ਖਰੜ, 17 ਮਈ (ਜੰਡਪੁਰੀ)-ਨਗਰ ਕੌਂਸਲ ਖਰੜ ਦੀ ਚੋਣ ਰੱਦ ਹੋਣ ਸੰਬੰਧੀ 11 ਅਪ੍ਰੈਲ ਨੂੰ ਸਿਰਲੇਖ ਹੇਠ 'ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਭੰਬਲਭੂਸਾ ਖ਼ਤਮ' ਅਤੇ 'ਨਗਰ ਕੌਂਸਲ ਦੀ ਹਦੂਦ 'ਚ ਨਵੇਂ ਸ਼ਾਮਿਲ ਹੋਏ ਛੇ ਪਿੰਡਾਂ ਦੇ ਵੋਟਰ ਨਹੀਂ ਪਾ ਸਕਣਗੇ ਵੋਟਾਂ' ਲਈ ਖ਼ਬਰ ਛਪੀ ਸੀ, ਜਿਸ ਤੋਂ ਜਾਗਰੂਕ ਹੋ ਕੇ ਪਿੰਡਾਂ ਦੇ ਲੋਕਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਸੀ | ਚੋਣਾਂ ਮੁਲਤਵੀ ਹੋਣ 'ਤੇ ਐਡਵੋਕੇਟ ਕਾਰਤਿਕ ਵੈਕਟਰ ਅਤੇ ਐਡਵੋਕੇਟ ਹਰਸ਼ ਚੋਪੜਾ ਦੇ ਸਨਮਾਨਿਤ ਸਮਾਰੋਹ ਮੌਕੇ ਅਜੀਤ ਨਾਲ ਗੱਲਬਾਤ ਕਰਦਿਆਂ ਛੇ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਅਗਰ ਉਕਤ ਖ਼ਬਰ ਅਖਬਾਰ 'ਚ ਪ੍ਰਕਾਸ਼ਿਤ ਨਾ ਹੁੰਦੀ ਤਾਂ ਉਨ੍ਹਾਂ ਨੇ ਵੋਟਾਂ ਤੋਂ ਵਾਂਝੇ ਰਹਿ ਜਾਣਾ ਸੀ, ਪਰ ਜਦਾਰ ਖ਼ਬਰ ਅਖਬਾਰ 'ਚ ਪ੍ਰਕਾਸ਼ਿਤ ਹੋਈ ਤਾਂ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਨਗਰ ਕੌਂਸਲ ਦੀਆਂ 26 ਤਰੀਕ ਨੂੰ ਹੋਣ ਵਾਲੀਆਂ ਚੋਣਾਂ ਵਿਚ ਵੋਟਾਂ ਦੇ ਹੱਕ ਤੋਂ ਵਾਂਝੇ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਇਨਸਾਫ ਮਿਲਿਆ ਹੈ |