26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਆਸ਼ਾ ਵਰਕਰਾਂ ਨੂੰ ਪਲਸ ਪੋਲੀਓ ਸੰਬੰਧੀ ਸਿਖਲਾਈ ਦਿੱਤੀ <br/>

ਅਜੀਤ ਡੈਸਕ 08-06-2026
ਸ੍ਰੀ ਚਮਕੌਰ ਸਾਹਿਬ, 7 ਜੂਨ (ਜਗਮੋਹਣ ਸਿੰਘ ਨਾਰੰਗ)- ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ 28 ਜੂਨ ਤੋਂ 30 ਜੂਨ ਤੱਕ ਕੌਮੀ ਪਲਸ ਪੋਲਿਓ ਮੁਹਿੰਮ ਤਹਿਤ 5 ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈ ਜਾਣ ਵਾਲੀ ਪੋਲਿਓ ਦੀ ਦਵਾਈ ਸਬੰਧੀ ਸਥਾਨਕ ਸਬ ਡਵੀਜ਼ਨਲ ਹਸਪਤਾਲ ਵਿਚ ਐਸ.ਐਮ.ਓ. ਡਾ.ਗੋਬਿੰਦ ਟੰਡਨ ਦੀ ਅਗਵਾਈ ਹੇਠ ਬਲਾਕ ਸ੍ਰੀ ਚਮਕੌਰ ਸਾਹਿਬ ਦੀਆਂ ਸਮੂਹ ਆਸ਼ਾ ਵਰਕਰਾਂ ਨੂੰ ਸਿਖਲਾਈ ਦਿੱਤੀ ਗਈ ਅਤੇ ਇਸ ਸੰਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ | ਇਸ ਮੌਕੇ ਬੀ.ਈ.ਈ. ਹਰਵਿੰਦਰ ਸਿੰਘ ਨੇ ਕਿਹਾ ਕਿ 3 ਇਸ ਮੁਹਿੰਮ ਨੂੰ ਨੇਪਰੇ ਚਾੜ੍ਹਨ ਲਈ ਸ੍ਰੀ ਚਮਕੌਰ ਸਾਹਿਬ ਵਿਚ 10 ਸੁਪਰਵਾਈਜ਼ਰ, 281 ਵੈਕਸੀਨੇਟਰ, 3 ਟਰਾਂਜ਼ਿਟ ਟੀਮਾਂ ਤੇ 45 ਬੂਥ ਲਗਾਏ ਜਾਣਗੇ | ਇਸ ਮੌਕੇ ਆਸ਼ਾ ਵਰਕਰਾਂ ਨੂੰ ਪਲਸ ਪੋਲੀਓ ਮੁਹਿੰਮ ਵਿਚ ਟੈਲੀਸ਼ੀਟਾਂ ਭਰਨ, ਬੱਚਿਆਂ ਨੂੰ ਪੋਲੀਓ ਦਵਾਈ ਪਿਲਾਉਣ ਦੀ ਵਿਧੀ, ਵੈਕਸੀਨ ਸਬੰਧੀ ਜਾਣਕਾਰੀ, ਘਰਾਂ ਦੀ ਮਾਰਕਿੰਗ, ਐਕਸ ਹਾਊਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਨਾਗਰ ਸਿੰਘ ਸੁਪਰਵਾਈਜ਼ਰ, ਕੁਲਵੀਰ ਸਿੰਘ ਸੁਪਰਵਾਈਜ਼ਰ ਅਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਟਿੱਬਾ ਨੰਗਲ ਵਿਖੇ ਨੌਜਵਾਨਾਂ ਨੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ <br/> ਅਗਲੀ ਖ਼ਬਰ ਨਵ-ਚੇਤਨਾ ਟਰੱਸਟ ਨੇ ਬੂਟੇ ਲਗਾਉਣ ਦਾ ਅਭਿਆਨ ਕੀਤਾ ਸ਼ੁਰੂ : ਡਾ. ਬੰਗੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।