ਪੁਰਖਾਲੀ, 4 ਜੂਨ (ਅੰਮਿ੍ਤਪਾਲ ਸਿੰਘ ਬੰਟੀ)- ਜੇਠ ਮਹੀਨੇ ਦੇ ਵੀਰਵਾਰ ਦੇ ਸਬੰਧ ਵਿਚ ਤਾਰਾਪੁਰ ਵਿਖੇ ਸਥਿਤ ਇਤਿਹਾਸਕ ਲੱਖ ਦਾਤਾ ਪੀਰ ਦੀ ਦਰਗਾਹ 'ਤੇ ਸਲਾਨਾ ਜੋੜ ਮੇਲਾ ਬੜੀ ਸਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਦਰਗਾਹ 'ਤੇ ਨਤਮਸਤਕ ਹੋਣ ਲਈ ਇਲਾਕੇ ਤੇ ਦੂਰ-ਦੁਰਾਡੇ ਤੋਂ ਭਾਰੀ ਗਿਣਤੀ 'ਚ ਸੰਗਤਾਂ ਪਹੁੰਚਦੀਆਂ ਹਨ | ਮੇਲੇ ਜਾਣ ਵਾਲੀਆਂ ਸੰਗਤਾਂ ਲਈ ਹਰੀਪੁਰ ਦੀਆਂ ਸੰਗਤਾਂ ਵਲੋਂ ਪੂਰੀ ਸ਼ਰਧਾ ਭਾਵਨਾ ਨਾਲ ਵਿਸ਼ੇਸ਼ ਤੌਰ 'ਤੇ ਲੰਗਰ ਲਗਾਇਆ ਗਿਆ ਜਿੱਥੇ ਆਈਆਂ ਹੋਈਆਂ ਸੰਗਤਾਂ ਨੂੰ ਅਟੁੱਟ ਲੰਗਰ ਛਕਾਇਆ ਗਿਆ ਉੱਥੇ ਹੀ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਸੰਗਤਾਂ ਲਈ ਠੰਢੇ-ਮਿੱਠੇ ਜਲ (ਛਬੀਲ) ਦੀ ਸੇਵਾ ਵੀ ਨਿਰੰਤਰ ਚਲਾਈ ਗਈ | ਇਸ ਮੌਕੇ ਕਰਨੈਲ ਸਿੰਘ, ਬਹਾਦਰ ਸਿੰਘ, ਨਰਿੰਦਰ ਸਿੰਘ ਨਿੰਦਰ, ਚਰਨਜੀਤ ਸਿੰਘ ਢਿੱਲੂ, ਧਰਮਿੰਦਰ ਸਿੰਘ, ਗੁਰਮੇਲ ਸਿੰਘ, ਅਰਵਿੰਦਰ ਸਿੰਘ, ਬਲਦੇਵ ਸਿੰਘ ਮੁੰਡੀ, ਨਿਰਮਲ ਸਿੰਘ, ਤਾਰਾ ਸਿੰਘ, ਅਵਤਾਰ ਸਿੰਘ, ਕੇਸਰ ਸਿੰਘ, ਮੋਹਨ ਸਿੰਘ, ਹਰਬੰਸ ਸਿੰਘ, ਭਗਤ ਸਿੰਘ, ਨੋਹਣਾ ਸਿੰਘ, ਅਨਮੋਲ ਸਿੰਘ, ਸਹਿਜਪ੍ਰੀਤ ਸਿੰਘ ਤੇ ਸਿਕੰਦਰ ਸਿੰਘ ਆਦਿ ਹਾਜ਼ਰ ਸਨ |