07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

21 ਵਾਰਡਾਂ ਲਈ ਉਮੀਦਵਾਰਾਂ ਅਤੇ ਚੋਣ ਨਿਸ਼ਾਨਾਂ ਦੀ ਫਾਈਨਲ ਸੂਚੀ ਜਾਰੀ <br/>

ਅਜੀਤ ਡੈਸਕ 20-05-2026
ਰੂਪਨਗਰ, 19 ਮਈ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਦੇ 21 ਵਾਰਡਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ ਮਗਰੋਂ ਚੋਣ ਮੈਦਾਨ ਦੀ ਤਸਵੀਰ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਹੈ | ਚੋਣ ਵਿਭਾਗ ਵੱਲੋਂ ਜਾਰੀ ਕੀਤੀ ਗਈ ਫਾਈਨਲ ਸੂਚੀ ਮੁਤਾਬਿਕ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ | ਜਾਰੀ ਲਿਸਟ ਮੁਤਾਬਿਕ- ਵਾਰਡ ਨੰਬਰ 1 ਤੋਂ ਗੁਰਮੀਤ ਸਿੰਘ (ਕਾਂਗਰਸ ਚੋਣ ਨਿਸ਼ਾਨ ਪੰਜਾ), ਗੱਜਣ ਸਿੰਘ (ਸ਼੍ਰੋਮਣੀ ਅਕਾਲੀ ਦਲ ਚੋਣ ਨਿਸ਼ਾਨ ਤੱਕੜੀ), ਪਰਵੀਨ ਸਿੰਘ (ਆਮ ਆਦਮੀ ਪਾਰਟੀ ਚੋਣ ਨਿਸ਼ਾਨ ਝਾੜੂ) ਅਤੇ ਰਜੇਸ਼ਵਰ ਕੁਮਾਰ (ਭਾਜਪਾ ਚੋਣ ਨਿਸ਼ਾਨ ਕਮਲ ਦਾ ਫ਼ੁਲ) ਚੋਣ ਮੈਦਾਨ ਵਿਚ ਹਨ | ਵਾਰਡ ਨੰਬਰ 2 ਤੋਂ ਕਰਮਜੀਤ ਕੌਰ (ਭਾਜਪਾ), ਬਲਵਿੰਦਰ ਕੌਰ (ਆਮ ਆਦਮੀ ਪਾਰਟੀ) ਅਤੇ ਗੁਰਮੀਤ ਕੌਰ (ਕਾਂਗਰਸ) ਚੋਣ ਲੜ ਰਹੇ ਹਨ | ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਅਰਜ਼ੀ ਤਕਨੀਕੀ ਗ਼ਲਤੀ ਕਾਰਨ ਰੱਦ ਹੋ ਗਈ ਸੀ | ਵਾਰਡ ਨੰਬਰ 3 ਤੋਂ ਅੰਮਿ੍ਤਪਾਲ ਸਿੰਘ (ਆਪ), ਅੰਕੁਰ ਗੁਪਤਾ (ਭਾਜਪਾ), ਪਰਮਿੰਦਰ ਸਿੰਘ (ਕਾਂਗਰਸ) ਅਤੇ ਮਨਜੀਤ ਸਿੰਘ ਤੰਬੜ (ਅਕਾਲੀ ਦਲ) ਮੈਦਾਨ ਵਿਚ ਹਨ | ਵਾਰਡ ਨੰਬਰ 4 ਤੋਂ ਅਮਰਿੰਦਰ ਸਿੰਘ ਰੀਹਲ ਹੁਣ ਦੁਬਾਰਾ ਫੇਰ (ਆਜ਼ਾਦ) ਚੋਣ ਨਿਸ਼ਾਨ ਟਰੈਕਟਰ, ਗੁਰਵਿੰਦਰ ਸਿੰਘ (ਅਕਾਲੀ ਦਲ), ਤੇਜਿੰਦਰ ਸਿੰਘ (ਆਪ) ਅਤੇ ਮੁਹਿੰਦਰਪਾਲ (ਭਾਜਪਾ) ਚੋਣ ਲੜ ਰਹੇ ਹਨ | ਵਾਰਡ ਨੰਬਰ 5 ਤੋਂ ਅਨੂਪ ਕੁਮਾਰ (ਆਪ), ਸਿਮਰਨਜੀਤ ਸਿੰਘ (ਆਜ਼ਾਦ ਚੋਣ ਨਿਸ਼ਾਨ ਜੀਪ), ਕਰਨ ਕੌਸ਼ਲ (ਭਾਜਪਾ) ਅਤੇ ਪਰਮਜੀਤ ਸਿੰਘ ਮੱਕੜ ਸਾਬਕਾ ਪ੍ਰਧਾਨ ਨਗਰ ਕੌਂਸਲ ਰੂਪਨਗਰ (ਅਕਾਲੀ ਦਲ) ਮੈਦਾਨ ਵਿਚ ਹਨ, ਇੱਥੋਂ ਕਾਂਗਰਸ ਪਾਰਟੀ ਨੇ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਉਤਾਰਿਆ | ਵਾਰਡ ਨੰਬਰ 6 ਤੋਂ ਸੰਤੋਸ਼ ਕੁਮਾਰੀ (ਆਪ), ਕੁਲਵੀਰ ਕੌਰ (ਅਕਾਲੀ ਦਲ), ਨੀਤੂ ਕਪਲਾ (ਭਾਜਪਾ) ਅਤੇ ਨੀਰੂ ਰਾਣੀ (ਕਾਂਗਰਸ) ਚੋਣ ਲੜ ਰਹੇ ਹਨ | ਵਾਰਡ ਨੰਬਰ 7 ਤੋਂ ਅਮਰੀਕ ਸਿੰਘ (ਅਕਾਲੀ ਦਲ), ਸੁਖਜਿੰਦਰ ਸਿੰਘ (ਆਪ), ਸੁਰਜੀਤ ਸਿੰਘ (ਭਾਜਪਾ), ਕਮਲਜੀਤ ਸਿੰਘ (ਆਜ਼ਾਦ ਚੋਣ ਨਿਸ਼ਾਨ ਬਾਲਟੀ), ਕਰਮ ਸਿੰਘ (ਕਾਂਗਰਸ) ਅਤੇ ਬਲਵਿੰਦਰ ਸਿੰਘ (ਆਜ਼ਾਦ ਚੋਣ ਨਿਸ਼ਾਨ ਹਵਾਈ ਜਹਾਜ਼) ਚੋਣ ਮੈਦਾਨ ਵਿਚ ਹਨ | ਵਾਰਡ ਨੰਬਰ 8 ਤੋਂ ਜਸਵੀਰ ਕੌਰ (ਭਾਜਪਾ), ਪ੍ਰਵੀਨ ਛਤਵਾਲ (ਆਜ਼ਾਦ ਚੋਣ ਨਿਸ਼ਾਨ ਟਰੈਕਟਰ, ਅਕਾਲੀ ਦਲ ਦੇ ਸਮਰਥਨ ਨਾਲ) ਅਤੇ ਪਿ੍ਯੰਕਾ (ਆਪ ਦੇ ਚੋਣ ਨਿਸ਼ਾਨ ਤੋਂ) ਚੋਣ ਲੜ ਰਹੇ ਹਨ | ਵਾਰਡ ਨੰਬਰ 9 ਤੋਂ ਅਭਿਸ਼ੇਕ ਭੱਟੀ (ਭਾਜਪਾ), ਸਲੀਮ ਕੁਮਾਰ (ਆਪ), ਜੰਗਵੀਰ ਸਿੰਘ (ਆਜ਼ਾਦ ਚੋਣ ਨਿਸ਼ਾਨ ਟਰੱਕ), ਪਰਮਿੰਦਰ ਸਿੰਘ (ਆਜ਼ਾਦ ਚੋਣ ਨਿਸ਼ਾਨ ਹਵਾਈ ਜਹਾਜ਼), ਪਿ੍ੰਸ ਕੁਮਾਰ (ਆਜ਼ਾਦ ਚੋਣ ਨਿਸ਼ਾਨ ਕਿਤਾਬ), ਰਾਜ ਕੁਮਾਰ (ਅਕਾਲੀ ਦਲ) ਅਤੇ ਰੇਖਾ ਰਾਣੀ (ਕਾਂਗਰਸ) ਚੋਣ ਮੈਦਾਨ ਵਿਚ ਹਨ | ਵਾਰਡ ਨੰਬਰ 10 ਤੋਂ ਕਿਰਨ ਗੁਪਤਾ (ਭਾਜਪਾ), ਜੋਤੀ ਨਾਗੀ (ਅਕਾਲੀ ਦਲ), ਪ੍ਰਦੀਪ ਕੌਰ (ਕਾਂਗਰਸ), ਬਬਲੀ (ਆਜ਼ਾਦ ਚੋਣ ਨਿਸ਼ਾਨ ਕਿਤਾਬ) ਅਤੇ ਮਹਿਕ ਖੰਨਾ (ਆਪ) ਚੋਣ ਲੜ ਰਹੇ ਹਨ | ਵਾਰਡ ਨੰਬਰ 11 ਤੋਂ ਅਸ਼ੋਕ ਵਾਹੀ (ਕਾਂਗਰਸ), ਹਰਵਿੰਦਰਪਾਲ ਸਿੰਘ ਭੁੰਡੀ ਵਾਲੀਆ (ਭਾਜਪਾ) ਅਤੇ ਪਵਨਪ੍ਰੀਤ ਸਿੰਘ (ਅਕਾਲੀ ਦਲ) ਚੋਣ ਮੈਦਾਨ ਵਿਚ ਹਨ | ਵਾਰਡ ਨੰਬਰ 12 ਤੋਂ ਕਿਰਨ ਸੋਨੀ ਪਤਨੀ ਮਰਹੂਮ ਪੰਜ ਵਾਰ ਦੇ ਕੌਂਸਲਰ ਭੂਮੀ ਸੋਨੀ (ਆਜ਼ਾਦ ਚੋਣ ਨਿਸ਼ਾਨ ਟਰੈਕਟਰ) ਅਤੇ ਚੇਤਨਾ (ਭਾਜਪਾ) ਚੋਣ ਲੜ ਰਹੇ ਹਨ | ਇੱਥੇ "ਆਪ" ਨੇ ਕਿਰਨ ਸੋਨੀ ਨੂੰ ਸਮਰਥਨ ਦਿੱਤਾ ਹੈ ਜਦਕਿ ਅਕਾਲੀ ਦਲ ਦੇ ਕਾਗ਼ਜ਼ ਰੱਦ ਹੋ ਗਏ ਸਨ | ਇੱਥੋਂ ਕਾਂਗਰਸ ਪਾਰਟੀ ਨੇ ਵੀ ਕੋਈ ਉਮੀਦਵਾਰ ਮੈਦਾਨ ਵਿਚ ਨਹੀਂ ਉਤਾਰਿਆ | ਕਿਰਨ ਸੋਨੀ ਪਹਿਲਾਂ ਵੀ ਇੱਥੋਂ ਕਾਂਗਰਸ ਦੀ ਟਿਕਟ 'ਤੇ ਕੌਂਸਲਰ ਰਹਿ ਚੁੱਕੇ ਹਨ | ਇੱਥੇ ਭਾਜਪਾ ਅਤੇ ਆਜ਼ਾਦ ਉਮੀਦਵਾਰ ਵਿਚਕਾਰ ਸਿੱਧਾ ਮੁਕਾਬਲਾ ਬਣ ਗਿਆ ਹੈ | ਵਾਰਡ ਨੰਬਰ 13 ਤੋਂ ਹਿੰਮਤ ਸਿੰਘ ਗਿਰਨ (ਭਾਜਪਾ), ਗੁਰਵਿੰਦਰ ਸਿੰਘ ਜੱਗੀ (ਆਪ) ਅਤੇ ਬਲਜਿੰਦਰ ਕੌਰ ਮੱਕੜ, ਜੋ ਪਰਮਜੀਤ ਸਿੰਘ ਮੱਕੜ ਦੀ ਨੂੰਹ ਹਨ, (ਅਕਾਲੀ ਦਲ) ਦੀ ਟਿਕਟ 'ਤੇ ਚੋਣ ਮੈਦਾਨ ਵਿਚ ਹਨ | ਵਾਰਡ ਨੰਬਰ 14 ਤੋਂ ਸੰਗੀਤਾ ਕਾਲੀਆ (ਆਪ), ਪ੍ਰੀਤੀ ਸ਼ਰਮਾ (ਭਾਜਪਾ) ਅਤੇ ਸ਼ੀਤਲ (ਅਕਾਲੀ ਦਲ) ਚੋਣ ਲੜ ਰਹੇ ਹਨ | ਵਾਰਡ ਨੰਬਰ 15 ਤੋਂ ਸੁਖਵਿੰਦਰ ਸਿੰਘ ਪਟਵਾਰੀ (ਅਕਾਲੀ ਦਲ), ਕੁਲਦੀਪ ਸਿੰਘ ਸੈਣੀ (ਆਪ), ਜੀਤ ਰਾਮ (ਭਾਜਪਾ), ਧਰਮਿੰਦਰ ਕੁਮਾਰ (ਆਜ਼ਾਦ ਚੋਣ ਨਿਸ਼ਾਨ ਟਰੈਕਟਰ), ਪੂਨਮ ਕੱਕੜ (ਕਾਂਗਰਸ) ਅਤੇ ਰਾਹੁਲ ਸਹੋਤਾ (ਆਜ਼ਾਦ ਚੋਣ ਨਿਸ਼ਾਨ ਪੈੱਨ) ਚੋਣ ਮੈਦਾਨ ਵਿਚ ਹਨ | ਵਾਰਡ ਨੰਬਰ 16 ਤੋਂ ਸੁਰਜੀਤ ਕੌਰ (ਆਪ), ਕੰਚਨ ਬਾਲਾ (ਭਾਜਪਾ), ਜਸਵਿੰਦਰ ਕੌਰ (ਕਾਂਗਰਸ) ਅਤੇ ਪਰਮਜੀਤ ਕੌਰ (ਅਕਾਲੀ ਦਲ) ਚੋਣ ਲੜ ਰਹੇ ਹਨ | ਵਾਰਡ ਨੰਬਰ 17 ਤੋਂ ਅਵਤਾਰ ਸਿੰਘ, ਜ਼ਿਲ੍ਹਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, (ਆਪ) ਦੇ ਚੋਣ ਨਿਸ਼ਾਨ 'ਤੇ ਚੋਣ ਲੜ ਰਹੇ ਹਨ ਜਦਕਿ ਉਨ੍ਹਾਂ ਦੇ ਇੱਕ ਹੋਰ ਨਾਮ ਰਾਸ਼ੀ ਅਵਤਾਰ ਸਿੰਘ (ਆਜ਼ਾਦ ਚੋਣ ਨਿਸ਼ਾਨ ਬੈਟ), ਚਾਂਦ ਰਾਣੀ ਰਾਣਾ (ਭਾਜਪਾ), ਜਸਵਿੰਦਰ ਕੌਰ (ਅਕਾਲੀ ਦਲ) ਅਤੇ ਮੀਨਾ ਕੁਮਾਰੀ (ਕਾਂਗਰਸ) ਮੈਦਾਨ ਵਿਚ ਹਨ | ਵਾਰਡ ਨੰਬਰ 18 ਤੋਂ ਸੁਰਿੰਦਰ ਕੌਰ (ਆਪ), ਹਰਦੀਪ ਕੌਰ (ਕਾਂਗਰਸ), ਕੋਮਲ (ਭਾਜਪਾ) ਅਤੇ ਬਬਲੀ (ਅਕਾਲੀ ਦਲ) ਚੋਣ ਲੜ ਰਹੇ ਹਨ | ਵਾਰਡ ਨੰਬਰ 19 ਤੋਂ ਇੰਦਰਪਾਲ ਸਿੰਘ ਰਾਜੂ ਸਤਿਆਲ (ਆਪ), ਸਰਬਜੀਤ ਸਿੰਘ (ਭਾਜਪਾ), ਗਗਨਦੀਪ ਸਿੰਘ (ਕਾਂਗਰਸ) ਅਤੇ ਨਰਿੰਦਰ ਸਿੰਘ (ਅਕਾਲੀ ਦਲ) ਚੋਣ ਮੈਦਾਨ ਵਿਚ ਹਨ | ਵਾਰਡ ਨੰਬਰ 20 ਤੋਂ ਗੁਰਲੀਨ ਕੌਰ (ਅਕਾਲੀ ਦਲ), ਜਗਮੋਹਨ ਕੌਰ (ਆਪ), ਪਰਮਿੰਦਰ ਕੌਰ (ਭਾਜਪਾ) ਅਤੇ ਮਮਤਾ ਠਾਕੁਰ (ਕਾਂਗਰਸ) ਚੋਣ ਲੜ ਰਹੇ ਹਨ | ਵਾਰਡ ਨੰਬਰ 21 ਤੋਂ ਤਰਨਜੀਤ ਕੌਰ, ਸੁਪਤਨੀ ਇੰਦਰਪਾਲ ਸਿੰਘ ਰਾਜੂ ਸਤਿਆਲ, (ਆਪ), ਮੰਜੂ ਗਰੋਵਰ (ਭਾਜਪਾ) ਅਤੇ ਮੋਨਿਕਾ ਰਾਣੀ (ਅਕਾਲੀ ਦਲ) ਚੋਣ ਮੈਦਾਨ ਵਿਚ ਡਟ ਗਏ ਹਨ |

ਪਿਛਲੀ ਖ਼ਬਰ ਕਾਂਗਰਸੀ ਉਮੀਦਵਾਰ ਕਮਲੇਸ਼ ਵਰਮਾ ਦੇ ਦਫ਼ਤਰ ਦਾ ਉਦਘਾਟਨ <br/> ਅਗਲੀ ਖ਼ਬਰ ਵਾਰਡ ਨੰਬਰ 15 'ਚ ਸੁਖਵਿੰਦਰ ਸਿੰਘ ਪਟਵਾਰੀ ਦੇ ਚੋਣ ਦਫ਼ਤਰ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।