ਸ੍ਰੀ ਅਨੰਦਪੁਰ ਸਾਹਿਬ, 19 ਮਈ (ਕਰਨੈਲ ਸਿੰਘ)-ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਚੋਣਾਂ ਲਈ ਰਿਟਰਨਿੰਗ ਅਫ਼ਸਰ ਵਲੋਂ ਉਮੀਦਵਾਰਾਂ ਦੀ ਅੰਤਿਮ ਸੂਚੀ ਅਤੇ ਚੋਣ ਨਿਸ਼ਾਨ ਜਾਰੀ ਕਰ ਦਿੱਤੇ ਗਏ ਹਨ | 12 ਵਾਰਡਾਂ ਲਈ ਕੁੱਲ 34 ਉਮੀਦਵਾਰ ਚੋਣ ਮੈਦਾਨ ਵਿਚ ਹਨ | ਵਾਰਡ ਨੰਬਰ 1 ਵਿਚ ਅਮਨਦੀਪ ਕੌਰ (ਆਪ) ਨੂੰ ਝਾੜੂ, ਗੁਰਪ੍ਰੀਤ ਕੌਰ (ਆਜ਼ਾਦ) ਨੂੰ ਬਾਲਟੀ ਅਤੇ ਬਲਜੀਤ ਕੌਰ (ਸ਼੍ਰੋਮਣੀ ਅਕਾਲੀ ਦਲ) ਨੂੰ ਤੱਕੜੀ ਮਾਰ ਚੋਣ ਨਿਸ਼ਾਨ ਮਿਲਿਆ ਹੈ | ਵਾਰਡ ਨੰਬਰ 2 ਵਿਚ ਹਰਜੀਤ ਸਿੰਘ ਜੀਤਾ (ਆਪ) ਝਾੜੂ ਅਤੇ ਪਰਮਵੀਰ ਸਿੰਘ ਰਾਣਾ (ਆਜ਼ਾਦ) ਟਰੈਕਟਰ ਨਿਸ਼ਾਨ 'ਤੇ ਚੋਣ ਲੜਨਗੇ | ਵਾਰਡ ਨੰਬਰ 3 ਵਿਚ ਕੁਲਵੰਤ ਕੌਰ (ਆਪ) ਨੂੰ ਝਾੜੂ ਅਤੇ ਪਰਵੀਨ ਕੁਮਾਰੀ ਅਕਾਲੀ ਦਲ ਨੂੰ ਤੱਕੜੀ ਨਿਸ਼ਾਨ ਮਿਲਿਆ ਹੈ | ਵਾਰਡ ਨੰਬਰ 4 ਵਿਚ ਕਮਲਜੀਤ ਸਿੰਘ (ਆਪ) ਸਰਬ ਸੰਮਤੀ ਨਾਲ ਕੌਂਸਲਰ ਬਣੇ ਵਾਰਡ ਨੰਬਰ 5 ਵਿਚ ਹਰਪਾਲ ਕੌਰ (ਆਪ) ਨੂੰ ਝਾੜੂ, ਕੁਲਦੀਪ ਕੌਰ (ਸਰੋਮਣੀ ਅਕਾਲੀ ਦਲ) ਨੂੰ ਤੱਕੜੀ ਅਤੇ ਬਲਬੀਰ ਕੌਰ (ਆਜ਼ਾਦ) ਨੂੰ ਟਰੈਕਟਰ ਨਿਸ਼ਾਨ ਮਿਲਿਆ ਹੈ | ਵਾਰਡ ਨੰਬਰ 6 ਵਿਚ ਇੰਦਰਜੀਤ ਸਿੰਘ (ਆਪ) ਝਾੜੂ, ਸਾਹਿਬ ਸਿੰਘ ਅਕਾਲੀ ਦਲ ਤੱਕੜੀ ਅਤੇ ਮਹਿੰਦਰ ਸਿੰਘ ਵਾਲੀਆ (ਆਜ਼ਾਦ) ਟਰੈਕਟਰ ਨਿਸ਼ਾਨ 'ਤੇ ਚੋਣ ਲੜਨਗੇ | ਵਾਰਡ ਨੰਬਰ 7 ਵਿਚ ਕੁਲਵਿੰਦਰ ਕੌਰ (ਆਜ਼ਾਦ) ਨੂੰ ਟਰੈਕਟਰ, ਤਰਲੋਚਨ ਕੌਰ (ਅਕਾਲੀ ਦਲ) ਨੂੰ ਤੱਕੜੀ ਅਤੇ ਮਨਪ੍ਰੀਤ ਕੌਰ (ਆਪ) ਨੂੰ ਝਾੜੂ ਨਿਸ਼ਾਨ ਮਿਲਿਆ ਹੈ | ਵਾਰਡ ਨੰਬਰ 8 ਵਿਚ ਸੁਨੀਲ ਕੁਮਾਰ (ਆਪ) ਝਾੜੂ, ਜਸਪਾਲ ਸਿੰਘ (ਭਾਜਪਾ) ਕਮਲ ਦਾ ਫ਼ੁਲ ਤੇ ਰਾਮ ਸਿੰਘ (ਅਕਾਲੀ ਦਲ) ਤੱਕੜੀ ਨਿਸ਼ਾਨ 'ਤੇ ਚੋਣ ਲੜ ਰਹੇ ਹਨ | ਵਾਰਡ ਨੰਬਰ 9 ਵਿਚ ਸੁਨੀਤਾ ਰਾਣੀ (ਭਾਜਪਾ) ਨੂੰ ਕਮਲ, ਕਮਲਦੀਪ ਕੌਰ (ਆਜ਼ਾਦ) ਨੂੰ ਟਰੈਕਟਰ ਅਤੇ ਜਸਵੀਰ ਕੌਰ (ਆਪ) ਨੂੰ ਝਾੜੂ ਨਿਸ਼ਾਨ ਅਲਾਟ ਕੀਤਾ ਗਿਆ ਹੈ | ਵਾਰਡ ਨੰਬਰ 10 ਵਿਚ ਸੁਖਦੇਵ ਸਿੰਘ (ਆਜ਼ਾਦ) ਟਰੈਕਟਰ, ਸਤਵਿੰਦਰ ਸਿੰਘ (ਭਾਜਪਾ) ਕਮਲ, ਕਮਲਜੀਤ ਸਿੰਘ (ਆਪ) ਝਾੜੂ ਅਤੇ ਮਦਨ ਲਾਲ (ਆਜ਼ਾਦ) ਹੈਂਡ ਕਾਰਟ ਨਿਸ਼ਾਨ 'ਤੇ ਚੋਣ ਮੈਦਾਨ ਵਿਚ ਹਨ | ਵਾਰਡ ਨੰਬਰ 11 ਵਿਚ ਅੰਮਿ੍ਤ ਲਾਲ (ਭਾਜਪਾ) ਨੂੰ ਕਮਲ, ਜਸਵਿੰਦਰ ਸਿੰਘ (ਆਜ਼ਾਦ) ਨੂੰ ਬਾਲਟੀ, ਦੀਪਕ ਆਂਗਰਾ (ਆਪ) ਨੂੰ ਝਾੜੂ ਅਤੇ ਪਰਮਜੀਤ ਸਿੰਘ (ਆਜ਼ਾਦ) ਨੂੰ ਟਰੈਕਟਰ ਨਿਸ਼ਾਨ ਮਿਲਿਆ ਹੈ | ਵਾਰਡ ਨੰਬਰ 12 ਵਿਚ ਜਤਿਨ ਕੌਸ਼ਲ (ਆਪ) ਝਾੜੂ ਅਤੇ ਨੀਰਜਾ ਮਹਿਤਾ (ਆਜ਼ਾਦ) ਸੇਬ ਨਿਸ਼ਾਨ 'ਤੇ ਚੋਣ ਲੜ ਰਹੇ ਹਨ | ਵਾਰਡ ਨੰਬਰ 13 ਵਿਚ ਅਰਸ਼ਵਿੰਦਰ ਕੌਰ (ਆਪ) ਨੂੰ ਝਾੜੂ ਅਤੇ ਸਰਬਜੀਤ ਕੌਰ (ਆਜ਼ਾਦ) ਨੂੰ ਬਾਲਟੀ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ | ਚੋਣ ਨਿਸ਼ਾਨ ਜਾਰੀ ਹੋਣ ਤੋਂ ਬਾਅਦ ਸਾਰੇ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ਅਤੇ ਸ਼ਹਿਰ ਵਿਚ ਚੋਣੀ ਮਾਹੌਲ ਗਰਮਾ ਗਿਆ ਹੈ |