01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿਖੇ 1,025 ਹੋਣਹਾਰ ਵਿਦਿਆਰਥੀਆਂ ਦਾ ਸਨਮਾਨ <br/>

ਅਜੀਤ ਡੈਸਕ 01-06-2026
ਰੂਪਨਗਰ, 31 ਮਈ (ਸਤਨਾਮ ਸਿੰਘ ਸੱਤੀ)- ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ (ਐਲ.ਟੀ.ਐਸ.ਯੂ.) ਵਲੋਂ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਲਈ ਐਜੂਕੇਟਰਜ਼ ਕਨਕਲੇਵ, ਕਰੀਅਰ ਕਾਊਾਸਲਿੰਗ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਗਮ ਵਿਚ ਛੇ ਸ਼ਹਿਰਾਂ ਦੇ 150 ਤੋਂ ਵੱਧ ਸਕੂਲਾਂ ਦੇ ਪਿ੍ੰਸੀਪਲਾਂ, ਅਧਿਆਪਕਾਂ, ਮਾਪਿਆਂ ਤੇ ਸਿੱਖਿਆ ਮਾਹਿਰਾਂ ਨੇ ਭਾਗ ਲਿਆ | ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਹੁਨਰ ਜ਼ਿੰਦਗੀ 'ਚ ਸਫਲਤਾ ਦੀ ਨੀਂਹ ਹਨ | ਉਨ੍ਹਾਂ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਪ੍ਰਗਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਦੇਸ਼ ਦੇ 24 ਰਾਜਾਂ ਦੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰ ਰਹੀ ਹੈ ਤੇ ਰੂਪਨਗਰ ਨੂੰ ਇੱਕ ਮਹੱਤਵਪੂਰਨ ਵਿੱਦਿਅਕ ਕੇਂਦਰ ਵਜੋਂ ਸਥਾਪਿਤ ਕਰਨ ਵਿਚ ਯੋਗਦਾਨ ਪਾ ਰਹੀ ਹੈ | ਸਮਗਰਾ ਸਿੱਖਿਆ ਅਭਿਆਨ ਪੰਜਾਬ ਦੇ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ ਮਨਮੀਤ ਕੱਕੜ ਨੇ ਉਦਯੋਗ ਦੀਆਂ ਲੋੜਾਂ ਅਨੁਸਾਰ ਹੁਨਰ-ਅਧਾਰਿਤ ਸਿੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਆਈ.ਬੀ.ਐਮ. ਇਨੋਵੇਸ਼ਨ ਸੈਂਟਰ ਫ਼ਾਰ ਐਜੂਕੇਸ਼ਨ ਦੇ ਡਿਲੀਵਰੀ ਹੈੱਡ ਵਿਕਾਰੂਦੀਨ ਸੁਰਕੀ ਨੇ ਕਿਹਾ ਕਿ ਤਕਨੀਕੀ ਗਿਆਨ ਦੇ ਨਾਲ ਸੰਚਾਰ ਕੌਸ਼ਲ, ਸਮੱਸਿਆ ਹੱਲ ਕਰਨ ਦੀ ਯੋਗਤਾ ਤੇ ਪੇਸ਼ੇਵਾਰ ਆਚਰਣ ਵੀ ਸਫਲਤਾ ਲਈ ਬਹੁਤ ਜ਼ਰੂਰੀ ਹਨ | ਯੂਨੀਵਰਸਿਟੀ ਦੇ
ਚਾਂਸਲਰ ਨਿਰਮਲ ਸਿੰਘ ਰਿਆਤ ਨੇ ਕਿਹਾ ਕਿ ਐਲ.ਟੀ.ਐੱਸ.ਯੂ. ਉਦਯੋਗ ਨਾਲ ਸਾਂਝੀਦਾਰੀ ਰਾਹੀਂ ਵਿਦਿਆਰਥੀਆਂ ਨੂੰ ਵਿਹਾਰਕ ਸਿਖਲਾਈ, ਇੰਟਰਨਸ਼ਿਪ ਤੇ ਰੁਜ਼ਗਾਰ-ਕੇਂਦਰਿਤ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ | ਸਮਾਰੋਹ ਦੌਰਾਨ 150 ਤੋਂ ਵੱਧ ਸਕੂਲਾਂ ਦੇ 1,025 ਹੋਣਹਾਰ ਵਿਦਿਆਰਥੀਆਂ ਨੂੰ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਿੱਖਿਆ ਖੇਤਰ 'ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਕੂਲ ਪਿ੍ੰਸੀਪਲਾਂ ਤੇ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੇ ਸਾਹਨੀ ਦੀ ਪਤਨੀ ਨੇਹਾ ਸਾਹਨੀ ਨੂੰ ਮਿਲੀ ਸਭ ਤੋਂ ਵੱਧ 437 ਵੋਟਾਂ ਦੀ ਲੀਡ <br... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਉਪ ਚੇਅਰਮੈਨ ਬਣਨ 'ਤੇ ਦੇਸਰਾਜ ਸੈਣੀ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।