08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨਾਕਾਬੰਦੀ ਦੌਰਾਨ ਨਾਜਾਇਜ਼ ਸ਼ਰਾਬ ਸਮੇਤ ਕਾਬੂ <br/>

ਅਜੀਤ ਡੈਸਕ 18-05-2026
ਮੁੱਲਾਂਪੁਰ ਗਰੀਬਦਾਸ, 17 ਮਈ (ਦਿਲਬਰ ਸਿੰਘ ਖੈਰਪੁਰ)-ਆਬਕਾਰੀ ਵਿਭਾਗ ਦੀ ਟੀਮ ਦੇ ਸਹਿਯੋਗ ਨਾਲ ਜ਼ਿਲ੍ਹਾ ਆਬਕਾਰੀ ਅਫ਼ਸਰ ਦੀਵਾਨ ਚੰਦ ਦੀ ਅਗਵਾਈ 'ਚ ਪੁਲਿਸ ਥਾਣਾ ਮਾਜਰੀ ਦੀ ਟੀਮ ਨੇ ਸਵਰਾਜ ਫੈਕਟਰੀ ਮਾਜਰੀ ਨੇੜੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਇਸ ਸੰਬੰਧੀ ਸਤਿੰਦਰ ਮੱਲ੍ਹੀ ਕੁਰਾਲੀ ਸਰਕਲ ਨੇ ਦੱਸਿਆ ਕਿ ਆਬਕਾਰੀ ਪੁਲਿਸ ਅਤੇ ਸਥਾਨਕ ਪੁਲਿਸ ਦੇ ਤਾਲਮੇਲ ਨਾਲ ਨਾਕਾ ਆਪ੍ਰੇਸ਼ਨ ਦੌਰਾਨ ਸਿਆਲਬਾ ਮਾਜਰੀ ਵਿਖੇ ਚਿੱਟੇ ਰੰਗ ਦੀ ਇਕ ਟਾਟਾ ਇੰਡੀਕੋ ਨੂੰ ਰੋਕਿਆ ਗਿਆ, ਜਿਸਦੀ ਜਾਂਚ ਕਰਨ 'ਤੇ ਉਸ 'ਚੋਂ ਨਾਜਾਇਜ਼ ਸ਼ਰਾਬ ਬਰਾਮਦ ਹੋਈ, ਜੋ ਸਿਰਫ ਚੰਡੀਗੜ੍ਹ 'ਚ ਵਿਕਰੀਯੋਗ ਸੀ | ਕਥਿਤ ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਵਾਸੀ ਪਿੰਡ ਮਨਸੂਰਪੁਰ ਖਮਾਣੋਂ (ਸ੍ਰੀ ਫਤਿਹਗੜ੍ਹ ਸਾਹਿਬ) ਵਜੋਂ ਹੋਈ ਹੈ, ਜਿਸ ਖ਼ਿਲਾਫ਼ ਥਾਣਾ ਮਾਜਰੀ ਵਿਖੇ ਪੰਜਾਬ ਐਕਸਾਈਜ਼ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ |

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਜਨਗਣਨਾ ਦੇ ਕੰਮ 'ਚ ਲਾਪ੍ਰਵਾਹੀ 'ਤੇ ਸਖ਼ਤ ਕਾਰਵਾਈ ਦੇ ਨਿਰਦੇਸ਼ <br/> ਅਗਲੀ ਖ਼ਬਰ ਲੋਕਾਂ ਦਾ ਵੋਟਾਂ 'ਚ ਹੱਕ ਵਾਂਝਾ ਰੱਖਣ 'ਤੇ ਮਾਮਲਾ ਹਾਈਕੋਰਟ ਪਹੁੰਚਿਆ ਨਗਰ ਕੌਂਸਲ ਖਰੜ ਦੀ ਚੋਣ ਹੋਈ ਮੁਲਤਵੀ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।