11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਟਰਾਂਸਪੋਰਟ ਗੋਦਾਮ 'ਚੋਂ 17.45 ਲੱਖ ਰੁ. ਦੇ 15 ਆਈਫੋਨ ਚੋਰੀ

ਅਜੀਤ ਡੈਸਕ 18-05-2026
ਜ਼ੀਰਕਪੁਰ, 17 ਮਈ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਭਬਾਤ 'ਚ ਇਕ ਲੌਜਿਸਟਿਕਸ ਗੋਦਾਮ 'ਚੋਂ ਲਗਭਗ 17.45 ਲੱਖ ਰੁ. ਦੇ 15 ਆਈਫੋਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਅਰਵਿੰਦ ਜੇਟਲੀ ਵਾਸੀ ਪੰਚਕੂਲਾ ਨੇ ਦੱਸਿਆ ਕਿ ਉਸਦੀ ਫਰਮ ਐਮ. ਐਸ. ਏ. ਆਰ. ਬੀ. 2ਬੀ. ਲੌਜੀਸਟਿਕਸ ਭਬਾਤ ਵਿਖੇ ਨਿਰਮਾਣ ਟ੍ਰਾਂਸਪੋਰਟ ਦੇ ਨੇੜੇ ਸਥਿਤ ਹੈ | ਉਸ ਨੇ ਦੱਸਿਆ ਕਿ 25 ਮਾਰਚ ਨੂੰ ਮਹਿੰਦਰਾ ਪਿਕਅੱਪ ਗੱਡੀ ਰਾਹੀਂ ਸੈਕਟਰ 22 ਚੰਡੀਗੜ੍ਹ ਸਥਿਤ ਐਮ. ਐਸ. ਵਿਜ਼ਨ ਟੈਲੀ ਕਮਿਊਨੀਕੇਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਤੋਂ ਮੋਬਾਈਲ ਫੋਨ ਦਾ ਸਟਾਕ ਆਇਆ ਸੀ | ਗੱਡੀ ਵਿਚ ਲੋਡ ਕੁੱਲ 36 ਡੱਬੇ ਗੋਦਾਮ ਵਿਚ ਉਤਾਰੇ ਗਏ | ਸ਼ਿਕਾਇਤਕਰਤਾ ਅਨੁਸਾਰ ਜਦੋਂ ਉਸ ਰਾਤ ਅੱਗੇ ਸਪਲਾਈ ਲਈ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਦੋ ਡੱਬੇ ਗਾਇਬ ਪਾਏ ਗਏ | ਇਨ੍ਹਾਂ ਦੋਵਾਂ ਡੱਬਿਆਂ 'ਚ ਕੁੱਲ 15 ਆਈਫੋਨ ਸਨ, ਜਿਨ੍ਹਾਂ ਦੀ ਕੀਮਤ ਲਗਭਗ 17 ਲੱਖ 45 ਹਜ਼ਾਰ ਦੇ ਕਰੀਬ ਬਣਦੀ ਹੈ | ਚੋਰੀ ਹੋਏ ਇਨ੍ਹਾਂ ਮੋਬਾਈਲ ਫੋਨਾਂ 'ਚ ਆਈਫੋਨ 17, ਆਈਫੋਨ 17 ਪ੍ਰੋ ਅਤੇ ਆਈਫੋਨ 17 ਪ੍ਰੋ ਮੈਕਸ ਦੇ ਵੱਖ-ਵੱਖ ਮਾਡਲ ਸ਼ਾਮਿਲ ਸਨ | ਅਰਵਿੰਦ ਜੇਟਲੀ ਨੇ ਪੁਲਿਸ ਨੂੰ ਦੱਸਿਆ ਕਿ ਚੋਰੀ ਤੋਂ ਬਾਅਦ ਉਸ ਨੇ ਆਪਣੇ ਪੱਧਰ 'ਤੇ ਬਹੁਤ ਭਾਲ ਤੇ ਪੁੱਛਗਿੱਛ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ | ਸ਼ਿਕਾਇਤ ਮਿਲਣ 'ਤੇ ਜ਼ੀਰਕਪੁਰ ਪੁਲਿਸ ਨੇ ਜਾਂਚ ਮਗਰੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਬੀ. ਐਨ. ਐਸ. ਦੀ ਧਾਰਾ 305 ਤਹਿਤ ਕੇਸ ਦਰਜ ਕੀਤਾ ਹੈ | ਉਕਤ ਮਾਮਲੇ ਦੇ ਪੜਤਾਲੀਆ ਅਫ਼ਸਰ ਏ. ਐਸ. ਆਈ. ਹਰਵਿੰਦਰ ਸਿੰਘ ਨੇ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਕੇ ਸੀ. ਸੀ. ਟੀ. ਵੀ. ਫੁਟੇਜ ਤੇ ਹੋਰ ਸਬੂਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਪਿੰਡ ਹਸਨਪੁਰ ਵਿਖੇ ਸਮਾਗਮ 'ਚ ਭਾਜਪਾ ਆਗੂ ਰਾਣਾ ਗਿੱਲ ਨੇ ਲਗਵਾਈ ਹਾਜ਼ਰੀ <br/> ਅਗਲੀ ਖ਼ਬਰ ਡੇਰਾਬੱਸੀ ਵਿਖੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਰੇਤੇ ਨਾਲ ਲੱਦਿਆ ਟਿੱਪਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।