03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪਿਕਅਪ ਗੱਡੀ ਪਲਟਣ ਨਾਲ 12 ਲੋਕ ਜ਼ਖਮੀ

ਅਜੀਤ ਡੈਸਕ 05-06-2026
ਢੇਰ, 4 ਜੂਨ (ਸ਼ਿਵ ਕੁਮਾਰ ਕਾਲੀਆ)- ਅੱਜ ਸਵੇਰੇ ਪਿੰਡ ਦੜੋਲੀ ਪਾਸ ਇੱਕ ਹਾਦਸਾ ਵਾਪਰ ਗਿਆ ਜਦੋਂ ਪਿਕਅਪ ਗੱਡੀ ਵਿਚ ਸਵਾਰ ਯਾਤਰੀ ਪੀਰ ਨਿਗਾਹਾਂ ਤੋਂ ਵਾਪਸ ਪਰਤ ਰਹੇ ਸਨ ਤੇ ਜਦੋਂ ਉਹ ਦੜੋਲੀ ਪਾਸ ਪਹੁੰਚੇ ਤਾਂ ਅਚਾਨਕ ਹੀ ਪਿਕਅਪ ਗੱਡੀ ਪਲਟ ਗਈ ਜਿਸ ਨਾਲ ਗੱਡੀ ਵਿਚ ਸਵਾਰ 12 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨੰਗਲ ਹਸਪਤਾਲ ਵਿਖੇ ਪਹੁੰਚਾਇਆ ਗਿਆ | ਇਹ ਸ਼ਰਧਾਲੂ ਪਿੰਡ ਹਿਆਤਪੁਰ ਦੇ ਦੱਸੇ ਜਾ ਰਹੇ ਹਨ, ਜੋ ਕਿ ਪ੍ਰਸਿੱਧ ਧਾਰਮਿਕ ਸਥਾਨ ਪੀਰ ਨਿਗਾਹਾਂ ਵਿਖੇ ਮੱਥਾ ਟੇਕ ਕੇ ਵਾਪਸ ਘਰ ਪਰਤ ਰਹੇ ਸਨ ਕਿ ਅਚਾਨਕ ਹੀ ਇਹ ਹਾਦਸਾ ਵਾਪਰ ਗਿਆ | ਹਾਦਸੇ ਦੀ ਖ਼ਬਰ ਮਿਲਣ ਦੇ ਨਾਲ ਵੱਡੀ ਗਿਣਤੀ ਵਿਚ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਜਿਨ੍ਹਾਂ ਨੇ ਪ੍ਰਸ਼ਾਸਨ ਤੇ ਆਪਣੀ ਸਖ਼ਤ ਮਿਹਨਤ ਦੇ ਨਾਲ ਇਹਨਾਂ ਫੱਟੜ ਹੋਏ ਸ਼ਰਧਾਲੂਆਂ ਨੂੰ ਨੰਗਲ ਹਸਪਤਾਲ ਵਿਖੇ ਪਹੁੰਚਾਇਆ | ਇਸ ਹਾਦਸੇ ਵਿਚ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ |

ਪਿਛਲੀ ਖ਼ਬਰ ਜ਼ਿਲ੍ਹਾ ਮਿਡ-ਡੇ-ਮੀਲ ਵਰਕਰ ਯੂਨੀਅਨ ਨੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ <br/> ਅਗਲੀ ਖ਼ਬਰ ਵੱਖ-ਵੱਖ ਮਾਮਲਿਆਂ 'ਚ 33 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।