ਰੂਪਨਗਰ, 4 ਜੂਨ (ਯਸ਼ਵੰਤ ਬੱਸੀ)- ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਨੈਸ਼ਨਲ ਕੈਡਿਟ ਕਾਰਪਸ (ਐਨ.ਸੀ.ਸੀ.) ਦੇ ਪੰਜਾਬ ਨੇਵਲ ਯੂਨਿਟ ਨਾਲ ਸਬੰਧਿਤ 35 ਕੈਡਿਟਾਂ ਨੇ 'ਫਿੱਟ ਇੰਡੀਆ' ਪ੍ਰੋਗਰਾਮ ਵਿਚ ਭਾਗ ਲਿਆ | ਪ੍ਰੋਗਰਾਮ ਦੌਰਾਨ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕੈਡਿਟਸ ਨੂੰ ਸਿਹਤਮੰਦ ਤੇ ਸਰਗਰਮ ਜੀਵਨਸ਼ੈਲੀ ਅਪਨਾਉਣ ਤੇ ਤੰਦਰੁਸਤ ਦੇਸ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੇ ਉਪ ਚੇਅਰਮੈਨ ਯੋਗੇਸ਼ ਮੋਹਨ ਪੰਕਜ, ਪਿ੍ੰਸੀਪਲ ਸੰਗੀਤਾ ਰਾਣੀ, ਐਨ.ਸੀ.ਸੀ. ਇੰਚਾਰਜ ਰਿਤਿਕਾ ਨੇਗੀ ਅਤੇ ਰਵਿੰਦਰ ਸਿੰਘ ਡੀ.ਪੀ.ਈ. ਹਾਜ਼ਰ ਸਨ |