06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ਵਿਚ ਖਿਡਾਰੀਆਂ ਨੇ ਦਿਖਾਇਆ ਹੁਨਰ <br/>

ਅਜੀਤ ਡੈਸਕ 18-05-2026
ਰੂਪਨਗਰ, 17 ਮਈ (ਸਤਨਾਮ ਸਿੰਘ ਸੱਤੀ)-ਰੂਪਨਗਰ ਚੈੱਸ ਐਸੋਸੀਏਸ਼ਨ ਵਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ਕਰਵਾਈ ਗਈ | ਮੁਕਾਬਲੇ ਦਾ ਉਦਘਾਟਨ ਪੰਜਾਬ ਚੈੱਸ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਜਤਿੰਦਰ ਸਿੰਘ ਨੇ ਕੀਤਾ | ਇਸ ਮੁਕਾਬਲੇ ਵਿਚ ਜ਼ਿਲ੍ਹੇ ਭਰ ਤੋਂ ਕਰੀਬ 60 ਖਿਡਾਰੀਆਂ ਨੇ ਭਾਗ ਲਿਆ | ਓਪਨ ਵਰਗ ਵਿਚ ਸਾਕੇਤ ਭੱਲਾ ਪਹਿਲੇ, ਪ੍ਰਭਜੋਤ ਸਿੰਘ ਦੂਜੇ ਅਤੇ ਰੁਦਰਾ ਅਰੋੜਾ ਤੀਜੇ ਸਥਾਨ 'ਤੇ ਰਹੇ | ਲੜਕੀਆਂ ਦੇ ਅੰਡਰ-7 ਵਰਗ ਵਿਚ ਕਾਵਿਆ ਚੌਧਰੀ, ਅੰਡਰ-11 ਵਿਚ ਭਾਵਨਾ, ਅੰਡਰ-13 ਵਿਚ ਦਿਲਪ੍ਰੀਤ ਕੌਰ ਅਤੇ ਅੰਡਰ-17 ਵਿਚ ਕੋਮਲਪ੍ਰੀਤ ਕੌਰ ਨੇ ਪਹਿਲੇ ਸਥਾਨ ਹਾਸਲ ਕੀਤੇ | ਲੜਕਿਆਂ ਦੇ ਵਰਗ ਵਿਚ ਅੰਡਰ-7 ਵਿਚ ਰਿਸ਼ਾਨ ਰਾਣਾ, ਅੰਡਰ-11 ਵਿਚ ਆਹਿਰ ਅਰਮਾਨ, ਅੰਡਰ-13 ਵਿਚ ਸ਼ਹਿਜਾਦ ਸਿੰਘ ਸੈਣੀ, ਅੰਡਰ-15 ਵਿਚ ਦਿਵਾਂਸ਼ ਅਰੋੜਾ, ਅੰਡਰ-17 ਵਿਚ ਅਸ਼ਪ੍ਰੀਤ ਜੱਸੜ ਅਤੇ ਅੰਡਰ-19 ਵਿਚ ਹਰਸ਼ੁਲ ਅਮਰ ਚੌਧਰੀ ਨੇ ਪਹਿਲੇ ਸਥਾਨ ਹਾਸਲ ਕੀਤੇ | ਸਮਾਪਤੀ ਸਮਾਰੋਹ ਵਿਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਕੁਲਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ | ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਹੁਣ ਰਾਜ ਪੱਧਰੀ ਮੁਕਾਬਲਿਆਂ ਵਿਚ ਜ਼ਿਲ੍ਹਾ ਰੂਪਨਗਰ ਦੀ ਨੁਮਾਇੰਦਗੀ ਕਰਨਗੇ | ਇਸ ਮੌਕੇ ਖ਼ਜ਼ਾਨਚੀ ਤੁਸ਼ਾਰ ਸਕਸੇਨਾ, ਕੋਚ ਗੁਰਜੀਤ ਸਿੰਘ ਅਤੇ ਮੈਂਬਰ ਕਰਮਨਦੀਪ ਸਿੰਘ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕੌਮਾਂਤਰੀ ਹਾਈਪਰਟੈਂਸ਼ਨ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਰਹਿਣ ਦੀ ਅਪੀਲ <br/> ਅਗਲੀ ਖ਼ਬਰ ਕੰਕਰੀਟ ਪਲਾਂਟ ਬੰਦ ਕਰਵਾਉਣ ਲਈ ਲੱਗਿਆ ਧਰਨਾ 24ਵੇਂ ਦਿਨ ਵੀ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।