11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਰੋਪੜ ਡਰੱਗਿਸਟ ਐਂਡ ਕੈਮਿਸਟ ਐਸੋਸੀਏਸ਼ਨ ਦੀ ਨੰਗਲ 'ਚ ਹੋਈ ਅਹਿਮ ਮੀਟਿੰਗ ਜ਼ਿਲ੍ਹਾ ਰੂਪਨਗਰ ਤੇ ਸਮੂਹ ਕੈਮਿਸਟ 20 ਨੂੰ ਕਰਨਗੇ ਮੁਕੰਮਲ ਹੜਤਾਲ-ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ਚੌਧਰੀ

ਅਜੀਤ ਡੈਸਕ 16-05-2026
ਨੰਗਲ, 15 ਮਈ (ਪ੍ਰੀਤਮ ਸਿੰਘ ਬਰਾਰੀ)- ਰੋਪੜ ਡਰੱਗਿਸਟ ਐਂਡ ਕੈਮਿਸਟ ਐਸੋਸੀਏਸ਼ਨ (ਆਰ.ਡੀ.ਸੀ.ਏ.) ਦੀ ਇੱਕ ਬਹੁਤ ਹੀ ਮਹੱਤਵਪੂਰਨ ਕਾਰਜਕਾਰੀ ਮੀਟਿੰਗ ਬੀਤੀ ਰਾਤ ਚੀਫ਼ ਰੈਸਟੋਰੈਂਟ ਨੰਗਲ ਵਿਖੇ ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ਚੌਧਰੀ ਅਤੇ ਜਨਰਲ ਸਕੱਤਰ ਵਿਨੈ ਰਾਵਲ ਦੀ ਅਗਵਾਈ ਹੇਠ ਹੋਈ | ਰੂਪਨਗਰ ਜ਼ਿਲ੍ਹੇ ਦੇ ਸਾਰੇ ਯੂਨਿਟ ਪ੍ਰਧਾਨਾਂ, ਜਨਰਲ ਸਕੱਤਰਾਂ ਅਤੇ ਕਾਰਜਕਾਰੀ ਮੈਂਬਰਾਂ ਨੇ ਮੀਟਿੰਗ ਵਿਚ ਹਿੱਸਾ ਲਿਆ | ਪ੍ਰਧਾਨ ਸੁਦਰਸ਼ਨ ਚੌਧਰੀ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮੀਟਿੰਗ ਦਾ ਮੁੱਖ ਏਜੰਡਾ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਦੁਆਰਾ 20 ਮਈ, 2026 ਨੂੰ ਬੁਲਾਏ ਗਏ ਦੇਸ਼ ਵਿਆਪੀ ਬੰਦ/ਹੜਤਾਲ 'ਤੇ ਚਰਚਾ ਕਰਨਾ ਸੀ | ਇਹ ਅੰਦੋਲਨ ਗੈਰ-ਕਾਨੂੰਨੀ ਅਤੇ ਅਨਿਯੰਤਿ੍ਤ ਈ-ਫਾਰਮੇਸੀਆਂ, ਕਾਰਪੋਰੇਟ ਕੰਪਨੀਆਂ ਦੁਆਰਾ ਅਣਉਚਿਤ ਵਪਾਰਕ ਅਭਿਆਸਾਂ, ਭਾਰੀ ਛੋਟ, ਐਮਰਜੈਂਸੀ ਪ੍ਰਬੰਧਾਂ ਦੀ ਦੁਰਵਰਤੋਂ ਤੇ ਛੋਟੇ ਕਾਰੋਬਾਰਾਂ ਤੇ ਜਨਤਕ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਗੰਭੀਰ ਮੁੱਦਿਆਂ ਦੇ ਵਿਰੋਧ ਵਿਚ ਕਰਵਾਇਆ ਜਾ ਰਿਹਾ ਹੈ | ਮੀਟਿੰਗ ਦੌਰਾਨ, ਆਲ ਇੰਡੀਆ ਆਰਗਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਸਟ ਦੇ ਬੈਨਰ ਹੇਠ ਅਧਿਕਾਰਤ ਹੜਤਾਲ ਪੋਸਟਰ ਜਾਰੀ ਕੀਤਾ ਗਿਆ ਜਿਸ ਨੂੰ ਪੰਜਾਬ ਕੈਮਿਸਟ ਐਸੋਸੀਏਸ਼ਨ ਤੇ ਰੋਪੜ ਡਰੱਗਿਸਟ ਤੇ ਕੈਮਿਸਟ ਐਸੋਸੀਏਸ਼ਨ ਦਾ ਸਮਰਥਨ ਹੈ ਨੂੰ ਰਸਮੀ ਤੌਰ 'ਤੇ ਜਾਰੀ ਕੀਤਾ ਗਿਆ | ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਆਮ ਲੋਕਾਂ ਅਤੇ ਵਪਾਰਕ ਭਾਈਚਾਰੇ ਨੂੰ ਹੜਤਾਲ ਤੋਂ ਜਾਣੂ ਕਰਵਾਉਣ ਲਈ ਰੂਪਨਗਰ ਜ਼ਿਲ੍ਹੇ ਦੀਆਂ ਸਾਰੀਆਂ ਫਾਰਮੇਸੀਆਂ 'ਤੇ ਪੋਸਟਰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ | ਜ਼ਿਲੇ੍ਹ ਦੀਆਂ ਸਮੂਹ ਇਕਾਈਆਂ ਨੇ 20 ਮਈ, 2026 ਨੂੰ ਹੋਣ ਵਾਲੀ ਮੁਕੰਮਲ ਹੜਤਾਲ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਤੇ ਇਸਦੀ ਸਫਲਤਾ ਅਤੇ ਪ੍ਰਭਾਵ ਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਚੇਅਰਮੈਨ ਦੀ ਚੋਣ ਮੁਲਤਵੀ ਕਾਂਗਰਸ ਨੇ ਸੱਤਾਧਾਰੀ ਧਿਰ 'ਤੇ ਲਾਏ ਚੋਣ ਤੋਂ ਭੱਜਣ ਦੇ ਦੋਸ... ਅਗਲੀ ਖ਼ਬਰ ਰੂਪਨਗਰ ਜ਼ਿਲ੍ਹੇ ਤੋਂ ਤਿੰਨ ਮਹਿਲਾ ਅਧਿਆਪਕ ਟ੍ਰੇਨਿੰਗ ਲਈ ਅੱਜ ਫਿਨਲੈਂਡ ਰਵਾਨਾ ਹੋਣਗੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।