03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਦਾ ਵਫ਼ਦ ਡਿਪਟੀ ਚੀਫ਼ ਇੰਜੀਨੀਅਰ ਸੈਂਭੀ ਨੂੰ ਮਿਲਿਆ <br/>

ਅਜੀਤ ਡੈਸਕ 05-06-2026

ਰੂਪਨਗਰ, 4 ਜੂਨ (ਗੁਰਪ੍ਰੀਤ ਸਿੰਘ ਹੁੰਦਲ)- ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਸਰਕਲ ਰੋਪੜ ਦਾ ਵਫ਼ਦ ਸਰਕਲ ਪ੍ਰਧਾਨ ਇੰਜੀਨੀਅਰ ਕੁਲਵਿੰਦਰ ਸਿੰਘ ਝੱਜ ਦੀ ਅਗਵਾਈ ਹੇਠ ਡਿਪਟੀ ਚੀਫ ਇੰਜੀਨੀਅਰ ਸਤਵਿੰਦਰ ਸਿੰਘ ਸੈਂਭੀ ਨੂੰ ਮਿਲਿਆ ਅਤੇ ਜੂਨੀਅਰ ਇੰਜੀਨੀਅਰ ਤੇ ਸਹਾਇਕ ਇੰਜੀਨੀਅਰਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਸੌਂਪਿਆ | ਆਗੂਆਂ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਮੈਨੇਜਮੈਂਟ ਵਲੋਂ ਟੈਕਨੀਕਲ ਸਟਾਫ਼ ਦੀ ਭਾਰੀ ਘਾਟ ਹੋਣ ਦੇ ਬਾਵਜੂਦ ਜੂਨੀਅਰ ਇੰਜੀਨੀਅਰ ਅਤੇ ਸਹਾਇਕ ਇੰਜੀਨੀਅਰਾਂ 'ਤੇ ਕੰਮ ਦਾ ਵਾਧੂ ਬੋਝ ਪਾਇਆ ਜਾ ਰਿਹਾ ਹੈ | ਫੀਲਡ ਵਿਚ ਜੇ.ਈ. ਵਲੋਂ ਸਟਾਫ਼ ਦੀ ਭਾਰੀ ਘਾਟ ਦੇ ਬਾਵਜੂਦ ਵੀ ਬਿਜਲੀ ਸਪਲਾਈ ਬਹਾਲ ਕਰਨ ਲਈ ਭਰਪੂਰ ਯਤਨ ਕੀਤੇ ਜਾਂਦੇ ਹਨ ਫਿਰ ਵੀ ਮੈਨੇਜਮੈਂਟ ਵਲੋਂ ਬਹੁਤ ਥੋੜੇ੍ਹ ਸਮੇਂ ਦੇ ਵਿਚ ਫਾਲਟ ਦੂਰ ਕਰਨ ਦੇ ਲਈ ਦਬਾਅ ਪਾਇਆ ਜਾਂਦਾ ਹੈ ਜਿਸ ਕਾਰਨ ਫੀਲਡ ਵਿਚ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ ਤੇ ਪਿਛਲੇ ਸਮੇਂ ਦੇ ਵਿਚ ਬਹੁਤ ਸਾਰੇ ਟੈਕਨੀਕਲ ਕਰਮਚਾਰੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ | ਮੈਨੇਜਮੈਂਟ ਵਲੋਂ ਫੀਲਡ ਵਿਚ ਹਰ ਫਾਲਟ ਨੂੰ ਦੋ ਘੰਟੇ ਦੇ ਅੰਦਰ-ਅੰਦਰ ਦੂਰ ਕਰਨ ਦਾ ਹੁਕਮ ਦਿੱਤਾ ਗਿਆ ਹੈ ਜਦਕਿ ਫੀਲਡ ਵਿਚ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਹੈ | ਟੈਕਨੀਕਲ ਸਟਾਫ ਦੀ ਭਾਰੀ ਕਮੀ ਤੋਂ ਇਲਾਵਾ ਬਹੁਤ ਜਰੂਰੀ ਚੀਜ਼ਾਂ ਸਟੋਰਾਂ ਵਿੱਚੋਂ ਨਹੀਂ ਮਿਲ ਰਹੀਆਂ, ਫੀਲਡ ਵਿਚ ਟਰਾਂਸਫਾਰਮਰਾਂ ਨੂੰ ਬਦਲਣ ਲਈ ਕਰੇਨਾ ਉਪਲਬਧ ਨਹੀਂ ਹਨ, ਇੱਕ ਜੇ.