ਢੇਰ, 4 ਜੂਨ (ਸ਼ਿਵ ਕੁਮਾਰ ਕਾਲੀਆ)- ਬਾਸੋਵਾਲ ਕਲੋਨੀ ਗੰਗੂਵਾਲ ਵਿਖੇ 7 ਜੂਨ ਨੂੰ ਰਾਮ ਲੀਲ੍ਹਾ ਮੈਦਾਨ ਵਿਚ ਇੱਕ ਸ਼ਾਮ ਖਾਟੂ ਵਾਲੇ ਦੇ ਨਾਮ ਧਾਰਮਿਕ ਸਮਾਗਮ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਸਮਾਗਮ ਦੇ ਪ੍ਰਧਾਨ ਲੱਕੀ ਕਪਿਲਾ (ਸਰਪੰਚ, ਬਾਸੋਵਾਲ ਕਲੋਨੀ ਗੰਗੂਵਾਲ) ਨੇ ਦੱਸਿਆ ਕਿ ਇਸ ਸਮਾਗਮ 'ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਉਨ੍ਹਾਂ ਦੱਸਿਆ ਕਿ ਸਮਾਗਮ 'ਚ ਰਾਸ਼ਟਰੀ ਸੰਤ ਬਾਬਾ ਬਾਲ, ਸੰਤ ਕਿਰਪਾਲਾ ਨੰਦ, ਦੀਦੀ ਸਰਕਾਰ ਚੰਦਿਆਣੀ ਖੁਰਦ ਤੇ ਸੰਤ ਅਨਮੋਲਕਾ ਨੰਦ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸੰਗਤਾਂ ਨੂੰ ਆਸ਼ੀਰਵਾਦ ਦੇਣਗੇ | ਧਾਰਮਿਕ ਸਮਾਗਮ ਦੌਰਾਨ ਪ੍ਰਸਿੱਧ ਭਜਨ ਗਾਇਕ ਮੋਨੂੰ ਦੁਆ ਵਲੋਂ ਖਾਟੂ ਸ਼ਿਆਮ ਦੇ ਸੁਰੀਲੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਜਦਕਿ ਪ੍ਰਸਿੱਧ ਐਂਕਰ ਸੰਦੀਪ ਭਾਰਦਵਾਜ ਆਪਣੇ ਵਿਲੱਖਣ ਅੰਦਾਜ਼ 'ਚ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਸਮਾਗਮ ਦੀ ਸ਼ੋਭਾ ਵਧਾਉਣਗੇ | ਇਸ ਮੌਕੇ ਉਨ੍ਹਾਂ ਨਾਲ ਪਵਨ ਕੁਮਾਰ ਫੋਰਮੈਨ, ਗਗਨ ਗੱਗੂ, ਸੁਧਾਮਾ ਸ਼ਰਮਾ, ਵਿਸ਼ਾਲ ਚਾਂਦਲਾ, ਰਾਹੁਲ, ਪੰਨੂ, ਸੰਜੀਵ ਧਰਮਾਣੀ, ਲੱਕੀ, ਗੌਰਵ, ਸੰਜੀਵ ਕੁਮਾਰ, ਵਿਕਾਸ ਸਮੇਤ ਵੱਡੀ ਗਿਣਤੀ 'ਚ ਸ਼ਾਮ ਪ੍ਰੇਮੀ ਹਾਜ਼ਰ ਸਨ |