ਰੂਪਨਗਰ, 4 ਜੂਨ (ਯਸ਼ਵੰਤ ਬੱਸੀ)- ਪਾਵਰ ਕਲੋਨੀ ਫੁੱਟਬਾਲ ਕਲੱਬ ਦੀ ਮੀਟਿੰਗ ਇੰਜ: ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਫੁੱਟਬਾਲ ਸਮਰ ਕੈਂਪ ਮਿਤੀ 7 ਜੂਨ ਤੋਂ 20 ਜੂਨ ਤੱਕ ਪਾਵਰ ਕਲੋਨੀ ਦੇ ਫੁੱਟਬਾਲ ਮੈਦਾਨ ਵਿਚ ਲਗਾਉਣ ਦਾ ਫ਼ੈਸਲਾ ਕੀਤਾ ਗਿਆ | ਫੁੱਟਬਾਲ ਸਿਖਲਾਈ ਕੈਂਪ ਤੋਂ ਬਾਅਦ 21 ਜੂਨ ਤੋਂ 28 ਜੂਨ ਤੱਕ ਫੁੱਟਬਾਲ ਲੀਗ ਕਰਵਾਉਣ ਦਾ ਫ਼ੈਸਲਾ ਵੀ ਕੀਤਾ ਗਿਆ | ਕਲੱਬ ਦੇ ਪ੍ਰਧਾਨ ਇੰਜ: ਮਨਮੋਹਨ ਸਿੰਘ ਨੇ ਦੱਸਿਆ ਕਿ ਕੈਂਪ 'ਚ ਹਿੱਸਾ ਲੈਣ ਲਈ ਖਿਡਾਰੀਆਂ ਦੀ ਰਜਿਸਟਰੇਸ਼ਨ 5 ਜੂਨ ਤੱਕ ਸ਼ਾਮ 6 ਤੋਂ 7 ਵਜੇ ਤੱਕ ਪਾਵਰ ਕਲੋਨੀ ਦੇ ਖੇਡ ਮੈਦਾਨ ਵਿਖੇ ਕੀਤੀ ਜਾਵੇਗੀ | ਉਹਨਾਂ ਕਿਹਾ ਕਿ ਸਮਰ ਕੈਂਪ ਤੇ ਲੀਗ ਦੌਰਾਨ ਸਾਰੇ ਪ੍ਰਬੰਧ ਤੇ ਰਿਫਰੈਸ਼ਮੈਂਟ ਦਾ ਖਰਚਾ ਪਾਵਰ ਕਲੋਨੀ ਫੁੱਟਬਾਲ ਕਲੱਬ ਵਲੋਂ ਕੀਤਾ ਜਾਵੇਗਾ ਤੇ ਕਿਸੇ ਵੀ ਖਿਡਾਰੀ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ | ਉਹਨਾਂ ਇਹ ਵੀ ਦੱਸਿਆ ਕਿ ਸਮਰ ਕੈਂਪ ਦਾ ਉਦਘਾਟਨ 7 ਜੂਨ ਸ਼ਾਮ 5 ਵਜੇ ਕਲੱਬ ਦੇ ਸਰਪ੍ਰਸਤ ਤੇ ਕੌਂਸਲਰ ਪਰਮਜੀਤ ਸਿੰਘ ਮੱਕੜ ਕਰਨਗੇ | ਇਸ ਮੌਕੇ ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਮੱਕੜ, ਕਲੱਬ ਦੇ ਪ੍ਰਧਾਨ ਇੰਜ: ਮਨਮੋਹਨ ਸਿੰਘ, ਸਵਰਨ ਸਿੰਘ, ਅਜੇ ਸ਼ਰਮਾ ਸਾਸਾ, ਸੁਮਿਤ ਭੂਟੀਆ, ਗੁਰਤੇਜ ਨੰਨ੍ਹਾ, ਰਾਜੇਸ਼ ਕੁਮਾਰ ਲੱਕੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |