06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕੰਕਰੀਟ ਪਲਾਂਟ ਬੰਦ ਕਰਵਾਉਣ ਲਈ ਲੱਗਿਆ ਧਰਨਾ 24ਵੇਂ ਦਿਨ ਵੀ ਜਾਰੀ <br/>

ਅਜੀਤ ਡੈਸਕ 18-05-2026
ਮੋਰਿੰਡਾ, 17 ਮਈ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਢੰਗਰਾਲੀ ਤੇ ਖੈਰਪੁਰ ਵਿਖੇ ਲੱਗ ਰਹੇ ਕੰਕਰੀਟ ਮਿਕਸਰ ਪਲਾਂਟ ਨੂੰ ਬੰਦ ਕਰਵਾਉਣ ਲਈ ਦਿੱਤਾ ਜਾ ਰਿਹਾ ਧਰਨਾ 24ਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸਰਪੰਚ ਰਣਦੀਪ ਸਿੰਘ ਦੀਪੂ, ਹਰਜਿੰਦਰ ਸਿੰਘ ਖਟੜਾ ਅਤੇ ਸਵਰਨ ਸਿੰਘ ਢੰਗਰਾਲੀ ਨੇ ਦੱਸਿਆ ਕਿ ਕੰਕਰੀਟ ਪਲਾਂਟ ਦੇ ਮਾਲਕ ਵਲੋਂ ਗ੍ਰਾਮ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਧਰਨਾ ਚੁੱਕਣ ਲਈ ਜ਼ੋਰ ਪਾਇਆ ਜਾ ਰਿਹਾ ਹੈ | ਜਿਸ ਨੂੰ ਪਿੰਡ ਵਾਸੀ ਕਦੇ ਵੀ ਸਹਿਣ ਨਹੀਂ ਕਰਨਗੇ | ਉਨ੍ਹਾਂ ਦੱਸਿਆ ਕਿ ਪਲਾਂਟ ਦੇ ਮਾਲਕ ਕਰਮਜੀਤ ਸਿੰਘ ਵਲੋਂ ਭੇਜੇ ਕਾਨੂੰਨੀ ਨੋਟਿਸ ਵਿਚ ਲਿਖਿਆ ਹੈ ਕਿ ਧਰਨਾ ਕੰਕਰੀਟ ਪਲਾਂਟ ਵਾਲੀ ਥਾਂ ਉੱਤੇ ਪਲਾਟ ਵਿਚ ਦਿੱਤਾ ਗਿਆ ਹੈ | ਜਦੋਂ ਕਿ ਸੱਚ ਇਹ ਹੈ ਕਿ ਧਰਨਾ ਕੰਕਰੀਟ ਪਲਾਂਟ ਤੋਂ ਬਾਹਰ ਵੱਖਰੀ ਜਗ੍ਹਾ ਉੱਤੇ ਦਿੱਤਾ ਜਾ ਰਿਹਾ ਹੈ | ਕਾਨੂੰਨੀ ਨੋਟਿਸ ਵਿਚ ਦੂਜੀ ਝੂਠੀ ਜਾਣਕਾਰੀ ਦੇ ਆਧਾਰਤ ਇਹ ਲਿਖਿਆ ਗਿਆ ਹੈ ਕਿ ਕੰਕਰੀਟ ਪਲਾਂਟ ਦੇ ਵਿਚ ਕੀਮਤੀ ਤੇ ਵੱਡੀ ਮਸ਼ੀਨਰੀ ਖੜੀ ਹੈ | ਜਿਸ ਨੂੰ ਜੰਗਾਲ ਲੱਗਣ ਕਾਰਨ ਤੇ ਹੋਰ ਕਾਰਨਾਂ ਕਰਕੇ ਦੋ ਕਰੋੜ ਦਾ ਨੁਕਸਾਨ ਹੋ ਗਿਆ ਹੈ | ਗਰਾਮ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਧਰਨਾ 23 ਅਪ੍ਰੈਲ ਤੋਂ ਜਾਰੀ ਹੈ | ਉਸ ਦਿਨ ਤੋਂ ਕੰਕਰੀਟ ਪਲਾਂਟ ਦੇ ਵਿਚ ਕੋਈ ਮਸ਼ੀਨਰੀ ਨਹੀਂ ਖੜੀ ਹੈ | ਕੰਕਰੀਟ ਪਲਾਂਟ ਮਾਲਕ ਕਰਮਜੀਤ ਸਿੰਘ ਨੇ ਇਹ ਦੋ ਬੁਨਿਆਦੀ ਝੂਠੇ ਕਾਰਨ ਬਣਾ ਕੇ ਪਿੰਡ ਵਾਸੀਆਂ ਨੂੰ ਡਰਾਉਣ ਧਮਕਾਉਣ ਅਤੇ ਪਰੇਸ਼ਾਨ ਕਰਨ ਲਈ ਕਾਨੂੰਨੀ ਨੋਟਿਸ ਭੇਜਿਆ ਹੈ | ਇਸ ਮੌਕੇ ਗ੍ਰਾਮ ਪੰਚਾਇਤਾਂ ਤੇ ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਾਨੂੰਨੀ ਨੋਟਿਸਾਂ ਕਾਰਨ ਕਿਸੇ ਪਿੰਡ ਵਾਸੀ ਨੂੰ ਮਾਨਸਿਕ ਪਰੇਸ਼ਾਨੀ ਜਾਂ ਹੋਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੰਕਰੀਟ ਪਲਾਂਟ ਦਾ ਮਾਲਕ ਕਰਮਜੀਤ ਸਿੰਘ ਦੁਭਾਲੀ ਹੋਵੇਗਾ | ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਕੰਕਰੀਟ ਪਲਾਂਟ ਦਾ ਮਾਲਕ ਪਲਾਂਟ ਲੱਗਣ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਵਿਚ ਡਰ ਭੈ ਤੇ ਪਰੇਸ਼ਾਨੀਆਂ ਪੈਦਾ ਕਰਨ ਦਾ ਯਤਨ ਕਰ ਰਿਹਾ ਹੈ | ਜੇਕਰ ਕੰਕਰੀਟ ਪਲਾਂਟ ਲੱਗ ਗਿਆ ਤਾਂ ਪਿੰਡ ਵਾਸੀਆਂ ਦਾ ਜੀਣਾ ਦੁੱਭਰ ਹੋ ਜਾਵੇਗਾ | ਇਸ ਕਰਕੇ ਦੋਨੋਂ ਪਿੰਡ ਵਾਸੀਆਂ ਵਲੋਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਜਾਂਦੀ ਹੈ ਕਿ ਇਸ ਕੰਕਰੀਟ ਪਲਾਂਟ ਨੂੰ ਲੱਗਣ ਤੋਂ ਤੁਰੰਤ ਰੋਕਿਆ ਜਾਵੇ, ਦਿੱਤੀਆਂ ਮਨਜ਼ੂਰੀਆਂ ਰੱਦ ਕੀਤੀਆਂ ਜਾਣ | ਧਰਨੇ ਵਿਚ ਹੋਰਨਾਂ ਤੋਂ ਇਲਾਵਾ ਸੰਘਰਸ਼ ਕਮੇਟੀ ਦੇ ਆਗੂ ਲਖਬੀਰ ਸਿੰਘ, ਬਹਾਦਰ ਸਿੰਘ, ਰਣਜੀਤ ਸਿੰਘ ਰਾਣਾ, ਬਲਦੇਵ ਸਿੰਘ ਧਾਲੀਵਾਲ, ਪੰਚ ਸੱਜਣ ਸਿੰਘ, ਗੁਰਦੀਪ ਸਿੰਘ, ਰਣਜੋਧ ਸਿੰਘ, ਚੌਕੀਦਾਰ ਮੋਹਨ ਸਿੰਘ, ਗੁਰਦੇਵ ਸਿੰਘ, ਕਾਕਾ ਓਾਕਾਰ ਸਿੰਘ, ਸਰਮਜੀਤ ਸਿੰਘ ਰਾਣਾ, ਪਟਵਾਰੀ ਸੋਹਣ ਸਿੰਘ, ਤਰਲੋਚਨ ਸਿੰਘ, ਜਤਿੰਦਰ ਸਿੰਘ ਸਰਾਓ, ਹਰਮਿੰਦਰ ਸਿੰਘ ਕਾਕਾ, ਡਾਕਟਰ ਸੁਖਵਿੰਦਰ ਪਾਲ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ਵਿਚ ਖਿਡਾਰੀਆਂ ਨੇ ਦਿਖਾਇਆ ਹੁਨਰ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਨੂੰ ਲੈ ਨੰਗਲ ਪੁਲਿਸ ਹੋਈ ਮੁਸਤੈਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।