ਰੂਪਨਗਰ, 14 ਮਈ (ਸਤਨਾਮ ਸਿੰਘ ਸੱਤੀ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਪ੍ਰਕਾਸ਼ ਮੈਮੋਰੀਅਲ ਡੈੱਫ ਐਂਡ ਹੈਂਡੀਕੈਪਡ ਵੈੱਲਫੇਅਰ ਸੁਸਾਇਟੀ ਰੂਪਨਗਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਵਿਦਿਆਰਥੀ ਮਹਿਕ, ਆਯੁਸ਼ ਤੇ ਹਰਪ੍ਰੀਤ ਨੇ 87 ਫ਼ੀਸਦੀ ਅੰਕ ਹਾਸਲ ਕਰ ਕੇ ਸਾਂਝੇ ਤੌਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਲਵ ਦਦਵਾਲ ਤੇ ਨੀਰਜ ਨੇ 84 ਫੀਸਦੀ, ਹਰਦੀਪ ਤੇ ਗਗਨਪ੍ਰੀਤ ਨੇ 83 ਫ਼ੀਸਦੀ, ਹਰਸਿਰਤ, ਹਰਮਨਪ੍ਰੀਤ ਕੌਰ ਤੇ ਆਸ਼ਿਸ਼ ਨੇ 81 ਫ਼ੀਸਦ ਅੰਕ ਪ੍ਰਾਪਤ ਕੀਤੇ | ਸਕੂਲ ਪਿ੍ੰਸੀਪਲ ਆਦਰਸ਼ ਸ਼ਰਮਾ ਨੇ ਵਿਦਿਆਰਥੀਆਂ, ਮਾਪਿਆਂ ਤੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਹਨਤ ਤੇ ਅਨੁਸ਼ਾਸਨ ਹੀ ਕਾਮਯਾਬੀ ਦੀ ਕੁੰਜੀ ਹਨ | ਸਕੂਲ ਪ੍ਰਬੰਧਕ ਕਮੇਟੀ ਤੇ ਸਟਾਫ਼ ਨੇ ਵੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਕਾਮਯਾਬੀ ਲਈ ਵਧਾਈ ਦਿੱਤੀ |