ਈ. ਨੂੰ ਕਈ ਕਈ ਗਰਿਡਾਂ ਤੋਂ ਚੱਲ ਰਹੇ ਫੀਡਰ ਦੇਖਣੇ ਪੈ ਰਹੇ ਹਨ | ਇਹਨਾਂ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਵੀ ਜੇ.ਈ. ਤੇ ਟੈਕਨੀਕਲ ਸਟਾਫ਼ ਨੂੰ 24 ਘੰਟੇ ਡਿਊਟੀ ਲਈ ਤਾਇਨਾਤ ਰਹਿਣਾ ਪੈਂਦਾ ਹੈ | ਫੀਲਡ ਵਿਚ ਬਹੁਤ ਸਾਰੇ ਖੇਤਰਾਂ ਵਿਚ ਸਟਾਫ਼ ਦੀ ਘਾਟ ਹੋਣ ਕਾਰਨ ਕੇਵਲ ਸਿੰਗਲ ਸ਼ਿਫਟ 'ਚ ਹੀ ਕਰਮਚਾਰੀ ਉਪਲਬਧ ਹਨ ਇਸ ਦੇ ਬਾਵਜੂਦ ਵੀ ਅਧਿਕਾਰੀਆਂ ਵਲੋਂ ਹਰ ਕੰਮ ਨੂੰ ਤੁਰੰਤ ਕਰਨ ਦੇ ਫਰਮਾਨ ਜਾਰੀ ਕਰ ਦਿੱਤੇ ਜਾਂਦੇ ਹਨ | ਇਸ ਮੌਕੇ ਜਥੇਬੰਦਕ ਆਗੂਆਂ ਨੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਫੀਲਡ ਵਿਚ ਅਸਾਮੀਆਂ ਅਨੁਸਾਰ ਕਰਮਚਾਰੀ ਉਪਲਬਧ ਕਰਾਏ ਜਾਣ, ਕਰਮਚਾਰੀਆਂ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਕੀਤਾ ਜਾਵੇ ਤੇ ਸਾਰੇ ਦਫ਼ਤਰਾਂ 'ਚ ਤਿੰਨ ਸ਼ਿਫਟਾਂ ਲਈ ਕਰਮਚਾਰੀ ਉਪਲਬਧ ਕਰਾਏ ਜਾਣ | ਜਦੋਂ ਤੱਕ ਲੋੜੀਂਦੀ ਗਿਣਤੀ ਖਾਲੀ ਅਸਾਮੀਆਂ ਭਰੀਆਂ ਨਹੀਂ ਜਾਂਦੀਆਂ ਉਦੋਂ ਤੱਕ ਕਰਮਚਾਰੀਆਂ 'ਤੇ ਬੇਲੋੜਾ ਦਬਾਅ ਬਣਾ ਕੇ ਉਨ੍ਹਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ | ਅਜਿਹਾ ਨਾ ਕਰਨ ਦੀ ਸੂਰਤ ਵਿਚ ਜਥੇਬੰਦੀ ਵਲੋਂ ਸੰਘਰਸ਼ ਤਿੱਖਾ ਕੀਤਾ ਜਾਵੇਗਾ, ਜਿਸ ਦੀ ਨਿਰੋਲ ਜਿੰਮੇਵਾਰੀ ਪਾਵਰ ਕਾਮ ਮੈਨੇਜਮੈਂਟ ਦੀ ਹੋਵੇਗੀ | ਇਸ ਮੌਕੇ ਸਰਕਲ ਆਗੂ ਇੰ. ਬਿਕਰਮ ਸੈਣੀ, ਇੰ. ਹਰਜੀਤ ਸਿੰਘ, ਇੰ. ਅਮਰਜੀਤ ਸਿੰਘ, ਇੰ. ਸੁਖਚੈਨ ਸਿੰਘ, ਇੰ. ਸ਼ਸ਼ੀ ਕੁਮਾਰ, ਇੰ. ਅਭਿਲੇਸ਼ ਕੁਮਾਰ, ਇੰ. ਸੁਰਿੰਦਰ ਕੁਮਾਰ, ਇੰ. ਅਜਮੇਰ ਸਿੰਘ ਤੇ ਇੰ. ਪ੍ਰਦੀਪ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹੜ੍ਹਾਂ ਦੇ ਸੀਜ਼ਨ ਸੰਬੰਧੀ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼: ਡਿਪਟੀ ਕਮਿਸ਼ਨ... ਅਗਲੀ ਖ਼ਬਰ ਕਿਸੇ ਵੀ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਿਆਰ-ਡੀ.ਆਈ.ਜੀ. ਨਾਨਕ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।