜ਼ ਨੂੰ ਆਪਣੀਆਂ ਰਾਈਸ ਮਿੱਲਾਂ ਦਾ ਸਟਾਕ ਐਫ.ਸੀ.ਆਈ. ਗੋਦਾਮ ਵਿਚ ਉਤਾਰਨ ਲਈ ਦਿੱਕਤ ਆ ਰਹੀ ਹੈ ਤੇ ਇਸੇ ਕਾਰਨ ਉਨ੍ਹਾਂ ਨੂੰ ਆਪਣੇ ਸ਼ੈਲਰਾਂ ਮਾਲ ਰੱਖਣ ਲਈ ਪਰੇਸ਼ਾਨੀ ਹੋ ਰਹੀ ਹੈ | ਉਕਤ ਆਗੂਆਂ ਨੇ ਕਿਹਾ ਕਿ ਸਥਾਨਕ ਸ਼ੈਲਰਾਂ ਵਿਚ ਪਏ ਸਟਾਕ ਕਾਰਨ ਉਨ੍ਹਾਂ ਦੀ ਮਿਲਿੰਗ 50-55ਫ਼ੀਸਦੀ ਤੋਂ ਵੀ ਘੱਟ ਹੋ ਰਹੀ ਹੈ | ਜਦੋਂ ਕਿ ਨੇੜਲੇ ਇਲਾਕੇ ਦੇ ਰਾਈਸ ਮਿੱਲਰਜ ਵਲੋਂ 70ਤੋਂ 80 ਫ਼ੀਸਦੀ ਤੱਕ ਮਿਲਿੰਗ ਕੀਤੀ ਜਾ ਚੁੱਕੀ ਹੈ | ਉਕਤ ਆਗੂਆਂ ਨੇ ਕਿਹਾ ਕਿ ਜਿੱਥੇ ਇਸ ਦੇ ਨਾਲ ਸਾਡਾ ਵਿੱਤੀ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਸਾਡੇ ਬਿਜਲੀ ਦੇ ਬਿੱਲਾਂ ਦਾ ਸਾਡੇ ਤੇ ਵਾਧੂ ਭਾਰ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ 25 ਫਰਵਰੀ ਤੋਂ ਲੈ ਕੇ ਅੱਜ ਢਾਈ ਮਹੀਨੇ ਹੋ ਗਏ ਸਾਨੂੰ ਬਹੁਤੇ ਸ਼ੈਲਰ ਵਾਲਿਆਂ ਨੂੰ ਤਾਂ ਹਾਲੇ ਤੱਕ ਇੱਕ ਵੀ ਸਟੈਗ ਨਹੀਂ ਮਿਲਿਆ ਜਿਸ ਕਾਰਨ ਰੋਸ ਵਜੋਂ ਸਾਨੂੰ ਅੱਜ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ | ਉਨ੍ਹਾਂ ਸਬੰਧਿਤ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਗੁਦਾਮ ਵਿਚੋਂ ਮਾਲ ਚੁੱਕਣ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ | ਇਸ ਸੰਬੰਧੀ ਜਦੋਂ ਡੀ.ਐਮ. ਐਫ.ਸੀ.ਆਈ. ਸ੍ਰੀ ਅਮਿੱਤ ਪੰਤ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ ਤੇ ਮੋਰਿੰਡਾ ਵਿਖੇ ਕਨਟੇਨਰ ਭੇਜੇ ਜਾ ਰਹੇ ਹਨ | ਇਸ ਮੌਕ ਸ਼ੈਲਰ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਆਗੂ ਬੰਤ ਸਿੰਘ ਕਲਾਰਾਂ, ਰਣਦੀਪ ਸਿੰਘ ਰੌਣੀ, ਰੋਹਿਤ ਗੁਪਤਾ, ਅਮਨਪ੍ਰੀਤ ਸਿੰਘ ਸੱਖੋ ਮਾਜਰਾ, ਐਡਵੋਕੇਟ ਜਰਨੈਲ ਸਿੰਘ, ਰਣਜੀਤ ਸਿੰਘ, ਰਾਣਾ, ਵਿਕੀ ਚਾਵਲਾ, ਨਿਖਿਲ ਗੁਪਤਾ, ਹਾਕਮ ਸਿੰਘ, ਗੁਰਵਿੰਦਰ ਸਿੰਘ ਸਿੱਖੋ ਮਾਜਰਾ, ਬੰਟੀ ਦਿਨੇਸ਼, ਵਿਪਿਨ ਕੁਮਾਰ, ਸੰਦੀਪ ਸਿੰਘ, ਰਾਮ ਕੁਮਾਰ ਤੇ ਅਕਸ਼ੇ ਜੋਸ਼ੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਕਾਲਜ ਵਲੋਂ ਕਰਵਾਏ ਜਾ ਰਹੇ ਬਰਿੱਜ ਕੋਰਸ ਨੂੰ ਵਿਦਿਆਰਥੀਆਂ ਵਲੋਂ ਮਿਲਿਆ ਭਰਪੂਰ ਹੁੰਗਾਰਾ <br/> ਅਗਲੀ ਖ਼ਬਰ ਸੀ.ਬੀ.ਐਸ.ਈ. ਬਾਰ੍ਹਵੀਂ ਦੇ ਨਤੀਜਿਆਂ 'ਚ ਭਾਈ ਨੰਦ ਲਾਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।